Saturday, July 10, 2010

ਕਾਂਡ ਚੌਥਾ

ਕਾਂਡ ਚੌਥਾ
ਬਿੱਲੇ ਦਾ ਡਾਕਟਰ ਭਜਨ ਕੋਲ ਵਧੀਆ ਦਿਲ ਲੱਗ ਗਿਆ ਸੀ
ਭਜਨ ਬੜਾ ਹੀ ਕੂੰਨਾ ਇਨਸਾਨ ਸੀਕਦੇ ਕਿਸੇ ਨੂੰ ਤੰਗ ਨਾ ਕਰਦਾਬਿੱਲੇ ਦੇ ਪਿੰਡ ਦਾ ਮੁੰਡਾ ਬੱਬੂ ਵੀ ਭਜਨ ਕੋਲ ਡਾਕਟਰੀ ਸਿੱਖਦਾ ਸੀਡਾਕਟਰ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾਘੂਰਨਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀਦੁਪਿਹਰ ਦੀ ਰੋਟੀ ਉਹਨਾਂ ਦੀ ਭਜਨ ਦੇ ਘਰੋਂ ਹੀ ਬਣ ਕੇ ਆਉਂਦੀਰਾਤ ਨੂੰ ਉਹ ਪਿੰਡ ਆ ਜਾਂਦੇ
-"ਬਿੱਲਿਆ!"
-"ਹਾਂ!"
-"ਇਕ ਗੱਲ ਪੁੱਛਾਂ?" ਇਕ ਦਿਨ ਇਕੱਠੇ ਪਿੰਡ ਜਾਂਦਿਆਂ ਬੱਬੂ ਨੇ ਗੱਲ ਤੋਰੀਬੱਬੂ ਬਿੱਲੇ ਨਾਲੋਂ ਸਾਲ ਕੁ ਵੱਡਾ ਸੀ
-"ਪੁੱਛ।"
-"ਕਦੇ ਆਸ਼ਕੀ ਮਾਸ਼ੂਕੀ ਕੀਤੀ ਐ?" ਬੱਬੂ ਨੇ ਪੁੱਛਿਆ ਤਾਂ ਬਿੱਲੇ ਦਾ ਮੂੰਹ ਲਾਲ ਹੋ ਗਿਆ
-"ਤੂੰ ਮੇਰੀ ਗੱਲ ਦਾ ਜਵਾਬ ਨੀ ਦਿੱਤਾ?"
-"ਕਾਹਨੂੰ ਯਾਰ!"
-"ਕਿੰਨਾਂ ਸੋਹਣਾ ਸੁਨੱਖਾ ਤੂੰ ਮੁੰਡੈਂ? ਤੇਰੇ ਅਰਗੇ 'ਤੇ ਤਾਂ ਕੁੜੀਆਂ ਈ ਬਹੁਤ ਮਰਦੀਆਂ ਹੋਣਗੀਆਂ? ਤੇਰੇ ਅਰਗਾ ਮੁੰਡਾ ਆਸ਼ਕੀ ਮਾਸ਼ੂਕੀ ਨਾ ਕਰੇ?"
-"-----।" ਬਿੱਲਾ ਲਾਲ ਝਰੰਗ ਹੋਇਆ ਪਿਆ ਸੀ
-"ਬੋਲ ਹੁਣ?"
-"ਤੂੰ ਕੀਤੀ ਐ?" ਬਿੱਲੇ ਨੂੰ ਕੋਈ ਹੋਰ ਗੱਲ ਨਾ ਔੜੀ ਤਾਂ ਉਸ ਨੇ ਸਿੱਧੀ ਹੀ ਛੱਡ ਦਿੱਤੀ
-"ਮੈਂ ਤਾਂ ਅਜੇ ਵੀ ਕਰਦੈਂ-ਕਹੇਂ ਤਾਂ ਦਰਸ਼ਣ ਪੁਆ ਦਿਆਂਗੇ-ਪਰ ਤੂੰ ਆਬਦੇ ਬਾਰੇ ਦੱਸ?"
-"ਮੈਂ ਤਾਂ ਕਦੇ ਐਹੋ ਜੇ ਕੰਮਾਂ 'ਚ ਪਿਆ ਨਹੀਂ-ਸੱਚ ਮੰਨੀਂ!"
-"ਸਹੁੰ ਖਾ?"
-"ਤੇਰੀ ਸਹੁੰ!"
-"ਜਾਹ ਯਾਰ! ਜਮਾਂ ਈ ਕੋਹੜ੍ਹੀ ਐਂ! ਮੈਂ ਤੈਨੂੰ ਕੱਲ੍ਹ ਨੂੰ ਆਬਦੀ ਨੱਢੀ ਦੇ ਦਰਸ਼ਣ ਪੁਆਉਨੈਂ-ਕੀ ਐ ਦੇਖ ਕੇ ਤੈਨੂੰ ਵੀ ਰੀਸ ਆਜੇ? ਤੂੰ ਤਾਂ ਜਮਾਂ ਈ ਕੁੜੀਆਂ ਮਾਂਗੂੰ ਸੰਗੀ ਜਾਨੈਂ।"
-"----।" ਬਿੱਲਾ ਹੱਸ ਕੇ ਚੁੱਪ ਕਰ ਗਿਆ
-"ਉਹਦੀ ਇਕ ਮਿੱਤਰਨੀ ਵੀ ਹੈਗੀ ਐ-ਬੜੀ ਨਖਰੇ ਆਲੀ ਐ ਪੱਟ ਹੋਣੀਂ-ਪਿੰਡੇ 'ਤੇ ਮੱਖੀ ਨਹੀਂ ਬੈਠਣ ਦਿੰਦੀ-ਮੋਢਿਆਂ ਤੋਂ ਦੀ ਥੁੱਕਦੀ ਐ-ਅੱਖਾਂ ਨਾਲ ਮਿਰਚਾਂ ਭੋਰਦੀ ਐ-ਦਰਸ਼ਣ ਕਰ ਕੇ ਦੇਖੀਂ ਜੇ ਨਾ ਕਾਲਜਾ ਕੱਢ ਲਿਆ ਤਾਂ ਆਖੀਂ! ਜਮਾਂ ਈ ਤੇਰੇ ਮੇਚ ਦੀ ਐ-ਜੋੜੀ ਦੇ ਲੋਕ ਦਰਸ਼ਣ ਕਰਿਆ ਕਰਨਗੇ।"
-"----।" ਬਿੱਲੇ ਦਾ ਦਿਲ ਧੜਕੀ ਜਾ ਰਿਹਾ ਸੀਉਸ ਦੇ ਸਰੀਰ ਅੰਦਰ ਇਕ ਗੈਬੀ ਲਹਿਰ ਦੌੜ ਗਈ ਸੀਉਹ ਕਿਸੇ ਆਨੰਦਮਈ ਵਹਿਣ ਵਿਚ ਰੁੜ੍ਹਿਆ ਜਾ ਰਿਹਾ ਸੀ
-"ਅਜੇ ਦਰਸ਼ਣ ਕੀਤੇ ਨਹੀਂ ਨੱਢੀ ਦੇ-ਪਹਿਲਾਂ ਈ ਗੁੰਮ ਸੁੰਮ ਹੋ ਗਿਆ? ਜਦੋਂ ਦਰਸ਼ਣ ਪਾ ਲਏ-ਜੇ ਨਾ ਬੇਸੁਰਤ ਹੋ ਕੇ ਡਿੱਗ ਪਿਆ-ਫੇਰ ਆਖੀਂ!"
ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਪਿੰਡ ਆ ਗਿਆਉਹ ਆਪਦੇ-ਆਪਦੇ ਘਰਾਂ ਨੂੰ ਮੁੜ ਗਏ
ਸਾਰੀ ਰਾਤ ਬਿੱਲੇ ਨੂੰ ਨੀਂਦ ਨਾ ਆਈ
ਬੱਬੂ ਵੱਲੋਂ ਦੱਸੀ ਕੁੜੀ ਸਾਰੀ ਰਾਤ ਉਸ ਦੇ ਨਾਲ ਖਿਲਬਿਲੀਆਂ ਕਰਦੀ ਰਹੀ ਸੀਜਦੋਂ ਉਸ ਦੀ ਅੱਖ ਲੱਗਦੀ ਤਾਂ ਉਹ ਆਪਣੇ ਆਪ ਨੂੰ ਕੁੜੀ ਦੇ ਕਲਾਵੇ ਵਿਚ ਮਹਿਸੂਸ ਕਰਦਾਉਸ ਦੀ ਅੱਖ ਖੁੱਲ੍ਹ ਜਾਂਦੀਉਹ ਫਿਰ ਜ਼ਬਰਦਸਤੀ ਸੌਣ ਦੀ ਕੋਸਿ਼ਸ਼ ਕਰਦਾਕਲਪਤ ਕੁੜੀ ਉਸ ਦਾ ਦਿਲ-ਦਿਮਾਗ ਮੱਲੀ ਬੈਠੀ ਸੀਉਹ ਸਾਰੀ ਰਾਤ ਇੱਕ ਦੂਜੇ ਨਾਲ ਲੁਕਣਮੀਟੀ ਖੇਡਦੇ ਰਹੇ
ਤੜਕੇ ਜਦੋਂ ਜੀਤ ਕੌਰ ਚਾਹ ਲੈ ਕੇ ਆਈ ਤਾਂ ਬਿੱਲਾ ਘੁਰਾੜ੍ਹੇ ਮਾਰੀ ਜਾ ਰਿਹਾ ਸੀਬੇਬੇ ਨੇ ਉਸ ਨੂੰ ਹਲੂਣਿਆਂ ਤਾਂ ਉਸ ਨੇ ਅੱਖਾਂ ਖੋਲ੍ਹ ਕੇ ਬੇਬੇ ਵੱਲ ਓਪਰਿਆਂ ਵਾਂਗ ਤੱਕਿਆ ਸੁਪਨੇ ਵਾਲੀ ਕੁੜੀ ਦੀ ਥਾਂ ਜਦ ਉਸ ਨੇ ਬੇਬੇ ਨੂੰ ਦੇਖਿਆ ਤਾਂ ਉਸ ਦਾ ਹਾਸਾ ਨਿਕਲਦਾ-ਨਿਕਲਦਾ ਮਸਾਂ ਬਚਿਆ
ਉਸ ਨੇ ਉਠ ਕੇ ਬੁਰਸ਼ ਕਰਕੇ ਚਾਹ ਪੀ ਲਈ
ਅਜੇ ਨਹਾ ਕੇ ਹਟਿਆ ਹੀ ਸੀ ਕਿ ਬੱਬੂ ਆ ਗਿਆ
ਬੇਬੇ ਨੇ ਬੱਬੂ ਨੂੰ ਵੀ ਚਾਹ ਲਿਆ ਫੜਾਈ
-"ਤਾਈ ਜੀ ਅੱਜ ਤੋਂ ਅਸੀਂ ਬੱਸ 'ਤੇ ਜਾਇਆ ਕਰਾਂਗੇ।" ਬੱਬੂ ਨੇ ਚਾਹ ਫੜਦਿਆਂ ਕਿਹਾ
-"ਜਾ ਵੜਿਆ ਕਰੋ ਪੁੱਤ-ਬੱਸ 'ਤੇ ਜਾ ਵੜਿਆ ਕਰੋ।"
-"ਕਿਉਂ? ਕਾਹਤੋਂ?" ਬਿੱਲੇ ਨੇ ਹੈਰਾਨ ਹੁੰਦਿਆਂ ਪੁੱਛਿਆ ਤਾਂ ਬੱਬੂ ਨੇ ਉਸ ਨੂੰ ਗੁੱਝੀ ਅੱਖ ਮਾਰ ਦਿੱਤੀਬਿੱਲਾ ਚੁੱਪ ਹੋ ਗਿਆਉਸ ਨੂੰ ਇਕ ਗੱਲ ਦਾ ਜ਼ਰੂਰ ਵਿਸ਼ਵਾਸ ਹੋ ਗਿਆ ਸੀ ਕਿ ਉਸ ਨੂੰ ਕੋਈ "ਰੋਗ" ਜ਼ਰੂਰ ਲੱਗ ਗਿਆ ਸੀ!
-"ਬੱਬੂ ਤੂੰ ਵੀ ਨਾਲ ਈ ਖਾ ਲੈ।" ਬੇਬੇ ਬਿੱਲੇ ਅੱਗੇ ਰੋਟੀ ਰੱਖਦੀ ਹੋਈ ਬੋਲੀ
-"ਮੈਂ ਤਾਂ ਤਾਈ ਜੀ ਖਾ ਕੇ ਆਇਐਂ।"
-"ਖਾ ਲੈ ਪੁੱਤ ਇਕ ਅੱਧੀ।"
-"ਤਾਈ ਜੀ ਜਮਾਂ ਈ ਲੋੜ ਨਹੀਂ।"
ਅੱਡੇ 'ਤੇ ਆ ਕੇ ਉਹਨਾਂ ਬੱਸ ਫੜ ਲਈ
-"ਠੰਢ ਐ ਯਾਰ-ਹੁਣ ਬੱਸ 'ਤੇ ਈ ਚੱਲਿਆ ਕਰਾਂਗੇ।" ਬਿੱਲੇ ਦੇ ਰਹੱਸਮਈ ਤੱਕਣ 'ਤੇ ਬੱਬੂ ਬੋਲਿਆ ਪਰ ਬਿੱਲੇ ਨੂੰ ਪੂਰਾ ਸੱਚ ਨਹੀਂ ਆਇਆ ਸੀਉਸ ਦੀ ਸੋਚ ਅਨੁਸਾਰ ਗੱਲ ਕੋਈ ਹੋਰ ਸੀ ਬੱਬੂ ਉਸ ਨੂੰ ਪਾਗਲ ਬਣਾ ਰਿਹਾ ਸੀ
-"ਜਦੋਂ ਡਾਕਟਰ ਸਾਹਿਬ ਦੁਪਹਿਰੇ ਘਰੇ ਅਰਾਮ ਕਰਨ ਜਾਂਦੇ ਐ ਨਾ? ਉਦੋਂ ਸੱਦ ਕੇ ਵਿਖਾਊਂ ਤੈਨੂੰ ਆਪਦੀ---!" ਬੱਬੂ ਦੇ ਆਖਣ 'ਤੇ ਬਿੱਲਾ, "ਤੇ ਮੇਰੇ ਆਲੀ---?" ਪੁੱਛਦਾ-ਪੁੱਛਦਾ ਹੀ ਰਹਿ ਗਿਆ
ਉਹਨਾਂ ਨੇ ਮਸਾਂ ਦੁਪਿਹਰ ਦੇ ਦੋ ਵਜਾਏ
ਡਾਕਟਰ ਆਪਣੀ ਘਰਵਾਲੀ ਸਮੇਤ ਘਰ ਚਲਾ ਗਿਆਹੁਣ ਉਸ ਨੇ ਸ਼ਾਮ ਛੇ ਵਜੇ ਪਰਤਣਾ ਸੀਉਹ ਦੋਨੋਂ ਹੀ ਕਲੀਨਿਕ ਵਿਚ ਸਨਖਾਸ ਮਰੀਜ਼ਾਂ ਨੂੰ ਡਾਕਟਰ ਦੇ ਦੋ ਤੋਂ ਲੈ ਕੇ ਛੇ ਵਜੇ ਤੱਕ ਗੈਰਹਾਜ਼ਰ ਹੋਣ ਦਾ ਪਤਾ ਸੀ
ਬੱਬੂ ਦੇ ਫ਼ੋਨ ਕਰਨ ਤੋਂ ਪੰਦਰਾਂ ਕੁ ਮਿੰਟਾਂ ਬਾਅਦ ਇਕ ਕੁੜੀ ਕਲੀਨਿਕ 'ਚ ਆ ਗਈਉਹ ਇਕ ਆਮ ਕੁੜੀਆਂ ਵਰਗੀ ਕੁੜੀ ਸੀਮੈਟ੍ਰਿਕ ਕਰਕੇ ਉਹ ਸਿਲਾਈ-ਕਢਾਈ ਦਾ ਕੋਰਸ ਕਰ ਰਹੀ ਸੀ
ਕੁੜੀ ਅਤੇ ਬੱਬੂ ਅੰਦਰ ਵੜ ਕੋਈ ਅੱਧਾ ਘੰਟਾ ਗੱਲਾਂ ਕਰਦੇ ਰਹੇਜਦੋਂ ਉਹ ਬਾਹਰ ਨਿਕਲੇ ਤਾਂ ਬੱਬੂ ਬੜਾ ਹੀ ਵਿਅੰਗਮਈ ਬੋਲਿਆ
-"ਕਿੱਟੀ! ਇਹ ਐ ਮੇਰਾ ਪੇਂਡੂ ਯਾਰ ਬਿੱਲਾ-ਇਹ ਨਾਂ ਪੱਖੋਂ ਈ ਬਿੱਲਾ ਐ-ਊਂ ਦੇਖਲਾ ਭਿੱਜੀ ਬਿੱਲੀ ਬਣਿਆਂ ਖੜ੍ਹੈ।"
ਕਿੱਟੀ ਹੱਸ ਪਈ
-"ਇਹਨੂੰ ਸੀਤਲ ਦੇ ਦਰਸ਼ਣ ਪੁਆਉਣੇ ਐਂ।"
-"ਕੱਲ੍ਹ ਨੂੰ ਈ ਪੁਆ ਦਿਆਂਗੇ-ਪਰ ਉਹਨੂੰ ਦੇਖ ਕੇ ਤਾਂ ਇਹ ਬਰਫ 'ਚ ਲੱਗ ਜਾਊ-ਇਹ ਤਾਂ ਹੁਣੇਂ ਈ ਮਾਊਂ ਬਣਿਆਂ ਖੜ੍ਹੈ।" ਕਿੱਟੀ ਨੇ ਵੀ ਹੱਡ 'ਤੇ ਲਾਈ
-"ਤੇਰਾ ਨਾਂ ਕਿੱਟੀ ਨਹੀਂ-ਕੱਟੀ ਹੋਣਾ ਚਾਹੀਦਾ ਸੀ!" ਬਿੱਲੇ ਨੇ ਕਿਸੇ ਕੁੜੀ ਨੂੰ ਪਹਿਲੀ ਵਾਰ ਝਹੇਡ ਕੀਤੀ ਸੀ
-"ਤੇ ਤੇਰਾ ਨਾਂ ਬਿੱਲਾ ਨਹੀਂ-ਚੂਹਾ ਹੋਣਾ ਚਾਹੀਦਾ ਸੀ।" ਕਿੱਟੀ ਵਾਰੀ ਦਾ ਵੱਟਾ ਲਾਹ ਕੇ ਤੁਰ ਗਈ
-"ਕਿਉਂ? ਕਰ ਗਈ ਨਾ ਕੁੱਤੇ ਫੇਲ੍ਹ? ਜੜ ਗਈ ਨਾ ਕੋਕੇ? ਅਜੇ ਤਾਂ ਕੱਲ੍ਹ ਨੂੰ ਦੇਖੀਂ ਜਦੋਂ ਸੀਤਲ ਬੀਬੀ ਨਾਲ ਆਈ-ਉਹਦਾ ਨਾਂ ਤਾਂ ਅਸਲ 'ਚ ਅੰਮ੍ਰਿਤ ਐ-ਪਰ ਊਂ ਸਾਰੇ ਉਹਨੂੰ ਸੀਤਲ ਆਖਦੇ ਐ-ਕਿਉਂ ਆਖਦੇ ਐ? ਇਹਦਾ ਮੈਨੂੰ ਨਹੀਂ ਪਤਾ! ਕੱਲ੍ਹ ਨੂੰ ਆਪ ਈ ਪੁੱਛ ਲਈਂ-ਦੇਖ ਕੇ ਮਿੱਤਰਾ ਇਕ ਆਰੀ ਤਾਂ ਮੀਲ-ਪੱਥਰ ਮਾਂਗੂੰ ਗੱਡਿਆ ਜਾਵੇਂਗਾ-ਕੁੜੀ ਕਾਹਦੀ ਐ? ਸਰੂ ਦੇ ਬੂਟੇ ਅਰਗੀ ਐ-ਕੇਰਾਂ ਤਾਂ ਧਤੂਰੇ ਮਾਂਗੂੰ ਚੜੂ!"
-"----।" ਬਿੱਲਾ ਗੁੰਮ ਸੁੰਮ ਹੋਇਆ ਖੜ੍ਹਾ ਸੀਉਸ ਦੇ ਦਿਮਾਗ, ਉਸ ਦੇ ਜਿ਼ਹਨ ਵਿਚ 'ਅੰਮ੍ਰਿਤ-ਸੀਤਲ' ਦੀ ਤਸਵੀਰ ਖੌਰੂ ਪਾ ਰਹੀ ਸੀਚਾਹੇ ਉਸ ਨੇ ਸੀਤਲ ਨੂੰ ਹੁਣ ਤੱਕ ਦੇਖਿਆ ਨਹੀਂ ਸੀਪਰ ਬੱਬੂ ਵੱਲੋਂ ਚਿਤਰੀ ਉਸ ਦੀ ਸਿਫ਼ਤ-ਮੂਰਤ ਬਿੱਲੇ ਦੇ ਸਬਰ ਦੀ ਕੰਧ ਨੂੰ ਖੋਰਾ ਲਾ ਰਹੀ ਸੀਉਸ ਲਈ ਰਹਿੰਦਾ 'ਕੱਲ੍ਹ' ਪਹਾੜ ਬਣ ਗਿਆ
ਉਹ ਸਾਰੀ ਦਿਹਾੜੀ ਸੋਚਾਂ ਦੇ ਸਿਆੜਾਂ ਵਿਚ ਰੁਲਿਆ ਜਿਹਾ ਫਿਰਦਾ ਰਿਹਾਸੀਤਲ ਹੀ ਉਸ ਦੇ ਦਿਲ ਦਿਮਾਗ 'ਤੇ ਛਾਈ ਰਹੀ ਸੀਉਸ ਦੇ ਦਿਲ ਵਿਚੋਂ ਅਜ਼ੀਬ ਜਿਹੀ, ਮਿੱਠੀ-ਮਿੱਠੀ ਲਰਜ਼ ਉਠਦੀ ਤਾਂ ਉਹ ਅਕਹਿ ਆਨੰਦ ਨਾਲ ਚੀਕ ਮਾਰਨ ਵਾਲਾ ਹੋ ਜਾਂਦਾ! ਉਸ ਦਾ ਰੋਮ-ਰੋਮ "ਅੰਮ੍ਰਿਤ-ਸੀਤਲ--ਅੰਮ੍ਰਿਤ-ਸੀਤਲ" ਪੁਕਾਰ ਰਿਹਾ ਸੀਜਦ ਉਸ ਨੇ ਬਾਹਰ ਨਿਕਲ ਕੇ ਦੁਮੇਲ ਵਿਚ ਖੜ੍ਹੇ ਸੂਰਜ ਵੱਲ ਤੱਕਿਆ ਤਾਂ ਉਸ ਨੂੰ ਅਦੁਤੀ ਲਾਲੀ ਨਾਲ ਆਪਣੀ ਝੋਲੀ ਭਰ ਗਈ ਜਾਪੀਉਹ ਡੁੱਬਦੇ ਸੂਰਜ ਵੱਲ ਬੜੀ ਹਸਰਤ ਨਾਲ ਤੱਕੀ ਗਿਆਉਹ ਕੁਦਰਤ ਨਾਲ ਇੱਕ-ਮਿੱਕ ਹੋਇਆ ਖੜ੍ਹਾ ਸੀ
-"ਚੱਲੀਏ? ਬੱਸ ਆਉਣ ਆਲੀ ਐ।" ਪਿੱਛੇ ਬੱਬੂ ਖੜ੍ਹਾ ਸੀਉਸ ਦਾ ਦਿਲ ਕੀਤਾ ਕਿ ਬੱਬੂ ਦਾ ਮੂੰਹ ਚੁੰਮ ਲਵੇ ਬੱਬੂ ਉਸ ਨੂੰ ਕਿਸੇ ਦਰਵੇਸ਼, ਫ਼ੱਕਰ ਵਰਗਾ ਜਾਪਿਆ, ਜਿਸ ਨੇ ਉਸ ਨੂੰ ਜਿ਼ੰਦਗੀ ਵਿਚ ਰੰਗ ਭਰਨ ਦਾ 'ਵੱਲ' ਦੱਸਿਆ ਸੀਜਿ਼ੰਦਗੀ ਜੀਣ ਦਾ ਅਰਥ ਦੱਸਿਆ ਸੀਫੋਕੜ ਪੋਰੇ ਵਿਚ ਰਸ ਭਰਿਆ ਸੀਨਹੀਂ ਤਾਂ ਅੱਜ ਤੱਕ ਉਸ ਦੀ ਜਿ਼ੰਦਗੀ ਬੇਰੰਗ, ਬੇਮਾਹਨਾ, ਬੇਰਸ ਅਤੇ ਫ਼ੋਕੀ ਹੀ ਰਹੀ ਸੀਬਿੱਲੇ ਨੂੰ ਦੁਨੀਆਂ ਹੁਸੀਨ-ਹੁਸੀਨ ਲੱਗਣ ਲੱਗੀ ਸੀਕੰਨਾਂ ਵਿਚ ਹਿਰਦੇ ਨੂੰ ਧੂਹ ਪਾਉਣ ਵਾਲਾ 'ਨਾਦ' ਵੱਜਣ ਲੱਗਿਆਉਸ ਦਾ ਦਿਲ ਕਿਸੇ ਖੁਸ਼ੀ ਵਿਚ, ਛਾਲ ਮਾਰ ਕੇ ਕੰਧ 'ਤੇ ਚੜ੍ਹਨ ਨੂੰ ਕਰਦਾ ਸੀ
ਉਹ ਬੱਸ ਚੜ੍ਹ ਕੇ ਪਿੰਡ ਆ ਗਏ
ਸਾਰੀ ਰਾਤ ਉਹ ਸੀਤਲ ਨੂੰ ਯਾਦਾਂ ਦੇ ਕਲਾਵੇ ਵਿਚ ਲਈ ਪਿਆ ਰਿਹਾਕਦੇ-ਕਦੇ ਸੀਤਲ ਉਠ ਕੇ ਦੌੜਦੀ ਤਾਂ ਉਹ ਉਸ ਨੂੰ ਫਿਰ ਫੜ ਕੇ ਕਲਾਵੇ ਵਿਚ ਘੁੱਟ ਲੈਂਦਾਪਿਆ ਉਹ ਅੱਗ ਵਰਗੇ ਸਾਹ ਛੱਡ ਰਿਹਾ ਸੀ
ਜਦੋਂ ਸਵੇਰੇ ਬੇਬੇ ਨੇ ਉਸ ਨੂੰ ਜਗਾਇਆ ਤਾਂ ਉਹ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀਉਸ ਨੇ ਪਰਦੇ ਨਾਲ ਮੂੰਹ ਪੂੰਝ ਲਿਆ, ਬਾਹਰ ਨਿਕਲ ਕੇ ਅੰਗੜਾਈ ਲਈਸੂਰਜ ਦੀਆਂ ਕਿਰਨਾਂ ਨੂੰ ਜੱਫ਼ਾ ਮਾਰਿਆਹਵਾ ਨੂੰ ਗਲਵਕੜੀ ਪਾਈਦਿਲ ਕਿਸੇ ਅਨੋਖੇ ਚਾਅ ਨਾਲ ਭਰ ਗਿਆ
ਕਲੀਨਿਕ ਵਿਚ ਉਸ ਨੇ ਦੋ ਮਸਾਂ ਹੀ ਵਜਾਏ
ਜਦੋਂ ਡਾਕਟਰ ਘਰ ਚਲਾ ਗਿਆ ਤਾਂ ਬੱਬੂ ਕਿੱਟੀ ਨੂੰ ਫ਼ੋਨ ਕਰਨ ਤੁਰ ਗਿਆਬਿੱਲੇ ਦੀਆਂ ਤਲੀਆਂ ਅਤੇ ਕੱਛਾਂ ਪਸੀਨੇ ਨਾਲ ਤਰ-ਬਤਰ ਸਨਬੱਬੂ ਦੇ ਪਰਤਣ ਤੱਕ ਉਹ ਦੋ ਗਿਲਾਸ ਪਾਣੀ ਦੇ ਪੀ ਚੁੱਕਿਆ ਸੀ
ਕੁਝ ਪਲਾਂ ਮਗਰੋਂ ਕਿੱਟੀ ਦੇ ਨਾਲ 'ਸੀਤਲ' ਆ ਗਈ!
ਸੀਤਲ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਬਿੱਲਾ ਬਗੈਰ ਕਿਸ਼ਤੀ ਤੋਂ ਹੀ ਉਤਰ ਗਿਆਸੀਤਲ ਵੀ ਉਸ ਵਿਚੋਂ ਦੀ ਪੁਰੇ ਦੀ ਹਵਾ ਵਾਂਗ ਲੰਘ ਗਈ ਸੀਉਹ ਫੁੱਲ ਵਾਂਗ ਖਿੜੀ ਬਿੱਲੇ ਦੇ ਸਾਹਮਣੇ ਖੜ੍ਹੀ ਸੀਉਸ ਦੀ ਨਜ਼ਰ ਵਿਚ ਡਲ੍ਹਕ ਅਤੇ ਹੁਸੀਨ ਚਿਹਰੇ 'ਤੇ ਸੰਧੂਰੀ ਭਾਅ ਮਾਰਦੀ ਸੀ
ਬਿੱਲਾ ਅਵਾਕ ਤੱਕ ਰਿਹਾ ਸੀਕਾਦਰ, ਕੁਦਰਤ ਦੀ ਅਥਾਹ ਬਖਸਿ਼ਸ਼ ਦੀ ਬੰਦਾ ਕੀ ਸਿਫ਼ਤ ਕਰੇ? ਉਹ ਬਾਂਵਰਾ ਹੀ ਤਾਂ ਹੋ ਗਿਆ ਸੀਜਿਸ ਹੁਸਨ ਪਿੱਛੇ ਉਹ ਦੋ ਰਾਤਾਂ ਤੋਂ ਭਟਕ ਰਿਹਾ ਸੀ, ਉਹ ਹੁਸਨ ਤਾਂ ਕਸਤੂਰੀ ਵਾਂਗ ਪ੍ਰਤੱਖ ਉਸ ਦੇ ਸਾਹਮਣੇ ਖੜ੍ਹਾ ਸੀ!
-"ਇਹਦਾ ਤਾਂ ਬਲੱਡ ਘਟ ਗਿਆ।" ਬੱਬੂ ਨੇ ਟਿੱਚਰ ਕੀਤੀ ਤਾਂ ਬਿੱਲੇ ਤੋਂ ਬਗੈਰ ਸਾਰੇ ਹੱਸ ਪਏ ਸੀਤਲ ਹੱਸੀ ਸੀ ਤਾਂ ਉਸ ਦੇ ਮੋਤੀਆਂ ਦੀ ਮਾਲਾ ਵਰਗੇ ਦੰਦ ਅਸਮਾਨੀ ਬਿਜਲੀ ਵਾਂਗ ਲਿਸ਼ਕੇ ਸਨਬਿੱਲੇ ਦੀਆਂ ਅੱਖਾਂ ਚੁੰਧਿਆ ਗਈਆਂਪਰ ਬੱਬੂ ਦੀ ਕਰੀ ਟਾਂਚ 'ਤੇ ਉਸ ਦੀ ਸੁਰਤ ਪਰਤੀ ਤਾਂ ਉਹ ਛਿੱਥਾ ਜਿਹਾ ਪੈ ਗਿਆ
-"ਕਿਉਂ ਚੂਹਿਆ! ਹੋ ਗਿਆ ਨਾ ਕਮਲਾ?" ਕਿੱਟੀ ਨੇ ਵਿਅੰਗ ਕੱਸ ਕੇ ਉਸ ਦੀ ਵੱਖ ਤਹਿ ਲਾ ਦਿੱਤੀਉਹ ਥੱਕੇ ਖਿਡਾਰੀ ਵਾਂਗ ਚਿੱਤ ਹੀ ਤਾਂ ਹੋ ਗਿਆ ਸੀ
ਸੀਤਲ ਉਸ ਵੱਲ ਤਿਰਛੀ ਤੱਕ ਕੇ ਮੁਸਕਰਾਈ ਤਾਂ ਬਿੱਲਾ ਉਸ ਦੀ ਅਦਾ 'ਤੇ ਕਤਲ ਹੋ ਗਿਆਪਰ ਸੰਗਾਊ ਸੁਭਾਅ ਕਰਕੇ ਕਸੀਸ ਜਿਹੀ ਵੱਟ ਕੇ ਖੜ੍ਹਾ ਰਿਹਾ
-"ਹੁਣ ਤੁਸੀਂ ਮਸਾਲਿਆਂ 'ਚ ਤੇਲ ਨਾ ਫੂਕੋ-ਅੰਦਰ ਜਾ ਕੇ ਦਿਲ ਹੌਲੇ ਕਰ ਲਓ, ਚੂਹਾ ਜੀ! ਸੀਤਲ ਨੂੰ ਮੈਂ ਕੱਲ੍ਹ ਦੀ ਤੁਹਾਡੀਆਂ ਸਿਫਤਾਂ ਸੁਣਾਈ ਜਾਨੀ ਐਂ।" ਕਿੱਟੀ ਨੇ ਕਿਹਾ
-"ਸਾਡੀ ਵਿਚੋਲਗਿਰੀ ਦੀ ਛਾਪ ਬਾਰੇ ਵੀ ਰੈਅ ਕਰ ਲਿਓ!"
-"ਛਾਪ ਦੀ ਥਾਂ ਤੈਨੂੰ ਇਹ ਕਿਤੇ ਸੱਗੀਫੁੱਲ ਨਾ ਪਾ ਦੇਵੇ?" ਬੱਬੂ ਨੇ ਸੀਤਲ ਅਤੇ ਬਿੱਲੇ ਨੂੰ ਧੱਕਾ ਦੇ ਕੇ ਅੰਦਰ ਤੋਰ ਦਿੱਤਾ
ਬਿੱਲਾ ਅਤੇ ਸੀਤਲ ਇਕ ਦੂਜੇ ਨੂੰ ਸ਼ੀਸ਼ੇ ਵਾਂਗ ਦੇਖ ਰਹੇ ਸਨਅੱਖਾਂ 'ਚ ਅੱਖਾਂ ਪਾਈ ਉਹ ਇਕ ਦੂਜੇ ਨੂੰ ਡੀਕ ਲਾ ਕੇ ਪੀ ਰਹੇ ਸਨ ਜਾਂ ਘੁੱਟਾਂ ਭਰ ਰਹੇ ਸਨਇਕ ਚੁੱਪ ਹੀ ਬਹੁਤ ਕੁਝ ਕਹਿ ਰਹੀ ਸੀਦਿਲਾਂ ਦੇ ਵਟਾਂਦਰੇ ਹੋਏ, ਤਾਂ ਦੋਹਾਂ ਨੇ ਇਕ ਦੂਜੇ ਦੇ ਹੱਥ ਘੁੱਟ ਲਏ ਦੋਹਾਂ ਦੇ ਚਿਹਰੇ ਸੁਰਖ਼ ਹੋਏ ਪਏ ਸਨਦਿਲਾਂ ਅੰਦਰੋਂ ਲਾਟ ਉਠੀ ਤਾਂ ਉਹਨਾਂ ਨੇ ਇਕ-ਦੂਜੇ ਨੂੰ ਗਲਵਕੜੀ ਵਿਚ ਜਕੜ ਲਿਆਉਹਨਾਂ ਨੂੰ ਅੱਗ ਵਰਗੇ ਸਾਹ ਆ ਰਹੇ ਸਨਇਕ ਸਵਰਗੀ ਝੂਟਾ ਸੀ
-"ਰੱਬ ਕਰੇ! ਇਹ ਗਲਵਕੜੀ ਕਦੇ ਨਾ ਖੁੱਲ੍ਹੇ!" ਬਿੱਲਾ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਕਹਿ ਰਿਹਾ ਸੀ
-"ਰੱਬ ਕਰੇ-ਤੁਹਾਡੀ ਬੁੱਕਲ ਵਿਚ ਹੀ ਜਾਨ ਨਿਕਲ ਜਾਵੇ!" ਸੀਤਲ ਦੀ ਹਾਲਤ ਵੀ ਇਹੋ ਹੀ ਸੀਉਹ ਵਾਰ-ਵਾਰ ਲੰਮਾ ਸਾਹ ਖਿੱਚ ਕੇ "ਹਾਏ!" ਆਖਦੀ ਸੀਉਹ ਨਿਹਾਲ-ਨਿਹਾਲ ਹੋਏ ਪਏ ਸਨ
-"ਹੁਣ ਸਮਝ ਲੱਗਦੀ ਐ ਬਈ ਸੋਹਣੀ ਕਿਹੜੇ ਬਲ ਆਸਰੇ ਹਰ ਰਾਤ ਕੱਚੇ ਘੜੇ 'ਤੇ ਝਨਾਂ ਪਾਰ ਕਰਦੀ ਸੀ।"
-"ਸੱਚਾ ਇਸ਼ਕ ਹੀ ਬਾਰਾਂ ਸਾਲ ਮੱਝਾਂ ਚਾਰਨ ਦੀ ਮੁਸ਼ੱਕਤ ਕਰਵਾ ਸਕਦੈ।"
-"ਇਹਦਾ ਨਸ਼ਾ ਈ ਵਿਲੱਖਣ ਐਂ।"
-"ਬੰਦਾ ਬੋਲ ਕੇ ਨਹੀਂ ਦੱਸ ਸਕਦਾ।"
-"ਗੂੰਗੇ ਦੇ ਗੁੜ ਖਾਣ ਵਾਂਗ।"
-"ਇਹਨੂੰ ਮਹਿਸੂਸ ਹੀ ਕੀਤਾ ਜਾ ਸਕਦੈ।"
-"ਮਾਣਿਆਂ ਵੀ ਤਾਂ ਜਾ ਸਕਦੈ।"
-"ਕਿਤੇ ਇਹ ਸੁਪਨਾ ਟੁੱਟ ਤਾਂ ਨਹੀਂ ਜਾਵੇਗਾ?"
-"ਜੇ ਜਾਨ ਚਲੀ ਗਈ ਤਾਂ ਕੋਈ ਗਰੰਟੀ ਨਹੀਂ।"
ਸੀਤਲ ਨੇ ਬਿੱਲੇ ਦੇ ਮੂੰਹ 'ਤੇ ਹੱਥ ਰੱਖ ਦਿੱਤਾ
-"ਸੀਤਲ ਆ ਚੱਲੀਏ ਹੁਣ! ਬਹੁਤ ਟਾਈਮ ਹੋ ਗਿਆ!" ਬਾਹਰੋਂ ਕਿੱਟੀ ਦੀ ਅਵਾਜ਼ ਆਈ
ਸੱਤਰੰਗੀ ਪੀਂਘ ਝੂਟਦੇ ਉਹ ਜਿਵੇਂ 'ਪਟੱਕ' ਧਰਤੀ 'ਤੇ ਡਿੱਗੇ ਸਨਰਾਗ ਅਲਾਪਦੇ ਸ਼ਾਂਤ ਸਮੁੰਦਰ ਵਿਚ ਜਿਵੇਂ ਭਾਰਾ ਪੱਥਰ ਡਿੱਗਿਆ ਸੀਉਹਨਾਂ ਦੀ ਗਲਵਕੜੀ 'ਕੜੱਕ' ਕਰਕੇ ਖੁੱਲ੍ਹੀ ਸੀ ਉਹ ਓਪਰਿਆਂ ਵਾਂਗ ਇਕ-ਦੂਜੇ ਵੱਲ ਝਾਕੇ! ਪਤਾ ਨਹੀਂ ਬੇਸੁਰਤੀ ਵਿਚ ਇਕ-ਦੂਜੇ ਨੂੰ ਕੀ-ਕੀ ਆਖ ਗਏ ਸਨ? ਅੱਖੀਆਂ ਹਮਾਇਤੀ ਸਨ ਅਤੇ ਦਿਲ ਚਸ਼ਮਦੀਦ ਗਵਾਹ!
ਉਹਨਾਂ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਡੂੰਘੀ ਨਜ਼ਰ ਨਾਲ ਤੱਕਿਆ ਅਤੇ ਬਾਹਰ ਆ ਗਏ, ਕਿਸੇ ਸ਼ਰਾਬੀ ਵਾਂਗ ਨਸ਼ਈ ਜਿਹੇ ਹੋਏਦਿਲਾਂ ਦੀ ਇੱਕ-ਮਿੱਕ ਹੋਈ ਧੜਕਣ "ਫੜ੍ਹੱਕ-ਫੜ੍ਹੱਕ" ਵੱਜੀ ਜਾ ਰਹੀ ਸੀ
ਕਿੱਟੀ ਸੀਤਲ ਦਾ ਹੱਥ ਖਿੱਚ ਕੇ ਲੈ ਗਈ
ਬਿੱਲੇ ਦੀ ਰੂਹ ਤੁਰ ਗਈ
ਜਿੰਦ ਤੁਰ ਗਈ
-"ਜਿ਼ੰਦਗੀ ਕਦੇ ਐਨੀ ਹੁਸੀਨ ਵੀ ਹੋਵੇਗੀ? ਸੁਪਨੇ ਵਿਚ ਵੀ ਨਹੀਂ ਚਿਤਵਿਆ ਸੀ।" ਆਪ ਮੁਹਾਰੇ ਬਿੱਲੇ ਦੇ ਮੂੰਹੋਂ ਨਿਕਲ ਗਿਆ
ਬੱਬੂ ਉਚੀ-ਉਚੀ ਹੱਸ ਪਿਆ
-"ਉਏ! ਤੂੰ ਤਾਂ ਪਹਿਲੇ ਗੇੜ 'ਚ ਈ ਫਿ਼ਲਾਸਫਰ ਬਣ ਤੁਰਿਆ---?"
-"ਇਹ ਕਿਹੜੇ ਪਿੰਡ ਦੀ ਐ?" ਬਿੱਲੇ ਨੇ ਬੇਧਿਆਨਾ ਹੋ ਕੇ ਬੱਬੂ ਨੂੰ ਪੁੱਛਿਆ
ਬੱਬੂ ਫਿਰ ਉਚੀ-ਉਚੀ ਹੱਸਿਆ
-"ਉਏ! ਤੂੰ ਇਹ ਵੀ ਨਹੀਂ ਪੁੱਛਿਆ!!" ਬੱਬੂ ਅਥਾਹ ਹੈਰਾਨ ਸੀ
-"ਸਮਾਂ ਈ ਬਹੁਤ ਘੱਟ ਸੀ-ਹੋਰ ਗੱਲਾਂ ਈ ਨਹੀਂ ਮੁੱਕੀਆਂ।"
-"ਤੂੰ ਪਾਵੇਂਗਾ ਪੂਰੀਆਂ!" ਉਹ ਬੋਲਿਆ
ਬਿੱਲਾ ਸ਼ੈਦਾਈਆਂ ਵਾਂਗ ਬਾਹਰ ਝਾਕ ਰਿਹਾ ਸੀ
-"ਇਹ ਨਾਲ ਦੇ ਪਿੰਡ ਬੱਲੂਆਣੇ ਦੀ ਐ!"
-"ਕਰਦੀ ਕੀ ਐ?" ਬਿੱਲਾ ਦਿਮਾਗ ਹਿੱਲਿਆਂ ਵਾਂਗ ਪੁੱਛ ਰਿਹਾ ਸੀ
-"ਜਿਵੇਂ ਕਹਿੰਦੇ ਹੁੰਦੇ ਐ-ਸਾਰੀ ਰਾਤ ਰਮਾਇਣ ਸੁਣਦੀ ਰਹੀ ਤੇ ਤੜਕਿਓਂ ਉਠ ਕੇ ਕਹਿੰਦੀ: ਸੀਤਾ ਬੁੜ੍ਹੀ ਸੀ ਕਿ ਬੰਦਾ ਸੀ? ਉਏ ਤੂੰ ਪੂਰਾ ਘੰਟਾ ਉਹਦੇ ਨਾਲ ਅੰਦਰ ਰਿਹੈਂ-ਪੁੱਛਿਆ ਕੀ? ਬਾਬੇ ਦਾ ਢਾਂਗਾ? ਉਏ ਜਾਹ ਉਏ ਪਰ੍ਹਾਂ! ਤੂੰ ਤਾਂ ਪੋਪਲ ਦਾ ਪੋਪਲ ਈ ਨਿਕਲਿਆ!"
-"ਤੈਨੂੰ ਦੱਸਿਆ ਤਾਂ ਹੈ-ਟਾਈਮ ਈ ਬਹੁਤ ਘੱਟ ਸੀ-ਗੱਲਾਂ ਹੋਰ ਈ ਨਹੀਂ ਮੁੱਕਣ 'ਚ ਆਈਆਂ।"
-"ਘੰਟੇ 'ਚ ਤਾਂ ਬੰਦਾ ਜੁਆਕ ਬਣਾ ਕੇ ਪਰਾਂਹ ਕਰਦੈ ਤੇ ਤੂੰ? ਜਾਹ ਉਏ ਤੇਰੇ ਗਡੋਡੂਆ!"
-"ਜੇ ਇਸ਼ਕ ਵਿਚੋਂ ਸੈੱਕਸ ਮਨਫ਼ੀ ਹੋ ਜਾਵੇ-ਇਸ਼ਕ ਦੇ ਰਿਸ਼ਤੇ ਹਮੇਸ਼ਾ ਹੀ ਪਵਿੱਤਰ ਰਹਿਣ-ਇਹਨਾਂ ਨੂੰ ਕਦੇ ਦਾਗ ਨਾ ਲੱਗੇ।"
-"ਤੂੰ ਤਾਂ ਜਮਾਂ ਈ ਟੈਗੋਰ ਬਣ ਤੁਰਿਆ?"
-"----।" ਬਿੱਲਾ ਚੁੱਪ ਰਿਹਾਉਸ ਲਈ ਹਰ ਨੈਗੇਟਿਵ ਨਜ਼ਰ ਖਤਮ ਹੋ ਚੁੱਕੀ ਸੀਪਾਜ਼ੇਟਿਵ ਸੋਚ ਪੱਖ ਪੂਰਨ ਲੱਗ ਪਈ ਸੀ
-"ਕਿਹੜੇ ਪਿੰਡ ਦੀ ਐ ਸੀਤਲ?"
-"ਤੈਨੂੰ ਦੱਿਸਆ ਤਾਂ ਹੈ! ਬੱਲੂਆਣੇ ਦੀ ਐ ਮਹਾਰਾਜ! ਇਹ 'ਤੇ ਕਿੱਟੀ ਇੱਕੋ ਪਿੰਡ ਦੀਐਂ-ਇਹਦਾ ਪਿਉ ਮਰਿਆ ਹੋਇਐ-ਇਕ ਨਿੱਕਾ ਭਰਾ ਐ-ਇਹਦੇ ਚਾਚੇ ਨੇ ਇਹਨੂੰ ਐੱਸ ਟੀ ਡੀ ਖੋਲ੍ਹ ਕੇ ਦੇ ਦਿੱਤੀ-ਹੁਣ ਐੱਸ ਟੀ ਡੀ ਚਲਾਉਂਦੀ ਐ-ਆਪਦੀ ਮਾਂ ਨਾਲ ਰਲਕੇ।" ਬੱਬੂ ਨੇ ਸੰਖੇਪ, ਪਰ ਸਾਰੀ ਕਹਾਣੀ ਕਹਿ ਸੁਣਾਈ
-"ਜੱਟਾਂ ਦੀ ਕੁੜੀ ਐ-ਫਿਕਰ ਨਾ ਕਰ!" ਬੱਬੂ ਉਸ ਨੂੰ ਚੁੱਪ ਜਿਹਾ ਦੇਖ ਕੇ ਬੋਲਿਆ
-"ਇਸ਼ਕ ਨਾ ਦੇਖੇ ਜਾਤ ਕੁਜਾਤ ਨੂੰ-ਭੁੱਖ ਨਾ ਦੇਖੇ ਮਾਸ।"
-"ਬਿੱਲਿਆ! ਦੇਖ ਛੋਟੇ ਭਾਈ! ਇਉਂ ਤਾਂ ਤੂੰ ਕਮਲਾ ਹੋਜੇਂਗਾ? ਇਹ ਬੂਰ ਦੇ ਲੱਡੂ ਐ-ਜਿਹੜਾ ਖਾਂਦੈ ਉਹ ਵੀ ਪਛਤਾਉਂਦੈ-ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦੈ-ਮੈਂ ਤਾਂ ਤੈਨੂੰ ਸੀਤਲ ਟਾਈਮ ਪਾਸ ਕਰਨ ਵਾਸਤੇ ਮਿਲਾਈ ਸੀ-ਤੇ ਤੂੰ ਤਾਂ ਉਹਦੇ ਚਿੱਕੜ 'ਚ ਊਂ ਈਂ ਗੋਡੇ ਗੋਡੇ ਖੁੱਭ ਗਿਆ?" ਬੱਬੂ ਨੇ ਕਿਹਾ ਤਾਂ ਬਿੱਲਾ ਉਸ ਵੱਲ ਇਕ ਦਮ ਮੁੜਿਆ
-"ਟਾਈਮ ਪਾਸ ਕਰਨ ਵਾਸਤੇ? ਅਸੀਂ ਤਾਂ ਇਕ ਦੂਜੇ ਦੇ ਸਾਹ ਬਣ ਗਏ ਆਂ ਬਾਈ! ਜੇ ਮੈਂ ਵੇਲ ਆਂ ਤਾਂ ਸੀਤਲ ਪਾਣੀ ਐਂ-ਜੇ ਮੈਂ ਚਕੋਰ ਐਂ ਤਾਂ ਉਹ ਚੰਦ ਐ-ਜੇ ਮੈਂ ਚੰਦਰਮਾ ਹਾਂ ਤਾਂ ਸੀਤਲ ਸੂਰਜ ਐ-ਮੈਂ ਉਸ ਤੋਂ ਰੋਸ਼ਨੀ ਉਧਾਰੀ ਲੈ ਕੇ ਚਮਕਦੈਂ ਬਾਈ- ਜੇ ਮੈਂ ਵਜੂਦ ਹਾਂ ਤਾਂ ਸੀਤਲ ਮੇਰੀ ਰੂਹ ਐ-ਜੇ ਮੈਂ ਦੀਵੇ ਦੀ ਲਾਟ ਹਾਂ ਤਾਂ ਸੀਤਲ ਮੇਰਾ ਤੇਲ ਅਤੇ ਬੱਤੀ ਹੈ ਬਾਈ! ਸਾਡੇ ਤਾਂ ਸਿਵਿਆਂ ਤੱਕ ਨਿਭਾਹੁਣ ਦੇ ਵਾਅਦੇ ਹੋ ਚੁੱਕੇ ਐ ਵੀਰੇ!" ਬਿੱਲਾ ਅੱਖਾਂ ਮੀਟ ਕੇ ਬੋਲੀ ਜਾ ਰਿਹਾ ਸੀ
-"ਤੇਰੇ ਅਰਗਾ ਜਜਬਾਤੀ ਆਸ਼ਕ ਜਾਂ ਤਾਂ ਫ਼ਾਹਾ ਲਊ ਜਾਂ ਫਿਰ ਖੂਹ 'ਚ ਡਿੱਗੂ-ਆਪ ਮੁਹਾਰਾ ਜਾਂ ਖੁਦ ਸਹੇੜਿਆ ਪ੍ਰੇਮ ਸਾਡੇ ਸਮਾਜ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਵੀਰ ਮੇਰਿਆ! ਇਤਿਹਾਸ ਗਵਾਹ ਹੈ ਕਿ ਹੀਰ ਨੂੰ ਜੋਰਾਵਰਾਂ ਦੀ ਜ਼ਹਿਰ ਹੀ ਖਾਣੀ ਪਈ ਐ-ਸੋਹਣੀ ਨੂੰ ਕੱਚੇ ਘੜ੍ਹੇ ਦੀ ਸਿ਼ਕਾਰ ਹੋ ਕੇ ਝਨਾਂ ਵਿਚ ਹੀ ਰੁੜ੍ਹਨਾ ਪਿਐ-ਸੱਸੀ ਦੀ ਅਮਾਨਤ ਨੂੰ ਡਾਢੇ ਚੁੱਕ ਕੇ ਲੈ ਜਾਂਦੇ ਰਹੇ ਐ-ਸੱਸੀਆਂ ਦੇ ਹਿੱਸੇ ਤਾਂ ਸੜਦਾ ਬਲਦਾ ਮਾਰੂਥਲ ਹੀ ਆਇਐ-ਸੋਹਣੀਆਂ ਪਾਣੀ ਦੀਆਂ ਛੱਲਾਂ ਨਾਲ ਘੁਲਦੀਆਂ ਰਹੀਆਂ-ਘੈਂਟ ਮਿਰਜ਼ੇ ਜੰਡ ਹੇਠ ਵੱਢੇ ਗਏ-ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਤੂੰ ਸਮਾਜ ਦਾ ਭਵਜਲ ਕਿਹੜੇ ਆਸਰੇ ਪਾਰ ਕਰੇਂਗਾ?" ਬੱਬੂ ਨੇ ਇਕ ਲੰਮਾ ਭਾਸ਼ਨ ਝਾੜ ਦਿੱਤਾ
-"ਸਾਡੇ ਸੱਚੇ ਪਿਆਰ ਆਸਰੇ! ਸਬਰ ਸੰਤੋਖ ਆਸਰੇ-ਸਵੈ-ਵਿਸ਼ਵਾਸ ਆਸਰੇ ਤੇ ਸਭ ਤੋਂ ਵੱਡੀ ਗੱਲ ਐ ਸੀਤਲ ਦੇ ਮੋਢੇ ਆਸਰੇ।"
-"ਬਾਹਲਾ ਮੋਹ ਨਾ ਪਾ-ਡੋਲੀ ਚੜ੍ਹੀ ਤੋਂ ਔਖਾ ਹੋਵੇਂਗਾ! ਉਨਾਂ ਕੁ ਈ ਵਾਹ ਪਾਈਏ ਬਈ ਵਿਛੜਨ ਮੌਕੇ ਹੰਝੂ ਨਾ ਕੇਰਨੇ ਪੈਣ।"
-"ਤੂੰ ਕਿੱਟੀ ਨੂੰ ਮੋਹ ਨਹੀਂ ਕਰਦਾ?" ਬਿੱਲਾ ਘੋਰ ਹੈਰਾਨ ਹੋ ਗਿਆਉਸ ਨੂੰ ਬੱਬੂ ਦੀਆਂ ਗੱਲਾਂ 'ਚੋਂ ਸ਼ੱਕ ਦੀ ਗੁੰਜਾਇਸ਼ ਦਿਸੀ
-"ਜਿਹੜੀ ਚੀਜ਼ ਨਾਲ ਵਾਹ ਪੈਂਦੈ-ਉਹਦੇ ਨਾਲ ਮੋਹ ਪੈਣਾ ਕੁਦਰਤੀ ਐ-ਮੈਂ ਉਹਨੂੰ ਪ੍ਰੇਮ ਕਰਦੈਂ-ਉਹ ਮੈਨੂੰ ਚਾਹੁੰਦੀ ਐ-ਪਰ ਨੌਬਤ ਇੱਥੋਂ ਤੱਕ ਨਹੀਂ ਪਹੁੰਚੀ ਕਿ ਕਦੇ ਵੱਖ ਹੋਣਾ ਪਿਆ ਤਾਂ ਇਕ ਦੂਜੇ ਬਿਨਾ ਮਰ ਈ ਜਾਵਾਂਗੇ-ਹਰ ਇਕ ਚੀਜ਼ ਦੀ ਕੋਈ ਹੱਦ ਹੁੰਦੀ ਐ-ਕੋਈ ਬਾਡਰ ਹੁੰਦੈ-ਕਿਸੇ ਵੀ ਚੀਜ਼ ਦਾ ਦੁਰ-ਉਪਯੋਗ ਕਰੋ-ਕਹਿਣ ਦਾ ਮਤਲਬ ਹੱਦੋਂ ਵੱਧ ਸੇਵਨ ਕਰੋ-ਸਿੱਟਾ ਤਬਾਹੀ ਹੀ ਨਿਕਲਦੈ-।"
-"-----।" ਬਿੱਲਾ ਚੁੱਪ ਸੀਫੁੱਲ ਵਾਂਗ ਸੀਤਲ ਦੀ ਸੁਗੰਧੀ ਵਿਚ ਮਸਤ ਸੀ
-"ਹੁਣ ਤੂੰ ਆਹੀ ਲਾ ਲੈ-ਆਪਣਾ ਦਿਨ ਰਾਤ ਦੁਆਈਆਂ ਨਾਲ ਵਾਹ ਪੈਂਦੈ-ਉਦਾਹਰਣ ਵਜੋਂ ਕੁਨੀਨ ਮਲੇਰੀਏ ਦੀ ਜੜ੍ਹ ਪੱਟਦੀ ਐ-ਜੇ ਮਰੀਜ ਨੂੰ ਵੱਧ ਡੋਜ਼ ਦੇ ਦੇਈਏ-ਫੇਰ? ਚੱਕਰ ਆਉਣਗੇ-ਦਿਲ ਘਿਰੂ-ਇਕ ਦੇ ਦੋ-ਦੋ ਦਿਸਣਗੇ-ਹੈ ਕਿ ਨਹੀਂ?"
-"ਬਾਈ! ਸ਼ਾਇਦ ਕੁਨੀਨ ਅਤੇ ਇਨਸਾਨ ਵਿਚ ਆਹੀ ਫਰਕ ਐ-ਹੀਰ, ਰਾਂਝਾ-ਰਾਂਝਾ ਕਰਦੀ-ਕਰਦੀ ਆਪ ਈ ਰਾਂਝਾ ਹੋ ਜਾਂਦੀ ਐ-ਆਸ਼ਕ ਵਜੂਦ ਅਤੇ ਮਾਸ਼ੂਕ ਰੂਹ ਬਣ ਜਾਂਦੀ ਐ-ਫੇਰ ਤਾਂ ਦੂਜ-ਤੀਜ ਰਹਿ ਹੀ ਨਹੀਂ ਜਾਂਦੀ-ਫਿਰ ਤਾਂ ਸਾਹ ਹੀ ਬਾਈ ਇਕ-ਦੂਜੇ ਵਿਚੋਂ ਦੀ ਆਉਂਦੈ।"
ਬੱਬੂ ਬੇਵੱਸ ਹੋ ਗਿਆ
ਬਿੱਲੇ ਦੇ ਦਿਲ ਅੰਦਰ ਠਾਠਾਂ ਮਾਰਦਾ ਪ੍ਰੇਮ-ਸਮੁੰਦਰ ਬੱਬੂ ਦੇ ਠੂਠੇ ਪੈਣ ਵਾਲਾ ਨਹੀਂ ਸੀ ਬਿੱਲਾ ਤਾਂ ਅਣਚਾਹੇ ਹੀ ਉਸ ਰਸਤੇ ਤੁਰ ਪਿਆ ਸੀ, ਜਿਹੜਾ ਸਵਰਗ ਤੇ ਜਾਂ ਫਿਰ ਰੋਹੀ-ਬੀਆਬਾਨ ਨੂੰ ਜਾਂਦਾ ਸੀਨਤੀਜਿਆਂ ਬਾਰੇ ਉਸ ਨੂੰ ਕੋਈ ਚਿੰਤਾ ਨਹੀਂ ਸੀਜੇ ਨਿੱਘ ਲੈਣਾ ਹੋਵੇ ਤਾਂ ਧੂਣੀ ਤਪਾਉਣੀ ਹੀ ਪੈਂਦੀ ਹੈਜੇ ਪਾਣੀ ਪੀਣਾ ਹੋਵੇ ਤਾਂ ਨਲਕਾ ਗੇੜਨਾ ਹੀ ਪੈਂਦਾ ਹੈਜੇ ਸ਼ਹੀਦੀ ਪ੍ਰਾਪਤ ਕਰਨੀ ਹੋਵੇ ਤਾਂ ਸਿਰ ਕਟਵਾਉਣਾ ਹੀ ਪੈਂਦਾ ਹੈਜੇ ਦਿਲ ਦੇ ਜਾਨੀ ਨੂੰ ਪਾਉਣਾ ਹੋਵੇ ਤਾਂ ਕੋਈ ਨਾ ਕੋਈ ਕੁਰਬਾਨੀ ਤਾਂ ਕਰਨੀ ਹੀ ਪਵੇਗੀ! ਬਿੱਲਾ ਦਿਲੋਂ ਦ੍ਰਿੜ੍ਹ ਸੀਉਸ ਦਾ ਸਵੈ-ਵਿਸ਼ਵਾਸ ਕਾਇਮ ਸੀਸਭ ਤੋਂ ਜਿ਼ਆਦਾ ਹੌਸਲਾ ਉਸ ਨੂੰ ਇਹ ਸੀ ਕਿ ਸੀਤਲ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਦੇ ਨਾਲ ਸੀ!

Friday, July 2, 2010

ਕਾਂਡ ਤੀਸਰਾ

ਕਾਂਡ ਤੀਸਰਾ
ਖ਼ੂਨ-ਪਸੀਨਾ ਇਕ ਕਰਕੇ ਪਾਲਿਆ ਝੋਨਾ, ਝਾੜ ਕੇ ਬਲਿਹਾਰ ਸਿੰਘ ਨੇ ਮੰਡੀ ਲਿਆ ਸੁੱਟਿਆ
ਬਲਿਹਾਰ ਸਿੰਘ ਨੇ ਢੇਰੀ ਕੋਲ ਮੰਜਾ ਡਾਹ ਲਿਆਰੋਟੀ ਉਸ ਦੀ ਕਦੇ ਜੈਬਾ ਅਤੇ ਕਦੇ ਬਿੱਲਾ ਫੜਾ ਜਾਂਦਾ ਸੀਸ਼ਾਮ ਨੂੰ ਪਿੰਡ ਮੁੜਦਾ ਉਹ ਖਾਲੀ ਭਾਂਡੇ ਨਾਲ ਲੈ ਜਾਂਦਾਮੰਡੀ ਵਿਚ ਆੜ੍ਹਤੀਏ ਦੀ ਦੁਕਾਨ ਡਾਕਟਰ ਭਜਨ ਦੇ ਹਸਪਤਾਲ ਤੋਂ ਕੋਈ ਬਹੁਤੀ ਦੂਰ ਨਹੀਂ ਸੀ
ਦੋ ਹਫ਼ਤੇ ਬੀਤ ਗਏ
ਮੰਡੀ ਵਿਚ ਕਿਸਾਨਾਂ ਦਾ ਪੁੱਤਰਾਂ ਵਾਂਗ ਪਾਲਿਆ ਝੋਨਾ ਪੈਰਾਂ ਵਿਚ ਰੁਲ ਰਿਹਾ ਸੀਇਤਨੇ ਦਿਨ ਬੀਤ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਉਠੇ ਉਹ ਨਿੱਤ ਆੜ੍ਹਤੀਏ ਦੀ ਜਾਨ ਖਾਂਦੇਪਰ ਆੜ੍ਹਤੀਆ ਆਪਦੀ ਜਗਾਹ ਕਸੂਤਾ ਫ਼ਸਿਆ ਹੋਇਆ ਸੀ
ਮੰਡੀ ਇੰਸਪੈਕਟਰ ਬੋਲੀ ਨਹੀਂ ਲਾ ਰਿਹਾ ਸੀ
ਉਹ ਬੋਰੀ ਮਗਰ ਪੰਜ ਰੁਪਏ ਮੰਗਦਾ ਸੀ
ਜਦ ਕਦੇ ਰਾਤ ਨੂੰ ਇਕ ਅੱਧਾ ਬੱਦਲ ਅਸਮਾਨ ਵਿਚ ਅਠਖੇਲੀਆਂ ਕਰਦਾ ਤਾਂ ਮੰਜਿਆਂ 'ਤੇ ਪਏ ਕਿਸਾਨਾਂ ਦੇ ਹਿਰਦੇ "ਫੜੱਕ-ਫੜੱਕ" ਵੱਜਦੇਜਾਨ ਸਹਿ-ਸਹਿ ਕਰਦੀਪ੍ਰਾਣ ਮੁੱਠੀ ਵਿਚ ਆ ਜਾਂਦੇਭਾਵੇਂ ਝੋਨੇ ਦੇ ਬਚਾ ਲਈ ਜੱਟਾਂ ਨੇ ਤਰਪਾਲਾਂ ਬਗੈਰਾ ਲਿਆ ਰੱਖੀਆਂ ਸਨਪਰ ਬਹੁਤੇ ਮੀਂਹ ਦਾ ਡਰ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਖਿਸਕਾਉਂਦਾ ਸੀਕੌਡੀ ਧੜਕ-ਧੜਕ ਪੈਂਦੀ ਸੀ
ਰਾਤ ਨੂੰ ਬਲਿਹਾਰ ਸਿੰਘ ਨੇ ਮੰਡੀ ਵਿਚ ਪਏ ਹੋਰ ਕਿਸਾਨ ਇਕੱਠੇ ਕਰ ਲਏਦੁਖੀ ਸਾਰੇ ਹੀ ਸਨਸਾਰੇ ਬੜੀ ਤੇਜ਼ੀ ਨਾਲ ਇਕੱਤਰ ਹੋ ਗਏ
-"ਯਾਰੋ ਲੋਹੜਾ ਆ ਗਿਆ-ਪੁੱਤਾਂ ਮਾਂਗੂੰ ਪਾਲੇ ਝੋਨੇ ਨੂੰ ਕੋਈ ਪੁੱਛਦਾ ਈ ਨਹੀਂ।" ਬਲਿਹਾਰ ਸਿੰਘ ਪਿੱਟਿਆ
-"ਨੱਕ ਬੁੱਲ ਈ ਮਾਰੀ ਜਾਂਦੇ ਐ।"
-"ਕੋਈ ਗੱਲ ਤਾਂ ਦੱਸਣ-ਨਿੱਤ ਆਲੇ ਕੌਡੀ ਛਿੱਕੇ ਕੌਡੀ ਕਰ ਛੱਡਦੇ ਐ।" ਕੋਈ ਹੋਰ ਫੱਟਿਆ ਕੁਰਲਾਇਆ
-"ਬਾਣੀਏਂ ਤਾਂ ਸਾਲੇ ਲਾ ਕੇ ਕੰਨ ਨੂੰ ਕੋਹੜ ਕਿਰਲਾ ਜਿਆ-ਦੰਦੀਆਂ ਜੀਆਂ ਕੱਢੀ ਜਾਣਗੇ।" ਇਕ ਨੂੰ ਆੜ੍ਹਤੀਏ 'ਤੇ ਬਹੁਤਾ ਰੰਜ ਸੀਉਹ ਹਮੇਸ਼ਾ ਟੈਲੀਫੋਨ ਨੂੰ ਹੀ ਚਿੰਬੜਿਆ ਰਹਿੰਦਾ ਸੀ
-"ਆਪਾਂ ਕੱਲ੍ਹ ਨੂੰ ਕਰੜੇ ਹੋ ਕੇ ਬਾਣੀਏਂ ਨਾਲ ਗੱਲ ਤਾਂ ਕਰੀਏ?"
-"ਤੇ ਹੋਰ! ਇਉਂ ਤਾਂ ਮੰਡੀ 'ਚ ਈ ਬੁੜ੍ਹੇ ਹੋਜਾਂਗੇ ਭੈੜ੍ਹਿਆ।"
-"ਘਰ ਦੇ ਓਦੂੰ ਆਨੇ ਕੱਢਦੇ ਐ।"
-"ਕੱਲ੍ਹ ਨੂੰ ਕਰਾੜ ਦੇ ਗਿੱਟਿਆਂ ਨੂੰ ਪਓ ਝੁੱਟੀ ਲੈ ਕੇ-ਸਾਲਾ ਸਾਰਿਆਂ ਨੂੰ ਈ ਫੁੱਦੂ ਬਣਾਈ ਜਾਂਦੈ।" ਕਿਸੇ ਦੀ ਘੁੱਟ ਲੱਗੀ ਹੋਈ ਸੀ
-"ਜਿਮੇਂ ਕਿਸੇ ਮਰਾਸੀ ਨੇ ਕਿਹਾ ਸੀ: ਜੇ ਜੱਟ ਨਾ ਹੁੰਦਾ ਬੰਦਿਆਂ ਨੂੰ ਵਾਹੀ ਕਰਨੀ ਪੈਂਦੀ-ਇਹ ਜੱਟ ਨੂੰ ਤਾਂ ਬੰਦਾ ਈ ਨ੍ਹੀ ਸਮਝਦੇ ਛੋਕਰੀ ਦੇਣੇ।"
-"ਆਪਾਂ ਅੰਨ ਨੀ ਖਾਂਦੇ?"
-"ਹੁਣ ਸੌਵੋਂ-ਕੱਲ੍ਹ ਨੂੰ ਆੜ੍ਹਤੀਏ ਕੋਲ ਚੱਲਾਂਗੇ।" ਬਲਿਹਾਰ ਸਿੰਘ ਦੇ ਆਖਣ 'ਤੇ ਸਾਰੇ ਸੌਣ ਤੁਰ ਗਏਵੱਖੋ-ਵੱਖਰੇ ਪਿੰਡਾਂ ਦੇ ਕਿਸਾਨ ਮੰਡੀ ਵਿਚ ਇਕ ਤਰ੍ਹਾਂ ਨਾਲ ਸਕੇ ਭਰਾ ਬਣੇ ਬੈਠੇ ਸਨਦੁਖ-ਸੁਖ ਦੇ ਹਾਮੀਂ!
ਤੜਕੇ ਚਾਹ ਪੀ ਕੇ ਸਾਰੇ ਆੜ੍ਹਤੀਏ ਕੋਲ ਨੂੰ ਜੱਥਾ ਬਣਾ ਕੇ ਤੁਰ ਪਏਇਕੱਠੇ ਹੋਏ ਕਿਸਾਨ ਦੇਖ ਕੇ ਸੇਠ ਦੇ ਦਿਮਾਗ ਨੇ ਖ਼ਤਰੇ ਦੀਆਂ ਘੰਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂਕੂਹਣੀ ਹੇਠ ਪਿਆ ਗੋਲ ਸਿਰਹਾਣਾ ਹੁੱਝਾਂ ਮਾਰਦਾ ਪ੍ਰਤੀਤ ਹੋਇਆ ਅਤੇ ਹੇਠਲੀ ਗੱਦੀ ਚੂੰਢੀਆਂ ਵੱਢਦੀ ਲੱਗੀ
-"ਸਾਸਰੀਕਾਲ ਸਰਦਾਰ ਜੀ!" ਉਹ ਉਠ ਕੇ ਚੱਪਲ ਪਾਉਂਦਾ ਬੋਲਿਆ
-"ਸੇਠ ਜੀ-!" ਬਲਿਹਾਰ ਸਿੰਘ ਨੂੰ ਸੇਠ ਦੇ ਮੱਥੇ 'ਤੇ ਲੱਗਿਆ ਤਿਲਕ ਡਰਾਉਣਾ-ਡਰਾਉਣਾ ਜਿਹਾ ਲੱਗਿਆਸਿ਼ਵ ਜੀ ਮਹਾਰਾਜ ਦੇ ਤਿਰਸ਼ੂਲ ਵਰਗਾ!
-"ਸਾਨੂੰ ਸਾਨੂੰ ਹੋਰ ਕਿੰਨਾ ਕੁ ਹੈਰਾਨ ਕਰੋਂਗੇ?"
-"ਰਾਮ ਬੋਲੋ ਸਰਦਾਰੋ! ਮੈਂ ਥੋਨੂੰ ਹੈਰਾਨ ਕਾਹਨੂੰ ਕਰਦੈਂ-ਸਹੁੰ ਦੇਵੀ ਮਾਤਾ ਦੀ-ਇੰਸਪੈਕਟਰ ਈ ਨਹੀਂ ਬੋਲੀ ਲਾਉਂਦਾ-ਮੇਰੇ ਦੱਸੋ ਸਰਦਾਰੋ ਕੀ ਵੱਸ ਐ?"
-"ਫੇਰ ਅਸੀਂ ਐੱਲਸਪੈਲਟਰ ਆਲਾ ਬੁਘਤੂ ਵਜਾਈਏ? ਮਹੀਨਾ ਹੋ ਗਿਆ ਮੂੰਹ ਅੱਲੀਂ ਦੇਖਦਿਆਂ ਨੂੰ-।"
-"ਰਾਮ ਬੋਲੋ ਸਰਦਾਰੋ! ਇੰਸਪੈਕਟਰ ਬੜਾ ਕੰਜਰ ਕੁੱਤੈ-ਸਹੁੰ ਲਾਟਾਂ ਆਲੀ ਦੀ-ਪੁਲਸ ਉਹਦੀ ਬੜੀ ਮੰਨਦੀ ਐ-ਦੇਖਿਓ ਕਿਤੇ ਸਰਦਾਰੋ ਕੋਈ ਪੰਗਾ ਲੈ ਲੈਂਦੇ-ਬਜਰੰਗ ਬਲੀ ਭਲੀ ਕਰੇ-ਥੋਡੇ ਨਾਲ ਈ ਮੈਂ ਮਾਰਿਆ ਜਾਊਂ-ਹਾੜ੍ਹੇ! ਕੋਈ ਪੰਗਾ ਨਾ ਖੜ੍ਹਾ ਕਰ ਲਇਓ!" ਸੇਠ ਨੇ ਹੱਥ ਜੋੜੇਉਸ ਦੇ ਚੋਪੜੇ ਪਟੇ ਕੰਡੇਰਨਿਆਂ ਵਾਂਗ ਖੜ੍ਹ ਗਏ ਸਨਉਸ ਨੇ ਦੁਹਾਈ ਦਿੱਤੀ
-"ਵਿਚੇ ਪੁਲਸ ਤੁਰੀ ਫਿਰੂ!"
-"ਮਰਦੇ ਤਾਂ ਕੁਛ ਕਰਾਂਗੇ ਈ।"
-"ਤੂੰ ਤਾਂ ਸੇਠਾ ਪਰਾਉਠੇ ਲੈਨੈ ਖਾਅ ਤੇ ਰਾਤ ਨੂੰ ਤੀਮੀਂ ਦੀ ਤੰਬੀ 'ਚ ਵੜ ਜਾਨੈ-ਠੰਢ 'ਚ ਤਾਂ ਰਾਤ ਨੂੰ ਅਸੀਂ ਮਰਦੇ ਐਂ-ਘਰਆਲੀ ਦੇ ਦਰਸ਼ਣ ਕੀਤੇ ਨੂੰ ਮਹੀਨਾ ਹੋ ਗਿਆ-।" ਕਿਸੇ ਨੇ ਕਿਹਾ
-"ਸੇਠ ਤੀਮੀਂ ਤਾਂ ਤੈਨੂੰ ਦੇਣੋਂ ਰਿਹਾ।"
-"ਤੀਮੀਂ ਜੱਟ ਕੋਲੇ ਛੱਡ ਕੇ ਇਹਨੇ ਮਰਵਾਉਣੀ ਐਂ?"
ਹਾਸੜ ਪੈ ਗਈ
-"ਸੇਠਾ ਤੀਮੀਂ ਲਕੋ ਕੇ ਰੱਖਿਆ ਕਰ! ਜੱਟ ਮਹੀਨੇ ਦੇ ਹਲਕੇ ਫਿਰਦੇ ਐ।"
-"ਜੇ ਰਾਤ ਬਰਾਤੇ ਹੱਥ ਆ ਗਈ-ਜੱਟ ਜੋਤਾ ਲਾ ਕੇ ਈ ਉੱਤਰੂ-ਫੇਰ ਨਾ ਕਹੀਂ ਦੱਸਿਆ ਨੀ-ਤੇਰੀ ਖੇਡ ਜੀ ਵੀ ਖਰਾਬ ਹੋਜੂ।"
-"ਨਾਲੇ ਥੋਡੀਆਂ ਤਾਂ ਹੁੰਦੀਆਂ ਵੀ ਕੱਚ ਦਾ ਸਮਾਨ ਈ ਐਂ।"
ਫਿਰ ਹਾਸੜ ਮੱਚ ਗਈ
ਸੇਠ ਵੀ ਕੱਚਾ ਜਿਹਾ ਹੋਇਆ ਹੱਸਣ ਲੱਗ ਪਿਆਉਂਜ ਉਸ ਦਾ ਦਿਲ ਥਾਵੇਂ ਆ ਗਿਆ ਸੀਜੱਟਾਂ ਦੇ ਹਾਸੇ-ਮਖੌਲ ਨੇ ਉਸ ਦਾ ਡਰ ਕੁਝ ਹੱਦ ਤੱਕ ਲਾਹ ਮਾਰਿਆ ਸੀ
-"ਤੁਸੀਂ ਹੋਰ ਈ ਪਾਸੇ ਤੁਰ ਪਏ? ਕੋਈ ਕੰਮ ਦੀ ਗੱਲ ਵੀ ਕਰ ਲਓ!" ਬਲਿਹਾਰ ਸਿੰਘ ਨੇ ਕਿਹਾ
ਸਾਰੇ ਚੁੱਪ ਕਰ ਗਏ
-"ਸੇਠਾ! ਫੇਰ ਅਸੀਂ ਝੋਨਾ ਚੱਕ ਕੇ ਲੈ ਜਾਈਏ?" ਬਲਿਹਾਰ ਸਿੰਘ ਨੇ ਇਕ ਤਰ੍ਹਾਂ ਨਾਲ ਸੇਠ ਦੀ ਪੂਛ ਨੂੰ ਹੱਥ ਪਾ ਲਿਆ
-"ਰਾਮ ਬੋਲੋ ਸਰਦਾਰੋ! ਜੱਟ ਆੜ੍ਹਤੀਏ ਬਿਨਾ ਤੇ ਆੜ੍ਹਤੀਆ ਜੱਟ ਬਿਨਾ ਨਹੀਂ ਜੀਅ ਸਕਦਾ-ਤੁਸੀਂ ਇੰਜ ਕਰੋ! ਇਕ ਸਿਆਣਾ ਬੰਦਾ ਅੰਦਰ ਆ ਕੇ ਮੇਰੀ ਗੱਲ ਸੁਣ ਲਵੋ-ਸਹੁੰ ਦੇਵੀ ਦੀ ਥੋਡੇ ਨਾਲੋਂ ਕਸੂਤਾ ਮੈਂ ਫ਼ਸਿਐਂ ਮੇਰੇ ਆਰ!"
-"ਜਿਹੜੇ ਤੈਨੂੰ ਕਮਲੇ ਲੱਗਦੇ ਐ-ਤੂੰ ਈ ਦੱਸਦੇ-।" ਇਕ ਬੋਲਿਆ
-"ਬਬਲੀ--! ਉਏ ਬਬਲੀ---!" ਸੇਠ ਨੇ ਆਪਣੇ ਨੌਕਰ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ
-"ਹਾਂ ਬਾਬੂ ਜੀ?"
-"ਉਏ ਕਿੱਥੇ ਮਰ ਗਿਆ ਸੀ ਤੂੰ?"
-"ਮੈਂ ਖਾਲੀ ਬੋਰੀਆਂ ਗਿਣਦਾ ਸੀ ਜੀ!"
-"ਤੂੰ ਇਉਂ ਕਰ-ਆਹ ਬੰਦੇ ਗਿਣ ਤੇ ਫ਼ੌਜੀ ਨੂੰ ਚਾਹ ਆਖ ਕੇ ਆ-।"
-"'ਕੱਲੀ ਚਾਹ ਨਾਲ ਸੇਠਾ ਸਾਡਾ ਪਿੱਤਾ ਸਾੜਨੈਂ? ਕੁਛ ਨਾਲ ਵੀ ਮੰਗਵਾ ਲੈ।"
-"ਉਏ ਕੁਛ ਖਾਣ ਨੂੰ ਵੀ ਫੜੀ ਆਈਂ---!"
-"ਚੰਗਾ ਬਾਬੂ ਜੀ!"
-"ਸਰਦਾਰੋ-ਤੁਸੀਂ ਬਾਹਰ ਬੈਠੋ-ਤੇ ਸਰਦਾਰ ਬਲਿਹਾਰ ਸਿਆਂ ਤੂੰ ਅੰਦਰ ਆ ਕੇ ਮੇਰੀ ਗੱਲ ਸੁਣ।"
-"ਚਲੋ ਬਈ! ਸਾਰੇ ਕਮਲੇ ਬਾਹਰ ਚੱਲੋ!" ਇਕ ਨੇ ਕਿਹਾ ਤਾਂ ਬਲਿਹਾਰ ਸਿੰਘ ਤੋਂ ਇਲਾਵਾ ਸਾਰੇ ਹੱਸਦੇ ਬਾਹਰ ਆ ਗਏ
ਸੇਠ ਅਤੇ ਬਲਿਹਾਰ ਸਿੰਘ ਪਿਛਲੇ ਅੰਦਰ ਚਲੇ ਗਏਅੰਦਰੋਂ ਖਲ ਅਤੇ ਗੁੜ ਦੀ ਰਲਵੀਂ-ਮਿਲਵੀਂ ਬੂਅ ਆ ਰਹੀ ਸੀ
-"ਸਰਦਾਰ ਬਲਿਹਾਰ ਸਿਆਂ-ਸਹੁੰ ਬਜਰੰਗ ਬਲੀ ਦੀ-ਇਕ ਸੱਚੀ ਗੱਲ ਸੁਣ ਲੈ-ਤੇ ਜੇ ਮੈਂ ਝੂਠ ਬੋਲਾਂ ਸਹੁੰ ਦੇਵੀ ਮਾਤਾ ਦੀ ਕੋਹੜ ਹੋਵੇ-ਇੰਸਪੈਕਟਰ ਬੋਰੀ ਮਗਰ ਪੰਜ ਰੁਪਏ ਮੰਗਦੈ-ਤਾਂ ਹੀ ਬੋਲੀ ਨਹੀਂ ਲਾਉਂਦਾ-ਦੱਸੋ ਮੈਂ ਕਿਹੜੇ ਖੂਹ 'ਚ ਜਾਵਾਂ? ਆਪਾਂ ਤਾਂ ਸਰਦਾਰਾ ਨਿੱਤ ਵਰਤਣੈਂ-ਉਹ ਤਾਂ ਬੋਰੀ ਮਗਰ ਪੰਜ ਰੁਪਈਏ ਲੈ ਕੇ ਘਰੇ ਵੱਜੂ?"
-"ਨ੍ਹੇਰ ਸਾਈਂ ਦਾ-ਬੋਰੀ ਮਗਰ ਪੰਜ ਰੁਪਈਏ? ਇਹ ਤਾਂ ਲੋਹੜੈ ਸੇਠਾ! ਬੋਰੀ ਮਗਰ ਪੰਜ ਰੁਪਈਏ ਤਾਂ ਸਾਲੇ ਜੱਟ ਨੂੰ ਨੀ ਬਚਦੇ! ਇਹ ਮੇਰਾ ਸਾਲਾ ਐੱਲਸਪੈਲਟਰ ਮੁਖਤੋ-ਮੁਖਤੀ 'ਚ ਈ ਕੁਹਾੜਾ ਚੱਕੀ ਫਿਰਦੈ ਖਲਪਾੜਾਂ ਕਰਨ ਆਸਤੇ---!" ਬਲਿਹਾਰ ਸਿੰਘ ਝੂਠਾ ਜਿਹਾ ਹੋ ਗਿਆ
-"ਸਰਦਾਰਾ, ਤੇਰੇ ਮੇਰੇ ਸੰਨ੍ਹ ਰੱਬ ਐ-ਬੋਲੀ ਮੈਂ ਅੱਜ ਈ ਲੁਆ ਦਿੰਨੈਂ-ਪਰ ਬਾਹਰ ਬੈਠਿਆਂ ਦੀ ਜਿ਼ੰਮੇਵਾਰੀ ਤੂੰ ਲੈਣੀ ਐਂ-ਜੇ ਮੈਂ ਇਕ ਪੈਸਾ ਵਿਚੋਂ ਖਾਵਾਂ-ਗਊ ਦੀ ਰੱਤ ਬਰਾਬਰ ਐ।"
-"------।" ਬਲਿਹਾਰ ਸਿੰਘ ਦੇ ਪੈਰ ਘੁਕਣ ਲੱਗ ਪਏਚਿਹਰੇ ਤੋਂ ਹਵਾਈਆਂ ਉਡੀਆਂਕਿਸਾਨ ਦਿਨ-ਦਿਹਾੜੇ, ਸ਼ਰੇ-ਬਜ਼ਾਰ ਲੁੱਟੇ ਅਤੇ ਪੁੱਟੇ ਜਾ ਰਹੇ ਸਨ
-"ਸਰਦਾਰ ਬਲਿਹਾਰ ਸਿਆਂ-ਸਹੁੰ ਲਾਟਾਂ ਆਲੀ ਦੀ-ਸੌ ਹੱਥ ਰੱਸਾ ਸਿਰੇ 'ਤੇ ਗੰਢ-ਚਾਹੇ ਮਹੀਨਾ ਹੋਰ ਬੈਠੇ ਰਹੋ-ਬੋਲੀ ਕਿਸੇ ਨੇ ਨਹੀਂ ਲਾਉਣੀ-ਆਖਰ ਨੂੰ ਤਾਂ ਅੱਕ ਚੱਬਣਾ ਈ ਪੈਣੈਂ-।"
-"ਇਉਂ ਕਿਸਾਨ ਦੀ ਕੰਗਰੋੜ ਕਿੰਨਾ ਕੁ ਚਿਰ ਭਾਰ ਚੱਕੂ ਸੇਠਾ? ਕੁੱਬੇ ਤਾਂ ਅੱਗੇ ਈ ਹੋਏ ਪਏ ਆਂ-ਜੇ ਜੱਟ ਊਂ ਈ ਬੁਰਾ ਲੱਗਦੈ-ਇਕ ਦਿਨ ਈ ਗੋਲੀ ਮਾਰ ਕੇ ਪਰਾਂਹ ਕਰੋ! ਫਾਹਾ ਮੁੱਕੇ!" ਬਲਿਹਾਰ ਸਿੰਘ ਕਮਲਿਆਂ ਵਾਂਗ ਬੋਲਿਆਉਹ ਵਿਤੋਂ ਬਾਹਰ ਹੋਇਆ ਖੜ੍ਹਾ ਸੀ
-"ਰਾਮ ਬੋਲ ਸਰਦਾਰਾ-ਤੂੰ ਮੈਨੂੰ ਸਮਝਿਆ ਨਹੀਂ! ਜੱਟ ਦੇ ਗੋਲੀ ਮਾਰਨ ਤੋਂ ਪਹਿਲਾਂ ਆੜ੍ਹਤੀਆ ਆਬਦੇ ਨਾ ਗੋਲੀ ਮਾਰ ਲਊ? ਜੇ ਜੱਟ ਈ ਮਰ ਗਿਆ-ਸਮਝੋ ਬਾਣੀਆਂ ਤਾਂ ਪਹਿਲਾਂ ਮਰ ਗਿਆ! ਬਾਣੀਏਂ ਨੂੰ ਤਾਂ ਸਰਦਾਰਾ ਸਾਹ ਈ ਜੱਟ ਵਿਚ ਦੀ ਆਉਂਦੈ-ਜੱਟ ਜਿਉਂਦੈ ਤਾਂ ਬਾਣੀਆਂ ਜਿਉਂਦੈ-ਜੇ ਜੱਟ ਈ ਮਰ ਗਿਆ ਤਾਂ ਬਾਣੀਆਂ ਤਾਂ ਉਸ ਤੋਂ ਪਹਿਲਾਂ ਖਤਮ।"
-"-----।" ਬਲਿਹਾਰ ਸਿੰਘ ਚੁੱਪ ਹੋ ਗਿਆਬਾਣੀਆਂ ਆਪਣੀਆਂ ਗੱਲਾਂ ਦਾ ਚੱਲਦਾ ਜਾਦੂ ਪ੍ਰਤੱਖ ਦੇਖ ਰਿਹਾ ਸੀਉਸ ਨੇ ਹੌਂਸਲਾ ਫੜ ਲਿਆਬੁੱਧੂ ਜੱਟ ਉਸ ਦੀਆਂ ਚੋਪੜੀਆਂ ਗੱਲਾਂ ਦਾ ਕਾਇਲ ਹੋਇਆ ਖੜ੍ਹਾ ਸੀਘਾਗ ਕਰਾੜ ਦੇ ਬੋਲਾਂ ਦੇ ਤੀਰ ਉਸ ਦੇ ਸਾਰ-ਪਾਰ ਹੀ ਤਾਂ ਲੰਘ ਗਏ ਸਨ ਨਿਸ਼ਾਨੇ 'ਤੇ 'ਠਾਹ' ਵੱਜੇ ਸਨ
-"ਸੋਚ ਕਰ ਸਰਦਾਰਾ-ਐਥੇ ਬੈਠੇ ਓਂ-ਘਰੇ ਕੰਮ ਦਾ ਨੁਕਸਾਨ ਹੁੰਦੈ-ਬਜਰੰਗ ਬਲੀ ਭਲੀ ਕਰੇ-ਜੇ ਮੀਂਹ ਕਣੀਂ ਆ ਗਿਆ-ਪੰਜ ਸੱਤ ਕੁਆਂਟਲ ਝੋਨਾ ਰੁੜ ਗਿਆ-ਨੁਕਸਾਨ ਫੇਰ ਵੀ ਆਪਦਾ-ਜੇ ਅਨਾਜ ਗਿੱਲਾ ਹੋ ਗਿਆ-ਫੇਰ ਵਕਤਾਂ ਨੂੰ ਫੜੇ ਸੁਕਾਉਂਦੇ ਫਿਰੋਂਗੇ-ਤੁਸੀਂ ਆਪ ਦੁਖੀ-ਪਿੱਛੇ ਘਰਦੇ ਪ੍ਰੇਸ਼ਾਨ-ਨੁਕਸਾਨ ਵਾਧੂ ਦਾ-ਇਮਾਨ ਨਾਲ-ਜੇ ਮੇਰੀ ਮੰਨੋਂ-ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਕਰਵਾ ਦਿੰਨੈ-ਵੇਚ ਕੇ ਬੇਫਿਕਰ ਹੋਵੋ-ਇੰਸਪੈਕਟਰ ਮੇਰੀ ਮਾੜੀ ਮੋਟੀ ਸੁਣਦੈ-ਨਾਲੇ ਜਿਹੜਾ ਜੱਟਾਂ ਸਿਰ ਕਰਜਾ ਐ-ਉਹ ਵੀ ਦਿਨੋਂ ਦਿਨ ਵਧਦੈ-ਘਟਦਾ ਨਹੀਂ ਸਰਦਾਰਾ--!"
-"------।" 'ਕਰਜ਼ੇ' ਦੇ ਨਾਂ 'ਤੇ ਬਲਿਹਾਰ ਸਿੰਘ ਠਰ ਗਿਆਕਰਜ਼ਾ ਉਸ ਨੇ ਵੀ ਆੜ੍ਹਤੀਏ ਤੋਂ ਚੁੱਕਿਆ ਹੋਇਆ ਸੀ
-"ਸਰਦਾਰੋ-ਸਿਆਣੇ ਆਖਦੇ ਹੁੰਦੇ ਐ-ਰੇੜੀ ਆਲਾ ਸਾਰਾ ਕਰਜਾਈ ਤੇ ਬੋਤੇ ਆਲਾ ਅੱਧਾ-ਗਧੇ ਆਲਾ ਸਭ ਤੋਂ ਚੰਗਾ ਵੱਟਿਆ ਸੋ ਪੱਲੇ ਬੱਧਾ-ਸਮਝ ਗਿਆ? ਪੈਸੇ ਜੇਬ 'ਚ ਤੇ ਗਧਾ ਰੂੜੀ 'ਤੇ-ਨਾ ਖਰਚਾ ਨਾ ਬਰਚਾ।"
-"------।"
-"ਧਰਮ ਈਮਾਨ ਨਾਲ ਕਹਿੰਨੈ ਸਰਦਾਰਾ-ਜੇ ਕਦੇ ਵੀ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਪਈ ਤਾਂ ਅੱਖਾਂ ਮੀਚ ਕੇ ਆਜੀਂ-ਜੇ ਜਵਾਬ ਦੇਵਾਂ-ਕੋਹੜ੍ਹੀ ਹੋਵਾਂ-ਪਰ ਇਹ ਗੱਲ ਬਾਹਰਲਿਆਂ ਨੂੰ ਨਾ ਪਤਾ ਲੱਗੇ-ਸਹੁੰ ਦੇਵੀ ਦੀ ਤੇਰੇ ਮੇਰੇ ਸੰਨ੍ਹ ਰੱਬ ਐ-ਹੁਣ ਸਾਰਿਆਂ ਦੀ ਡੋਰ ਤੇਰੇ ਹੱਥ ਐ-ਮੈਨੂੰ ਕਦੇ ਪ੍ਰਤਿਆ ਕੇ ਦੇਖੀਂ ਮੇਰੇਆਰ-ਜੇ ਸੇਰ ਦਾ ਸਵਾ ਸੇਰ ਨਾ ਪੂਰਾ ਉਤਰਾਂ ਤਾਂ ਬਾਬੂ ਸਾਧੂ ਰਾਮ ਦਾ ਪੁੱਤਰ ਨਾ ਜਾਣੀਂ-ਇਹ ਤੇਰਾ ਮੇਰਾ ਬਚਨ ਐਂ ਸਰਦਾਰਾ-ਬਚਨ ਤੋਂ ਫਿਰਾਂ-ਨਰਕ ਨੂੰ ਜਾਵਾਂ।" ਚਤਰ ਲੂੰਬੜ ਸੇਠ ਨੇ ਬੂਝੜ ਜੱਟ ਨੂੰ ਗੱਲਾਂ ਦੇ ਨਾਗਵਲ ਵਿਚ ਜਕੜ ਗਿਆ ਸੀ
-"----।" ਬਲਿਹਾਰ ਸਿੰਘ ਦੀਆਂ ਅੱਖਾਂ ਪਥਰਾਈਆਂ ਹੋਈਆਂ ਸਨਉਹ ਬਾਣੀਏਂ ਦੀ ਵਾੜ ਵਿਚ ਬਿੱਲਾ ਫ਼ਸਿਆ ਖੜ੍ਹਾ ਸੀ ਉਸ ਦੇ ਪੈਰ ਮਜ਼ਬੂਰੀਆਂ ਦੀਆਂ ਜ਼ੰਜ਼ੀਰਾਂ ਨਾਲ ਜਕੜੇ ਹੋਏ ਸਨਉਹ ਚਾਹੁੰਦਾ ਹੋਇਆ ਵੀ ਕਿਧਰੇ ਦੌੜ ਨਹੀਂ ਸਕਦਾ ਸੀਸੇਠ ਉਸ ਦਾ ਵੇਲੇ-ਕੁਵੇਲੇ ਦਾ ਮੱਦਦਗਾਰ ਸੀਜੱਟ ਦੀ ਸੇਠ ਬਿਨਾ ਕੋਈ ਜੂਨ ਨਹੀਂ ਸੀਮੱਕੇ ਤੋਂ ਪਰ੍ਹੇ ਉਜਾੜ ਸੀਜੇ ਝੋਨਾ ਨਹੀਂ ਵਿਕਦਾ ਸੀ ਤਾਂ ਕਰਜ਼ਾ ਕਿੱਥੋਂ ਮੁੜਨਾ ਸੀ? ਜੇ ਕਰਜ਼ਾ ਨਹੀਂ ਮੁੜਦਾ ਸੀ ਤਾਂ ਅੱਗੋਂ ਕੋਈ ਮੱਦਦ ਦੀ ਆਸ ਨਹੀਂ ਸੀਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂਕੱਲ੍ਹ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਐਂਵੈਸੇ ਵੀ ਗੁੜ-ਚਾਹ ਹੀ ਲੋਟ ਨਹੀਂ ਆਉਂਦੇ
-"ਕਿਹੜੀਆਂ ਸੋਚਾਂ 'ਚ ਪੈ ਗਿਆ ਸਰਦਾਰਾ? ਆ ਚੱਲੀਏ! ਬਹੁਤਾ ਸੋਚਣ ਨਾਲ ਸਿਹਤ ਖਰਾਬ ਹੋ ਜਾਂਦੀ ਐ-ਮਾਤਾ ਰਾਣੀਂ ਭਲੀ ਕਰੂ।"
ਬਲਿਹਾਰ ਸਿੰਘ ਸੋਚਾਂ ਦੇ ਸਮੁੰਦਰ 'ਚੋਂ ਪਰਤਿਆਸੇਠ ਉਸ ਨੂੰ ਬੱਚੇ ਵਾਂਗ ਉਂਗਲ ਜਿਹੀ ਲਾ ਕੇ ਬਾਹਰ ਲੈ ਆਇਆ
ਬਾਹਰ ਬੈਠੇ ਜੱਟ ਚਾਹ ਨਾਲ ਸਮੋਸੇ ਖਾਂਦੇ, ਲਾਚੜੇ ਬੈਠੇ ਸਨਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਹੀ ਛਿੱਤਰ ਖੁਦ ਉਹਨਾਂ ਦੇ ਸਿਰ ਵਿਚ ਹੀ ਵੱਜਣ ਵਾਲਾ ਸੀ
-"ਆ ਜਾਹ! ਆ ਜਾਹ ਬਲਿਹਾਰ ਸਿਆਂ-ਖਾ ਲੈ ਤੂੰ ਵੀ ਸੇਠ ਦੇ ਸਮੋਸੇ।" ਇਕ ਨੇ ਕਿਹਾਉਸ ਦੀ 'ਟੁੱਚ-ਟੁੱਚ' ਦੂਰ ਤੱਕ ਸੁਣਦੀ ਸੀ
-"ਛੇਠ ਵੀ ਕਦੇ ਕਦੇ ਈ ਲੱਤ ਹੇਠ ਆਉਂਦੇ ਐ।"
ਬਲਿਹਾਰ ਸਿੰਘ ਕਹਿਣ ਤਾਂ ਲੱਗਿਆ ਸੀ: ਥੋਨੂੰ ਤਾਂ ਕਮਲਿਓ ਜੱਟੋ ਇਹ ਰੰਬੇ ਨਾਲ ਵੱਢਣ ਨੂੰ ਤਿਆਰ ਖੜ੍ਹੇ ਐਥੋਡੀ ਧੌੜੀ ਵੀ ਲਾਹੁੰਣਗੇ ਤੇ ਪਤਾ ਵੀ ਨਹੀਂ ਲੱਗਣ ਦੇਣਗੇਇਹ ਘੰਡੀ ਵੀ ਘਸਾ ਕੇ ਵੱਢਣਗੇ ਤੇ 'ਮਿਆਂਕ' ਵੀ ਨਹੀਂ ਨਿਕਲਣ ਦਿੰਦੇ
-"ਬਬਲੀ--! ਉਏ ਬਬਲੀ---!"
-"ਹਾਂ ਬਾਬੂ ਜੀ?"
-"ਬਲਿਹਾਰ ਸਿਉਂ ਲਈ ਵੀ ਚਾਹ ਤੇ ਸਮੋਸੇ ਲੈ ਕੇ ਆ-ਜਲਦੀ ਕਰ!"
-"ਨਹੀਂ ਬਾਬੂ ਜੀ-ਮੈਂ ਨਹੀਂ ਖਾਣੇ।" ਉਸ ਨੇ ਸੇਠ ਨੂੰ ਪਹਿਲੀ ਵਾਰ 'ਬਾਬੂ ਜੀ' ਕਿਹਾ ਸੀ
-"ਸਹੁੰ ਦੇਵੀ ਦੀ-ਕਿਹੜੀ ਗੱਲ ਕਰ ਦਿੱਤੀ ਬਲਿਹਾਰ ਸਿਆਂ? ਆਪਾਂ ਕਾਣੀਂ ਵੰਡ ਥੋੜ੍ਹੋ ਕਰਨੀ ਐਂ?"
-"ਕਿਤੇ ਛੇਠ ਨੇ ਅੰਦਰ ਛੇਠਾਣੀਂ ਤੋਂ ਪਰੌਂਠੇ ਤਾਂ ਨ੍ਹੀ ਖੁਆਤੇ?" ਇਕ, ਸਮੋਸੇ ਨੂੰ ਅੰਗੂਠੇ ਨਾਲ ਇੰਜ ਅੰਦਰ ਧੱਕ ਰਿਹਾ ਸੀ, ਜਿਵੇਂ ਸੇਵੀਆਂ ਵੱਟਣ ਵਾਲੀ ਮਸ਼ੀਨ ਵਿਚ ਆਟਾ ਧੱਕੀਦੈ!
-"-----।" ਪਰ ਬਲਿਹਾਰ ਸਿੰਘ ਚੁੱਪ ਸੀਉਸ ਦੇ ਸਿਰ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨਜਿਸ ਕਾਰਨ ਉਹ 'ਬੋਲਾ' ਹੋਇਆ ਖੜ੍ਹਾ ਸੀ
-"ਸੇਠਾ ਅੱਜ ਦਾਰੂ ਬੱਤਾ ਵੀ ਪਿਆਵੇਂਗਾ?" ਇਕ ਨੇ ਪਲੇਟ ਪਾਸੇ ਰੱਖਦਿਆਂ ਟਾਂਚ ਕੀਤੀਗੱਲ ਕਰਦੇ ਦੀਆਂ ਉਸ ਦੀਆਂ ਮੁੱਛਾਂ, ਅੰਗੂਠੇ ਵਾਂਗ ਹਿੱਲ ਰਹੀਆਂ ਸਨ
-"ਦਾਰੂ? ਦਾਰੂ ਥੋਡੇ ਨਾਲੋਂ ਚੰਗੀ ਐ ਬੁੱਕਣ ਸਿਆਂ? ਦਾਰੂ ਜਿੰਨੀ ਮਰਜੀ!"
-"ਰਾਜੇ ਦੀ ਘੋੜੀ ਵੀ ਕਦੇ ਕਦੇ ਈ ਸੂੰਦੀ ਐ-ਅੱਜ ਮੁੰਨ ਲਵੋ ਸੇਠ ਨੂੰ ਜਿੰਨਾ ਮੁੰਨਿਆਂ ਜਾਂਦੈ।" ਦੂਜੇ ਨੇ ਪਿਆਲੀ ਵਿਚਲੀ ਚਾਹ ਦੂਰ ਡੋਲ੍ਹਦਿਆਂ ਕਿਹਾ, "ਫੇਰ ਇਹ ਢਾਕ ਹੇਠਾਂ ਨਹੀਂ ਆਉਣਾ!"
ਬਲਿਹਾਰ ਸਿੰਘ ਚੁੱਪ ਸੀਉਹ ਕਹਿਣਾ ਚਾਹੁੰਦਾ ਸੀ: ਥੋੜਾ ਚਿਰ ਅੜਕੋ ਤੇ ਫੇਰ ਦੇਖਿਓ ਕਿਹੜਾ ਖੜ੍ਹਾ ਕੜੋਤਾ ਹੀ ਮੁੰਨਿਆਂ ਜਾਂਦੈ!
ਬਲਿਹਾਰ ਸਿੰਘ ਲਈ ਚਾਹ ਅਤੇ ਸਮੋਸੇ ਆ ਗਏਪਰ ਉਸ ਦਾ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਸੀਉਸ ਅੰਦਰ ਕੁਰਲਾਹਟ ਮੱਚਿਆ ਹੋਇਆ ਸੀਕੰਨਾਂ ਵਿਚ ਬੋਲੇ ਬੱਦਲ ਗਰਜ਼ ਰਹੇ ਸਨ
-"ਛਕ ਬਲਿਹਾਰ ਸਿਆਂ-ਚੁੱਪ ਜਿਆ ਕਾਹਨੂੰ ਬੈਠੈਂ ਮੇਰੇਆਰ!" ਸੇਠ ਦੇ ਆਖਣ 'ਤੇ ਬਲਿਹਾਰ ਸਿੰਘ ਨੇ ਚਾਹ ਪੀਣੀ ਸ਼ੁਰੂ ਕਰ ਦਿੱਤੀਚਾਹ ਉਸ ਨੂੰ ਲਹੂ ਦੀਆਂ ਘੁੱਟਾਂ ਪ੍ਰਤੀਤ ਹੋ ਰਹੀ ਸੀ
-"ਸਮੋਸਾ ਵੀ ਲੈ ਮੇਰੇਆਰ! ਅੱਡ ਹੋਣ ਆਲੀਆਂ ਗੱਲਾਂ ਕਾਹਨੂੰ ਕਰਦੈਂ?" ਸੇਠ ਨੇ ਪਲੇਟ ਉਸ ਦੇ ਅੱਗੇ ਕਰ ਦਿੱਤੀਪਲੇਟ ਵਿਚ ਪਏ ਦੋ ਸਮੋਸੇ ਉਸ ਨੂੰ 'ਹੈਂਡ-ਗਰਨੇਡਾਂ' ਵਰਗੇ ਜਾਪੇਉਸ ਨੇ ਅੱਖਾਂ ਮੀਟ ਕੇ ਚਾਹ ਨਾਲ ਅੰਦਰ ਸੁੱਟ ਲਏ
ਜਦੋਂ ਉਹ ਵਿਹਲਾ ਹੋਇਆ ਤਾਂ ਸੇਠ ਸਾਰਿਆਂ ਨੂੰ ਸੰਬੋਧਨ ਹੋਇਆ
-"ਸਰਦਾਰੋ! ਹੁਣ ਤੁਸੀਂ ਸਾਰੇ ਆਪਣੀਆਂ ਢੇਰੀਆਂ ਕੋਲ ਚਲੇ ਜਾਵੋ-ਸਰਦਾਰ ਬਲਿਹਾਰ ਸਿੰਘ ਨੂੰ ਮੈਂ ਸਾਰੀ ਘਾਣੀ ਸਮਝਾ ਦਿੱਤੀ ਐ-ਇਹ ਸਾਰੀ ਘਾਣੀ ਤੁਹਾਨੂੰ ਦੱਸ ਦਿਊਗਾ-ਬੋਲੀ ਹੋ ਜਾਊਗੀ-ਫਿਕਰ ਨਾ ਕਰੋ-ਆਪਾਂ ਸਾਰੇ ਇਕੋ ਈ ਪੰਜਾਲੀ ਦੇ ਬਲਦ ਐਂ-ਜਿਵੇਂ ਮੈਂ ਅੱਗੇ ਵੀ ਬਲਿਹਾਰ ਸਿੰਘ ਨੂੰ ਕਿਹੈ-ਬਈ ਜੱਟ ਦਾ ਬਾਣੀਏਂ ਬਿਨਾ ਤੇ ਬਾਣੀਏਂ ਦਾ ਜੱਟ ਬਿਨਾ ਕੋਈ ਵਾਲੀ ਵਾਰਸ ਨਹੀਂ-ਦੋਨਾਂ ਦਾ ਈ ਇਕ ਦੂਜੇ ਬਿਨਾ ਨਹੀਂ ਸਰਦਾ-ਕਈ ਆਰੀ ਹਾਲਾਤ ਈ ਕੁਛ ਐਹੋ ਜਿਹੇ ਹੋ ਜਾਂਦੇ ਐ ਸਰਦਾਰੋ-ਬਈ ਬੰਦੇ ਦੇ ਗਲਘੋਟੂ ਫਸ ਜਾਂਦੈ-ਕਈ ਆਰੀ ਸਾਨੂੰ ਐਹੋ ਜਿਹੀਆਂ ਗੱਲਾਂ ਨਾਲ ਸਮਝੌਤਾ ਕਰਨਾ ਪੈ ਜਾਂਦੈ-ਜਿਹਨਾਂ ਨੂੰ ਸਾਡਾ ਜਮਾ ਈ ਮਨ ਨਹੀਂ ਮੰਨਦਾ-ਥੋਡੀ ਤੇ ਮੇਰੀ ਸ਼ਾਹ-ਰਗ ਇਕ ਐ!"
-"-----।"
-"ਸਰਦਾਰ ਬਲਿਹਾਰ ਸਿੰਘ ਨੂੰ ਸਾਰਾ ਕੁਛ ਮੈਂ ਦੱਸ ਦਿੱਤੈ-ਇਹ ਥੋਨੂੰ ਦੱਸ ਦੇਵੇਗਾ-ਮੈਂ ਥੋਡਾ ਭਰਾ ਹਾਂ-ਕੋਈ ਦੁਸ਼ਮਣ ਨਹੀਂ! ਪਹਿਲਾਂ ਥੋਡੇ ਬਜੁਰਗ ਮੇਰੇ ਬਾਬੂ ਜੀ ਹੋਰਾਂ ਨਾਲ ਵਰਤਦੇ ਰਹੇ-ਹੁਣ ਆਪਾਂ ਵਰਤ ਰਹੇ ਆਂ-ਮਾਤਾ ਰਾਣੀ ਇਸੇ ਤਰ੍ਹਾਂ ਈ ਰੱਖੇ-ਬਬਲੀ--! ਉਏ ਬਬਲੀ---!"
-"ਹਾਂ ਬਾਬੂ ਜੀ?"
-"ਪਿਆਲੀਆਂ ਤੇ ਪਲੇਟਾਂ 'ਕੱਠੀਆਂ ਕਰ!" ਸੇਠ ਵੱਲੋਂ ਉਹਨਾਂ ਨੂੰ ਅਸਿੱਧੇ ਤੌਰ 'ਤੇ ਜਾਣ ਦਾ ਇਸ਼ਾਰਾ ਸੀ
ਬਬਲੀ ਨੇ ਭਾਂਡੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ
ਜੱਟ ਚਿੱਤੜ ਝਾੜਦੇ ਆਪਦੀਆਂ-ਆਪਦੀਆਂ ਢੇਰੀਆਂ ਨੂੰ ਹੋ ਤੁਰੇਬਲਿਹਾਰ ਸਿੰਘ ਮਾੜੇ ਗੱਡੇ ਵਾਂਗ ਚੂਕ-ਚੂਕ ਤੁਰਦਾ ਸੀਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕਰੇ? ਇਸ ਗੱਲ ਦਾ ਉਸ ਨੂੰ 'ਲੱਲ' ਨਹੀਂ ਲੱਗ ਰਿਹਾ ਸੀਗੱਲ ਦਾ ਸਿਰਾ ਨਹੀਂ ਮਿਲ ਰਿਹਾ ਸੀਝੋਨੇ ਦੇ ਢੇਰ ਦੇਖ ਕੇ ਉਸ ਨੂੰ ਹੌਲ ਪਈ ਜਾ ਰਹੇ ਸਨ, ਜਿਹੜੇ ਬਘਿਆੜ੍ਹਾਂ ਨੇ ਹੀ ਡਕਾਰ੍ਹ ਜਾਣੇ ਸਨ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਕਿਸਾਨ ਮਿੱਧਦਾ ਸੀ, ਫ਼ਸਲ ਆਉਣ 'ਤੇ ਪਰੋਸਣ ਲਈ ਇੰਸਪੈਕਟਰ ਵਰਗੇ ਜਮਦੂਤ ਤਿਆਰ ਹੋ ਜਾਂਦੇ ਸਨਸ਼ੇਰਾਂ ਦੀਆਂ ਮਾਰੀਆਂ ਮਾਰਾਂ 'ਤੇ ਇਕ ਤਰ੍ਹਾਂ ਨਾਲ ਗਿੱਦੜ ਕਲੋਲਾਂ ਕਰਦੇ ਸਨ
ਕਿਸਾਨ ਬਲਿਹਾਰ ਸਿੰਘ ਦੁਆਲੇ ਇਕੱਠੇ ਹੋ ਗਏ ਤਾਂ ਉਸ ਦਾ ਲੇਰ ਮਾਰਨ ਨੂੰ ਦਿਲ ਕੀਤਾਪਰ ਫਿਰ ਉਸ ਨੇ ਸਾਰਾ ਸਾਹਸ ਇਕੱਠਾ ਕੀਤਾਸੱਚਾਈ ਤੋਂ ਭੱਜ ਕੇ ਉਹ ਜਾ ਵੀ ਕਿਹੜੇ ਜੰਗਲ ਵਿਚ ਸਕਦਾ ਸੀ?
-"ਸੁਣੋਂ ਬਈ ਕਿਸਾਨ ਭਰਾਵੋ! ਨੇੜੇ ਆ ਜਾਓ!" ਉਹ ਚੰਘਿਆੜ ਮਾਰਨ ਵਾਂਗ ਬੋਲਿਆ
ਸਾਰੇ ਨੇੜੇ ਆ ਗਏ
ਕਿਸਾਨ ਭਰਾਵਾਂ ਦੇ ਉਜੜੇ-ਵੈਰਾਨ ਚਿਹਰੇ ਜਿਵੇਂ ਉਸ ਨੂੰ ਖਾਣ ਨੂੰ ਆ ਰਹੇ ਸਨਡਰਾਉਂਦੇ ਸਨ
-"ਸੇਠ ਆਖਦੈ-।" ਉਸ ਨੇ ਸਾਹ-ਸਤ ਵਰੋਲਦਿਆਂ ਜਿਹਾ ਕਿਹਾ
-"ਬਈ ਮੇਰੀ ਕਰਾੜੀ ਲੈਜੋ ਤੇ ਝੋਨਾ ਛੱਡਜੋ!" ਇਕ ਨੇ ਗੱਲ ਕੱਟੀ ਤਾਂ ਸਾਰੇ ਹੱਸ ਪਏ
-"ਤੁਸੀਂ ਗੱਲ ਘੱਟੇ ਨਾ ਪਾਓ!"
-"ਹੱਸ ਫੇਰ ਲਇਓ।" ਕਈ ਅਵਾਜਾਂ ਉਠੀਆਂ
-"ਫੇਰ ਹੱਸ ਲਇਓ-ਚਾਹੇ ਰੋ ਲਇਓ-ਸੇਠ ਕਹਿੰਦੈ ਬਈ ਐੱਲਸਪੈਲਟਰ ਬੋਲੀ ਨਹੀਂ ਲਾਉਂਦਾ-ਬੋਰੀ ਮਗਰ ਪੰਜ ਰੁਪਈਏ ਮੰਗਦੈ।"
-"------!" ਇਕ ਸੰਨਾਟਾ ਛਾ ਗਿਆ
ਸਾਰਿਆਂ ਦੇ ਮੂੰਹ ਵਿਚ ਜਿਵੇਂ ਕਿੱਲਾ ਠੁਕ ਗਿਆ ਸੀਸੇਠ ਦੀ ਪੀਤੀ ਚਾਹ ਅਤੇ ਖਾਧੇ ਸਮੋਸੇ ਬਾਹਰ ਨੂੰ ਆਉਣ ਲੱਗੇਸਰੀਰ ਨੂੰ ਅਜੀਬ ਜਿਹੀ ਅੱਚਵੀ ਲੱਗ ਗਈ
-"ਸੇਠ ਨੇ ਇਹ ਵੀ ਆਖਿਐ-ਬਈ ਐੱਲਸਪੈਲਟਰ ਮੇਰੀ ਮਾੜੀ ਮੋਟੀ ਸੁਣਦੈ-ਮੈਂ ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਰੁਪਈਏ ਕਰਵਾ ਸਕਦੈਂ-ਹੁਣ ਹੱਸੀ ਚੱਲੋ-ਚਾਹੇ ਰੋਈ ਚੱਲੋ!" ਆਖ ਕੇ ਬਲਿਹਾਰ ਸਿੰਘ ਸੁਰਖ਼ਰੂ ਹੋ ਗਿਆ
-"------।" ਸਾਰਿਆਂ ਨੂੰ ਸੁਹਾਵਣੇ ਮੌਸਮ ਵਿਚ ਵੀ ਤਲਖੀ ਆਉਣ ਲੱਗ ਪਈਸੇਠ ਦੀ ਚਾਹ ਅੰਦਰ ਜਵਾਲਾ-ਮੁਖੀ ਵਾਂਗ ਉਬਲਣ ਲੱਗੀ
-"ਪੀ ਲਓ ਸੇਠ ਦੀ ਚਾਹ।" ਇਕ ਬੋਲਿਆ
-"ਖਾ ਲਓ ਸਮੋਸੇ।"
-"ਚੁੱਘ ਲਓ ਸੇਠ ਜੀ ਦਾ ਮੁੰਮਾਂ!"
-"ਫੜ ਲਓ ਬੈਂਗਣ!"
-"ਇਹ ਕਰਾੜ ਮੇਰੇ ਸਾਲੇ ਪੈਸੇ ਬਿਨਾ ਰੱਬ ਨੂੰ ਮੱਥਾ ਨ੍ਹੀ ਟੇਕਦੇ।"
-"ਇਹ ਸਕੇ ਬਾਪੂ ਦੇ ਨਹੀਂ ਹੁੰਦੇ-ਥੋਡੇ ਕਿੱਥੋਂ ਬਣਨਗੇ?" ਬੁੱਕਣ ਬੋਲਿਆ
-"ਤੂੰ ਤਾਂ ਉਹਤੋਂ ਦਾਰੂ ਬੱਤਾ ਭਾਲਦਾ ਸੀ।"
-"ਮੈਨੂੰ ਕੀ ਪਤਾ ਸੀ ਕਪਾਲ 'ਚ ਇੱਟ ਮਾਰੂ? ਮੈਂ ਤਾਂ ਹੱਸਦਾ ਸੀ।"
-"ਤੇਰੇ ਭਾਅ ਦਾ ਬਈ ਚਾਹ ਆਪਾਂ ਕਰਾੜ ਦੀ ਪੀਤੀ ਐ?"
-"ਉਏ ਕਮਲਿਓ ਜੱਟੋ!" ਬਲਿਹਾਰ ਸਿੰਘ ਕੁਰਲਾਇਆ
-"ਇਹ ਤਾਂ ਥੋਡਾ ਈ ਸਿਰ ਤੇ ਥੋਡੇ ਈ ਛਿੱਤਰ ਐ-ਜਿੰਨੇ ਮਰਜੀ ਐ ਖਾਈ ਚੱਲੋ---!" ਉਸ ਨੇ ਹਵਾ ਵਿਚ ਹੱਥ ਹਿਲਾਅ ਕੇ ਦੁਹਾਈ ਦਿੱਤੀ
-"------।" ਜਿਵੇਂ ਸਾਰਿਆਂ ਦੀ ਜੇਬ ਕੱਟੀ ਗਈ ਸੀਉਹ ਠੱਗੇ-ਠੱਗੇ ਜਿਹੇ ਝਾਕ ਰਹੇ ਸਨ
-"ਇਕ ਗੱਲ ਜਰੂਰ ਐ-।" ਇਕ ਨੇ ਢੇਰੀ 'ਤੇ ਡਿੱਗਦਿਆਂ ਕਿਹਾ
ਸਾਰਿਆਂ ਨੇ ਕੰਨ ਚੁੱਕ ਲਏਉਹ ਤਿਰਮਚੀ ਵਾਂਗ ਸਿ਼ਸ਼ਤ ਬੰਨ੍ਹੀ ਖੜ੍ਹੇ ਸਨ
-"ਮਰਦਿਆਂ ਨੂੰ ਕੋਈ ਅੱਕ ਜਰੂਰ ਚੱਬਣਾ ਪਊ।"
-"ਲੋਹੇ 'ਤੇ ਲਕੀਰ ਐ।"
-"ਪਰ ਇਉਂ ਤਾਂ ਲੱਗੇ ਈ ਨੀ ਮੁੜਨੇ।"
-"ਇਉਂ ਕਰਦੇ ਐਂ-।" ਇਕ ਨੇ ਕਿਹਾ ਤਾਂ ਬਾਕੀਆਂ ਨੇ ਬੱਤਖਾਂ ਵਾਂਗ ਧੌਣਾਂ ਉਧਰ ਨੂੰ ਉਗੀਸ ਲਈਆਂ
-"ਇਥੋਂ ਝੋਨਾ ਚੱਕੋ ਤੇ ਨਿਹਾਲੇ ਆਲੇ ਮੰਡੀ 'ਚ ਲਿਜਾ ਸਿੱਟੋ!"
-"ਲਓ ਜੀ! ਅਖੇ ਪੱਟਿਆ ਪਹਾੜ ਤੇ ਨਿਕਲਿਆ ਚੂਹਾ।"
-"ਮੁਰਦਾ ਬੋਲੂ ਖੱਫਣ ਪਾੜੂ।"
-"ਨ੍ਹਾ ਉਥੇ ਕੋਈ ਹੋਰ ਰੱਬ ਐ?"
-"ਕਿਸਾਨ ਜਿੱਥੇ ਮਰਜੀ ਐ ਭੱਜ ਲਵੇ-ਬੁੱਚੜਾਂ ਦੀਆਂ ਰੰਬੀਆਂ ਤਿੱਖੀਆਂ ਕਰ ਕੇ ਰੱਖੀਆਂ ਵੀਐਂ-ਜੇ ਧੌਣ ਨਾ ਲਾਹੁੰਣਗੇ ਤਾਂ ਖੱਲ ਤਾਂ ਜਰੂਰ ਉਧੇੜਨਗੇ।"
-"ਤੇ ਉਹ ਵੀ ਪੁੱਠੀ!"
-"ਪਰ ਯਾਰੋ! ਇਕ ਗੱਲ ਹੋਰ ਐ-।" ਇਕ ਬਜੁਰਗ ਨੇ ਗੱਲ ਸ਼ੁਰੂ ਕੀਤੀਉਸ ਦਾ ਬੁਝਿਆ ਚਿਹਰਾ ਝੁਲਸਿਆ ਜਿਹਾ ਪਿਆ ਸੀਅੱਖਾਂ ਕੱਠਫੋੜੇ ਦੀ ਖੱਡ ਵਾਂਗ ਡੂੰਘੀਆਂ ਸਨ
-"ਜੇ ਆਪਾਂ ਸੋਚੀਏ-ਅੱਜ ਆਪਾਂ ਨੂੰ ਪੰਦਰਾਂ ਦਿਨ ਹੋਗੇ ਬੈਠਿਆਂ ਨੂੰ-ਨਿੱਤ ਈ ਸੋਚਦੇ ਐਂ ਬਈ ਬੋਤੇ ਦਾ ਬੁੱਲ੍ਹ ਅੱਜ ਵੀ ਡਿੱਗੂ-ਅੱਜ ਵੀ ਡਿੱਗੂ-।"
-"----।"
-"ਪਰ ਖਸਮਾਂ ਨੂੰ ਖਾਣਾ ਇਹ ਡਿੱਗਦਾ ਅਜੇ ਵੀ ਨ੍ਹੀ ਦੀਂਹਦਾ! ਜੱਟ ਦੀ ਹਰ ਰੋਜ ਘੱਟੋ ਘੱਟ ਪੰਜਾਹਾਂ ਰੁਪਈਆਂ ਦੀ ਦਿਹਾੜੀ ਮਰਦੀ ਐ-ਕਰਜਾ ਸਿਰ 'ਤੇ ਸੱਪ ਮਾਂਗੂੰ ਜੀਭਾਂ ਕੱਢ ਕੱਢ ਕੇ ਡਰਾਉਂਦੈ-ਜਿਣਸ ਮੰਡੀ 'ਚ ਰੁਲੀ ਜਾਂਦੀ ਐ-ਘਰੋਂ ਸੌਦਾ ਪੱਤਾ ਮੁੱਕਿਆ ਪਿਐ-।"
-"ਜੱਟ ਨੂੰ ਅੱਤੜਪੁਣਾ ਜਮਾਂ ਈ ਨੀ ਪੁਗਦਾ-ਮੇਰੀ ਮੰਨੋਂ ਤਾਂ ਕਰਾੜ ਦੀ ਗੱਲ ਮੰਨ ਕੇ ਬੋਰੀ ਮਗਰ ਚਾਰ ਰੁਪਈਏ ਇਲਸਪਲੱਟਰ ਨੂੰ ਦੇ ਕੇ ਮੱਥਾ ਡੰਮ੍ਹੋ ਤੇ ਬੋਲੀ ਲਗਵਾਓ।"
-"ਤੇਰਾ ਕੀ ਖਿਆਲ ਐ ਬਾਬਾ ਬਈ ਹੁਣ ਅਸੀਂ ਨੀਕਰਾਂ ਲਾਹ ਕੇ ਕੁੱਤੇ ਕਰਾੜ ਮੂਹਰੇ ਕੋਡੇ ਹੋ ਜਾਈਏ?" ਦਾਰੂ-ਬੱਤੇ ਦਾ ਸ਼ੌਕੀਨ ਬੁੱਕਣ ਬੋਲਿਆਕਈ ਦਿਨਾਂ ਤੋਂ ਨਹਾਤਾ ਨਾ ਹੋਣ ਕਰਕੇ, ਗਰਦ ਨਾਲ ਉਹ ਦੁਸਿਹਰੇ 'ਤੇ ਸਾੜੇ 'ਰਾਵਣ' ਵਰਗਾ ਲੱਗਦਾ ਸੀ
-"ਹੁਣ ਬੋਂਡੀ ਤਾਂ ਬਣਨੋ ਰਹੇ।"
-"ਡੀਜਲ ਢੋਂਹਦਿਆਂ ਸਿਰ 'ਚ ਅੱਟਣ ਪੈ ਗਏ ਬਾਬਾ-ਹੁਣ ਜਿਣਸ ਸਿੱਟ ਕੇ ਭੱਜ ਜਾਈਏ?"
-"ਬਹੁੜੀ ਉਏ ਰੱਬਾ ਮੇਰਿਆ! ਜਿਣਸ ਸਾਡੀ ਤੇ ਫੈਸਲੇ ਕਰਾੜ ਕਰਦੇ ਐ?"
-"ਲੋਹੜ੍ਹਾ ਨ੍ਹੀ? ਜੱਟ ਨੂੰ ਦਿਨ ਦਿਹਾੜੇ ਲੁੱਟੀ ਜਾਂਦੇ ਐ!"
-"ਹੋਰ ਦੱਸੋ ਕਰੋਂਗੇ ਕੀ?" ਬਾਬੇ ਨੇ ਬੇਥਵਾ ਸੁਆਲ ਮੱਥੇ 'ਚ ਮਾਰਿਆ ਤਾਂ ਸਾਰੇ ਬੇਸੁਰਤਾਂ ਵਾਂਗ ਇਕ ਦੂਜੇ ਵੱਲ ਝਾਕਣ ਲੱਗ ਪਏਉਹ ਰੋਹੀ-ਬੀਆਬਾਨ ਦੇ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਹੇ ਸਨਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ
-"ਤੁਸੀਂ ਚਾਹੇ ਪੰਦਰਾਂ ਦਿਨਾਂ ਦੀ ਥਾਂ ਮਹੀਨਾ ਹੋਰ ਬੈਠੇ ਰਹੋ ਮੰਡੀ 'ਚ-ਕਰਾੜ ਦੇ ਕੰਨੋਂ ਮੈਲ ਨੀ ਜਾਂਦੀ-ਉਹ ਤਾਂ ਚੋਪੜੀਆਂ ਖਾ ਕੇ ਕਰਾੜੀ ਦੀਆਂ ਟੰਗਾਂ ਚੱਕ ਛੱਡਦੈ-।"
-"ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ-ਕਰਾੜਾਂ ਦੀ ਤਾਂ ਚਾਂਦੀ ਐ-ਜਦੋਂ ਮਰਜੀ ਐ ਖਰੀ ਕਰ ਲੈਣ-ਜੇ ਮੀਂਹ ਪੈ ਗਿਆ-ਫੇਰ ਬੈਠੇ ਝੋਨਾ ਸੁਕਾਉਂਦੇ ਰਿਹੋ-ਫੇਰ ਇਹ ਹੋਰ ਨੱਕ ਬੁੱਲ੍ਹ ਮਾਰਨਗੇ-ਅੱਧਿਓਂ ਡੂੜ੍ਹ ਵੀ ਨੀ ਨਿਬੜਨਾ-ਬਹੁਤਾ ਖਾਂਦੇ-ਖਾਂਦੇ ਥੋੜਿਓਂ ਵੀ ਝੱਗਾ ਝਾੜਲਾਂਗੇ।"
-"-----।" ਸਾਰਿਆਂ ਨੂੰ ਸੀਤ ਚੜ੍ਹ ਗਿਆਬਾਬੇ ਦੀਆਂ ਨਿੱਗਰ ਦਲੀਲਾਂ ਨੇ ਉਹਨਾਂ ਨੂੰ ਕੋਈ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਸੀ
ਪਿੰਡੋਂ ਰੋਟੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ
ਪਰ ਰੋਟੀ ਖਾਣ ਨੂੰ ਕਿਸੇ ਦੀ ਵੱਢੀ ਰੂਹ ਨਹੀਂ ਕਰਦੀ ਸੀਉਹਨਾਂ ਮੱਲੋਮੱਲੀ, ਧੱਕੇ ਨਾਲ ਰੋਟੀ ਅੰਦਰ ਸੁੱਟ ਲਈਰੋਟੀ ਲੈ ਕੇ ਆਇਆਂ ਨੂੰ ਸਾਰਾ ਬਿਰਤਾਂਤ ਦੱਸ ਦਿੱਤਾਦੁੱਖ ਰੋ ਲਏਕਾਲਜੇ ਪਿੱਟ ਲਏਰੋਟੀ ਲੈ ਕੇ ਆਏ ਵੀ ਦਿਲੋਂ ਦੁਖੀ, ਹੈਰਾਨ ਜਿਹੇ ਹੋਏ ਮੁੜ ਗਏ
-"ਯਾਰ ਨਹਾਤਿਆਂ ਨੂੰ ਪੰਦਰਾਂ ਦਿਨ ਹੋ ਗਏ-ਸਿਰ ਗੁੜ ਮਾਂਗੂੰ ਜੁੜਿਆ ਪਿਐ।" ਇਕ ਨੇ ਪੱਗ ਲਾਹ ਕੇ ਸਿਰ ਖੁਰਕਿਆ ਨਹੀਂ, ਵੱਢਿਆ ਸੀ
-"ਸਾਰੇ ਤੇਰੇ ਅਰਗੇ ਈ ਐਂ ਮਿੱਤਰਾ।" ਦੂਜਾ ਬੋਲਿਆਉਸ ਦੇ ਵਾਲ ਸਪੋਲੀਆਂ ਵਾਂਗ ਸਾਅਫ਼ੇ ਹੇਠੋਂ ਝਾਕ ਰਹੇ ਸਨ
-"ਅਸੀਂ ਕਿਹੜਾ ਨਿੱਤ ਕੱਚੀ ਲੱਸੀ ਨਾਲ ਨ੍ਹਾਉਨੇ ਐਂ ਜੁਆਨਾ?" ਬਾਬਾ ਆਪ ਪਿੰਡਾ ਖੁਰਚੀ ਜਾ ਰਿਹਾ ਸੀਉਸੇ ਦੇ ਵੱਡੇ-ਵੱਡੇ ਨਹੁੰ ਖੰਘਰ ਹੋਏ ਮਾਸ 'ਤੇ ਰੰਦੇ ਵਾਂਗ ਫਿਰਦੇ ਸਨ 'ਕਰਚ-ਕਰਚ' ਦੀ ਅਵਾਜ ਦੂਰ ਤੱਕ ਸੁਣਦੀ ਸੀ
-"ਨ੍ਹਾਉਣ ਦਾ ਕਿਸੇ ਨੂੰ ਚੇਤੈ?" ਬਲਿਹਾਰ ਸਿੰਘ ਕਾਫ਼ੀ ਦੇਰ ਬਾਅਦ ਮੂੰਹੋਂ ਫੁੱਟਿਆ ਸੀਉਸ ਦੀ ਦਾਹੜੀ ਵੀ ਸਣ ਵਾਂਗ ਉਲਝੀ ਪਈ ਸੀ
ਆਥਣੇ ਜਿਹੇ ਉਹ ਦੋਸ਼ੀਆਂ ਵਾਂਗ ਸੇਠ ਦੇ ਜਾ ਹਾਜਰ ਹੋਏਸਾਰਿਆਂ ਨੇ ਜ਼ਮੀਰ ਦਾ ਗਲਾ ਬੜਾ ਦੱਬ ਕੇ ਘੁੱਟਿਆ ਹੋਇਆ ਸੀਮਨ ਅਤੇ ਆਤਮਾਂ ਇਕ ਦੂਜੇ ਨਾਲ ਗਾਲੋ-ਗਾਲੀ ਹੋਈ ਜਾ ਰਹੇ ਸਨ ਉਹਨਾਂ ਅੰਦਰ ਇਕ ਚੁੱਪ, ਪਰ ਘਮਸਾਨ ਦਾ ਯੁੱਧ ਛਿੜਿਆ ਹੋਇਆ ਸੀ
-"ਆਓ ਸਰਦਾਰੋ-ਜੀ ਆਇਆਂ ਨੂੰ--!"
-"ਬੈਠੋ! ਸਹੁੰ ਮਾਤਾ ਰਾਣੀ ਦੀ ਥੋਡੇ ਦਰਸ਼ਣ ਕਰਕੇ ਰੱਬ ਮਿਲ ਪੈਂਦੈ-ਬੈਠੋ! ਬਬਲੀ--! ਉਏ ਬਬਲੀ-!"
-"ਸੇਠਾ ਚਾਹ ਨਾ ਮੰਗਵਾਈਂ!" ਬਲਿਹਾਰ ਸਿੰਘ ਨੇ ਦੋ ਟੁੱਕ ਆਖਿਆਉਹ ਅੱਕਿਆ ਪਿਆ ਸੀ
-"ਕਿਉਂ? ਕਾਹਤੋਂ ਨਾ ਮੰਗਵਾਵਾਂ ਸਰਦਾਰ ਬਲਿਹਾਰ ਸਿਆਂ? ਰਾਮ ਭਲੀ ਕਰੇ! ਮੈਂ ਥੋਡਾ ਭਾਈ ਆਂ-ਸੇਵਾਦਾਰ ਆਂ-ਬੈਠ! ਸੁਆਰ ਕੇ ਬੈਠ!"
-"ਤੇਰੀ ਤੜਕੇ ਆਲੀ ਚਾਹ ਪੀ ਕੇ ਤਰ ਗਏ ਅਸੀਂ ਤਾਂ-ਉਹੀ ਨੀ ਲੋਟ ਆਈ ਅਜੇ ਤੱਕ।" ਬਾਬੇ ਨੇ ਆਖਿਆ
-"ਭਗਵਾਨ ਤਾਰੂ ਆਪਾਂ ਨੂੰ ਤਾਂ-ਸਹੁੰ ਦੇਵੀ ਦੀ ਉਹੀ ਤਾਰੂ-ਤੁਸੀਂ ਚਾਹ ਨੂੰ ਨਾਂਹ ਨਾ ਕਰੋ-ਇਹ ਤਾਂ ਤੇਰ੍ਹਵਾਂ ਰਤਨ ਐਂ ਸਰਦਾਰਾ-ਉਏ ਬਬਲੀ--! ਚਾਹ ਆਖ ਕੇ ਆ ਹਰਾਮਜ਼ਾਦਿਆ--!"
ਬਬਲੀ ਬੰਦੇ ਗਿਣ ਕੇ ਤਿੱਤਰ ਹੋ ਗਿਆ
-"ਭਗਵਾਨ ਤਾਂ ਥੋਨੂੰ ਲਾਲਿਆਂ ਨੂੰ ਈ ਤਾਰਦੈ ਸੇਠਾ! ਜੱਟਾਂ ਕੋਲੋਂ ਤਾਂ ਉਹਨੂੰ ਡਰ ਆਉਂਦੈ।"
-"ਲੈ! ਕਾਹਨੂੰ ਡਰ ਆਉਂਦੈ ਮੇਰੇਆਰ! ਭਗਵਾਨ ਤਾਂ ਭਗਵਾਨ ਈ ਹੁੰਦੈ!"
-"ਜਾਂ ਫਿਰ ਜੱਟਾਂ 'ਚੋਂ ਮੁਸ਼ਕ ਆਉਂਦਾ ਹੋਊ? ਤੁਸੀਂ ਤਾਂ ਨਿੱਤ ਬੋਦੀਆਂ ਚੋਪੜ ਕੇ ਰੱਖਦੇ ਐਂ-ਜੱਟ ਨੂੰ ਤਾਂ ਮਹੀਨਾ ਨ੍ਹਾਉਣ ਦਾ ਟੈਮ ਨ੍ਹੀ ਲੱਗਦਾ।" ਇਕ ਨੇ ਕੌੜ ਜਿਹਾ ਹੱਸ ਕੇ ਵਿਅੰਗ ਕਸਿਆ
-"ਰਾਮ ਬੋਲੋ ਸਰਦਾਰੋ! ਰਾਮ ਬੋਲੋ! ਲਓ, ਚਾਹ ਆ ਗਈ-ਚਾਹ ਪੀਓ!"
-"ਛੇਠਾ ਚਾਹ ਤਾਂ ਸਾਡੇ ਲੰਘਣੀਂ ਨੀ!"
-"ਸੁੱਖੀ-ਸਾਂਦੀ ਲੰਘਣੀ ਕਿਉਂ ਨੀ-ਐਵੇਂ ਈ ਨ੍ਹੀ ਲੰਘਣੀਂ? ਲਓ ਫੜੋ!" ਆੜ੍ਹਤੀਏ ਨੇ ਅੱਡੋ-ਅੱਡੀ ਚਾਹ ਦੇ ਕੱਪ ਫੜਾਉਣੇ ਸ਼ੁਰੂ ਕਰ ਦਿੱਤੇ
-"ਛੇਠਾ! ਸਾਡੀ ਦੁਹਾਈ ਐ-ਸਾਡੇ ਪਿਉ ਦੀ ਦੁਹਾਈ ਐ-ਹੁਣ ਸਾਨੂੰ ਹੋਰ ਨਾ ਕੋਹਲੂ 'ਚ ਪੀੜ-ਅਸੀਂ ਹੱਥ ਬੰਨ੍ਹ ਕੇ ਚਾਰ ਰੁਪਈਏ ਬੋਰੀ ਮਗਰ ਦੇਣ ਨੂੰ ਤਿਆਰ ਐਂ-ਮੇਰਾ ਵੀਰ ਹੁਣ ਤੂੰ ਇਲਸਪਲੱਟਰ ਤੋਂ ਬੋਲੀ ਲੁਆ ਦੇ।" ਬਾਬੇ ਨੇ ਵਿਆਈਆਂ ਪਾਟੇ ਵੱਡੇ-ਵੱਡੇ ਹੱਥ ਜੋੜ ਦਿੱਤੇ
ਸੇਠ ਅੰਦਰ ਕੁਤਕੁਤੀ ਹੋਈ
ਜੱਟ ਬੱਕਰੇ ਵਾਂਗ ਹਲਾਲ ਹੋਣ ਲਈ ਖ਼ੁਦ ਹਾੜ੍ਹੇ ਕੱਢ ਰਹੇ ਸਨਸੇਠ ਦੀ ਛੁਰੀ ਵੀ ਤਿਆਰ ਹੀ ਸੀ
-"ਸਰਦਾਰੋ! ਇੰਸਪੈਕਟਰ ਤਾਂ ਐਨਾ ਕੰਜਰ ਕੁੱਤੈ-ਪੰਜਾਂ ਤੋਂ ਹੇਠਾਂ ਈ ਨ੍ਹੀ ਸੀ ਉਤਰਦਾ! ਮੈਂ ਕਿਹਾ ਇਉਂ ਲੁੱਟ ਪਈ ਐ? ਇਉਂ ਮੈਂ ਆਬਦੇ ਜੱਟ ਭਰਾ ਕਿਵੇਂ ਲੁੱਟੀਦੇ ਦੇਖਲਾਂ? ਜਿਹਨਾਂ ਨਾਲ ਦਿਨ ਰਾਤ ਵਰਤਣੈਂ? ਐਹੋ ਜਿਹੇ ਕੰਜਰ ਕੁੱਤੇ ਇੰਸਪੈਕਟਰ ਨੂੰ ਤਾਂ ਦੇਵੀ ਮਾਤਾ ਪਟਕਾ-ਪਟਕਾ ਕੇ ਮਾਰੇ-ਉਹ ਤਾਂ ਸਰਦਾਰੋ ਮਹੀਨੇ ਨੂੰ ਆਬਦੇ ਸ਼ਹਿਰ ਜਾ ਵੱਜੂ-ਵਰਤਣਾ ਤਾਂ ਸਾਰੀ ਉਮਰ ਆਪਾਂ ਈ ਐ।"
-"ਸੇਠਾ! ਹੁਣ ਐੱਲਸਪੈਲਟਰ ਬੋਲੀ ਕਦੋਂ ਲਾਊ?" ਬਲਿਹਾਰ ਸਿੰਘ ਉਸ ਦੀ 'ਟੈਂ-ਟੈਂ' ਤੋਂ ਅੱਕ ਗਿਆ ਸੀ
-"ਮੈਂ ਹੁਣੇ ਈ ਜਾ ਕੇ ਪਾਉਨੈ ਗਲ 'ਚ ਸਾਅਫਾ ਮੇਰੇਆਰ! ਭੱਜ ਕੇ ਜਾਊ ਕਿੱਥੇ? ਬਬਲੀ--! ਬਬਲੀ ਉਏ---!"
-"ਹਾਂ ਬਾਬੂ ਜੀ---?"
-"ਤੂੰ ਹਰਾਮਜ਼ਾਦਿਆ ਕਿਹੜੇ ਭੋਰੇ 'ਚ ਉਤਰ ਜਾਨੈਂ?"
-"ਮੈਂ ਬਾਬੂ ਜੀ ਸਕੂਟਰ ਸਾਫ ਕਰਦਾ ਸੀ।"
-"ਜਾਹ ਮਿੰਟੂ ਤੋਂ ਦੋ ਬੋਤਲਾਂ ਅੰਗਰੇਜੀ ਸ਼ਰਾਬ ਦੀਆਂ ਫੜ ਕੇ ਲਿਆ! ਕਹੀਂ ਬਾਬੂ ਜੀ ਨੇ ਮੰਗਵਾਈਐਂ-ਉਹਨੂੰ ਕਹੀਂ ਕਿਤੇ ਲੱਗੀ ਵੀ ਨਾ ਦੇ-ਦੇ।"
ਬਬਲੀ ਪੈਰ ਤੋਂ ਹੀ ਹਵਾ ਹੋ ਗਿਆ
-"ਤੁਸੀਂ ਚਾਹ ਦਾ ਆਨੰਦ ਲਓ-ਮੈਂ ਕੰਜਰ ਕੁੱਤੇ ਇੰਸਪੈਕਟਰ ਕੋਲ ਹੋ ਆਵਾਂ।" ਤੇ ਸੇਠ ਦਿਲ ਵਿਚ ਬਿੱਲੀਆਂ ਬੁਲਾਉਂਦਾ, ਸਕੂਟਰ ਲੈ ਤੁਰ ਗਿਆ
-"ਬੜੇ ਮੇਰੇ ਸਾਲੇ ਐ-ਛਿੱਲ ਵੀ ਲਾਹੁੰਦੇ ਐ-ਰੋਣ ਵੀ ਨੀ ਦਿੰਦੇ।" ਬੁੱਕਣ ਬੋਲਿਆ
-"ਤੇਰਾ ਤਾਂ ਮੇਲਾ ਬਣ ਗਿਆ।"
-"ਜਾਂਦੇ ਚੋਰ ਦੀ ਤੜਾਗੀ ਈ ਸਹੀ!"
ਸਕੂਟਰ ਲੈ ਕੇ ਸੇਠ ਇੰਸਪੈਕਟਰ ਕੋਲ ਭੂਤ ਵਾਂਗ ਜਾ ਵੱਜਿਆ
-"ਬਾਬੂ ਜੀ-ਜੱਟ ਤਾਂ ਐਨੇ ਸੂੰਮ ਐਂ-ਨਲੀ ਸੁਣਕਣਗੇ ਤਾਂ ਵੀ ਆਬਦੇ ਕੁੱਕੜਾਂ ਨੂੰ ਈ ਪਾਉਣਗੇ।"
-"ਬੋਰੀ ਮਗਰ ਤਿੰਨ ਰੁਪਈਏ ਦੁਆਦੇ-ਅੱਜ ਈ ਬੋਲੀ ਲਾ ਦਿੰਨੇ ਐਂ।" ਇੰਸਪੈਕਟਰ ਨੇ ਕਿਹਾਤੰਦੂਰ ਢਿੱਡ ਕਰਕੇ ਉਹ ਔਖੇ-ਔਖੇ ਸਾਹ ਲੈ ਰਿਹਾ ਸੀਭੈੜ੍ਹੀਆਂ ਜਿਹੀਆਂ ਨਾਸਾਂ 'ਚੋਂ ਸੀਟੀਆਂ ਵੱਜ ਰਹੀਆਂ ਸਨ
-"ਕਿੱਥੇ ਬਾਬੂ ਜੀ! ਉਹ ਤਾਂ ਇਕ ਰੁਪਈਏ ਤੋਂ ਉਪਰ ਈ ਨੀ ਚੜ੍ਹਦੇ ਸੀ-ਵਿਸਕੀ ਦੀਆਂ ਦਸ ਬੋਤਲਾਂ ਦੇ ਕੇ-ਦੋ ਰੁਪਈਆਂ 'ਤੇ ਮਸਾਂ ਲਿਆਂਦੇ ਐ-ਤੁਸੀਂ ਚਾਹੇ ਠੇਕੇ ਆਲਿਆਂ ਨੂੰ ਫੋਨ ਕਰਕੇ ਪੁੱਛ ਲਓ-।" ਸੇਠ ਹੱਦੋਂ ਵੱਧ ਝੂਠ ਬੋਲ ਗਿਆ ਸੀ
-"ਦੋ ਰੁਪਈਏ ਬੋਰੀ ਮਗਰ ਤਾਂ ਬਾਹਲੇ ਥੋੜੇ ਐ---।" ਬਾਬੂ ਨੇ ਲਮਕਾ ਕੇ ਜਿਹੇ ਕਿਹਾ
-"ਦੇਖੋ ਬਾਬੂ ਜੀ-ਜੱਟਾਂ ਨਾਲ ਤਾਂ ਸਾਡਾ ਵਾਹ ਛੇਈਂ ਮਹੀਨੀਂ ਪੈਣੈਂ-ਆਪਾਂ ਤਾਂ ਰਾਮ ਭਲੀ ਕਰੇ ਨਿੱਤ ਵਰਤਣੈਂ-ਥੋਡੇ ਆਸਰੇ ਈ ਬੱਚੇ ਪਾਲਣੇ ਐ-ਕਰ ਦਿਓ ਕਿਰਪਾ-ਕਾਹਨੂੰ ਮੇਰੇ ਗਾਹਕ ਤੋੜਦੇ ਐਂ? ਕਿਸੇ ਵਿਆਹ ਸ਼ਾਦੀ ਤੁਹਾਡੀ ਸੇਵਾ ਕਰ ਦਿਆਂਗੇ-ਜੇ ਥੋਡੇ ਦੋ ਰੁਪਈਆਂ 'ਚੋਂ ਇਕ ਪੈਸੇ ਦਾ ਰਵਾਦਾਰ ਹੋਵਾਂ-ਗਊ ਦੀ ਰੱਤ ਪੀਵਾਂ-ਕਿਸੇ ਸਿਆਣੇ ਨੇ ਮੱਝ ਨਵੇਂ ਦੁੱਧ ਕਰਵਾਉਣ ਗਏ ਨੇ ਝੋਟੇ ਨੂੰ ਹੱਥ ਜੋੜ ਕੇ ਕਿਹਾ ਸੀ ਬਈ ਤੇਰਾ ਇੱਕ ਮਿੰਟ ਦਾ ਕੰਮ ਐਂ-ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ।"
ਇੰਸਪੈਕਟਰ ਹੱਸ ਪਿਆ
-"ਬਾਬੂ ਜੀ ਬਾਣੀਏਂ ਭਰਾ ਓਂ-ਕਰ ਦਿਓ ਰਹਿਮ! ਜੇ ਕਹੋਂ ਬੋਤਲ ਛੋਤਲ ਤੇ ਮੁਰਗਾ ਛੁਰਗਾ ਭਿਜਵਾ ਦਿੰਨੈਂ?" ਸੇਠ ਬਾਬੂ ਦੇ ਗੋਡੇ ਘੁੱਟਣ ਲੱਗ ਪਿਆ
-"ਭੇਜ ਫੇਰ।" ਬਾਬੂ ਉਠ ਕੇ ਬੈਠ ਗਿਆ
ਸੇਠ ਦੇ ਦਿਲ ਦੀ ਹੋ ਗਈ
-"ਬੋਲੀ ਕਦੋਂ ਲਾਵੋਂਗੇ?" ਉਹ ਹੱਥ ਜੋੜੀ ਪੁੱਛ ਰਿਹਾ ਸੀਜਿਵੇਂ ਬਾਬੂ ਹਨੂੰਮਾਨ ਦੇਵਤਾ ਸੀ
-"ਕੱਲ੍ਹ ਨੂੰ ਈ ਲੈ।"
-"ਬੋਰੀ ਮਗਰ ਦੋ ਰੁਪਈਏ-ਠੀਕ ਐ ਜੀ?"
-"ਚੱਲ ਤੂੰ ਕਹਿੰਨੈ ਤਾਂ ਠੀਕ ਈ ਐ।"
-"ਥੋਨੂੰ ਕਿਤੋਂ ਹੋਰ ਖਟਾ ਦਿਆਂਗੇ।"
-"ਤੂੰ ਜੱਟਾਂ ਨਾਲ ਕਿੰਨੇ ਕੀਤੇ ਐ?"
-"ਬਾਬੂ ਜੀ ਗਊ ਮਾਤਾ ਦੀ ਕਸਮ ਐਂ-ਥੋਡਾ ਜੱਟਾਂ ਨਾਲ ਸਿੱਧਾ ਵਾਹ ਪਵੇ-ਪਤਾ ਲੱਗਜੇ-ਜਿਹੋ ਜਿਹਾ ਜੱਟ ਨੂੰ ਛੇੜ ਲਿਆ-ਉਹੋ ਜਿਹਾ ਸੱਪ ਨੂੰ ਛੇੜ ਲਿਆ-ਉਹ ਤਾਂ ਸਹੁੰ ਦੇਵੀ ਮਾਤਾ ਦੀ ਐਡੀਆਂ ਐਡੀਆਂ ਗਾਲ੍ਹਾਂ ਕੱਢਦੇ ਐ।" ਸੇਠ ਨੇ ਹੱਥਾਂ ਨਾਲ ਮਿਣਤੀ ਦੱਸੀ
ਬਾਬੂ ਉਚੀ-ਉਚੀ ਹੱਸ ਪਿਆ
ਸੇਠ ਦੇ ਫਿਰ ਕੁਤਕੁਤੀ ਹੋਈ
-"ਮੈਖਿਆ ਬਾਬੂ ਜੀ ਗਾਲ੍ਹ ਕੱਢਣ ਲੱਗੇ ਜਮਾਂ ਈ ਅੱਗਾ ਪਿੱਛਾ-ਗਿੱਲਾ ਸੁੱਕਾ ਨਹੀਂ ਦੇਂਹਦੇ।"
ਬਾਬੂ ਹੱਸੀ ਜਾ ਰਿਹਾ ਸੀ
ਸੇਠ ਦੇ ਕੁਤਕੁਤੀਆਂ ਹੋਈ ਜਾ ਰਹੀਆਂ ਸਨਬਾਬੂ ਦਾ ਹੱਸਣਾ ਉਸ ਲਈ 'ਸ਼ੁਭ' ਸੀ!
-"ਬਾਬੂ ਜੀ ਹੁਣ ਮੈਂ ਜੁਬਾਨ ਤੋਂ ਝੂਠਾ ਨਾ ਪੈਜਾਂ?"
-"ਉਏ ਨਹੀਂ ਪੈਣ ਦਿੰਦੇ!"
-"ਮੈਂ ਥੋਡਾ ਸਮਾਨ ਭੇਜਦੈਂ।" ਸੇਠ ਤੁਰ ਗਿਆ
ਜਦੋਂ ਉਹ ਦੁਕਾਨ 'ਤੇ ਪੁੱਜਿਆ ਤਾਂ ਜੱਟ ਭੁੱਖੀਆਂ ਰਾਮ ਗਊਆਂ ਵਾਂਗ ਉਸ ਦਾ ਰਾਹ ਤੱਕ ਰਹੇ ਸਨ
-"ਐਨਾਂ ਕੰਜਰ ਕੁੱਤੈ-ਪੰਜਾਂ ਰੁਪਈਆਂ ਤੋਂ ਹੇਠਾਂ ਈ ਨੀ ਸੀ ਉਤਰਦਾ-ਮਿੰਨਤਾਂ ਤਰਲੇ ਕਰਕੇ ਮਸਾਂ ਈ ਚਾਰਾਂ 'ਤੇ ਮਨਾਇਆ-ਆੜ੍ਹਤ ਦਾ ਕੰਮ ਈ ਸਾਲਾ ਕੁੱਤੈ-ਹੋਰ ਕਿੱਤਾ ਸਰਦਾਰੋ ਆਉਂਦਾ ਨਹੀਂ-ਕੀ ਕਰੀਏ? ਬਬਲੀ--! ਬਬਲੀ ਉਏ--!"
ਬਬਲੀ ਬਾਹਰ ਆ ਗਿਆ
-"ਆਹ ਬੋਤਲ ਤੇ ਮੁਰਗਾ ਇੰਸਪੈਕਟਰ ਦੇ ਮੱਥੇ ਮਾਰ ਕੇ ਆ-ਸਰਦਾਰੋ ਸਹੁੰ ਦੇਵੀ ਦੀ ਸਾਰੀ ਉਮਰ ਪਿਉ ਦਾਦੇ ਨੇ ਸ਼ਰਾਬ-ਮਾਸ ਨੂੰ ਹੱਥ ਨਹੀਂ ਸੀ ਲਾਇਆ-ਪਰ ਭਰਾਵਾਂ ਕਰਕੇ ਹਰ ਚੰਗਾ ਮੰਦਾ ਕੰਮ ਕਰਨਾ ਪੈਂਦੈ-ਦੁੱਖ ਸਹਿਣੇ ਪੈਂਦੇ ਐ-ਤੈਨੂੰ ਬੋਤਲਾਂ ਮਿਲ ਗਈਆਂ ਸੀ?" ਉਸ ਨੇ ਬੁੱਕਣ ਵੱਲ ਮੂੰਹ ਕਰ ਲਿਆ
-"ਇਹਨੂੰ ਤਾਂ ਬੋਤਲਾਂ ਮਿਲ ਗਈਆਂ-ਹੁਣ ਸਾਨੂੰ ਕੋਈ ਰਾਹ ਪਾ।" ਬਾਬੇ ਨੇ ਨਿਰਣਾ ਚਾਹਿਆ
-"ਬਾਬਿਓ! ਕੱਲ੍ਹ ਨੂੰ ਸਵੇਰੇ ਬੋਲੀ ਹੋਜੂਗੀ-ਪਰ ਮੇਰੇ ਵੀਰ ਰੌਲਾ ਨਾ ਕਰਿਓ-ਇੰਸਪੈਕਟਰ ਬੜਾ ਕੰਜਰ ਕੁੱਤੈ! ਕੀਤਾ ਕਰਾਇਆ ਖੂਹ 'ਚ ਨਾ ਪੈਜੇ-ਬੱਸ ਮੇਰੇ ਵੀਰ ਚੁੱਪ ਚਾਪ ਬੋਲੀ ਕਰਵਾ ਲਿਓ-ਜੇ ਕਿਸੇ ਨੇ ਚਾਹ ਗੁੜ ਜਾਂ ਕੋਈ ਹੋਰ ਸੌਦਾ ਪੱਤਾ ਪਿੰਡ ਭੇਜਣੈਂ ਦੱਸ ਦਿਓ-ਰੇਹੜਾ ਜਾਣ ਆਲੈ।"
-"ਕੱਲ੍ਹ ਨੂੰ ਵਿਹਲੇ ਕਰ ਦੇਵੇਂਗਾ?"
-"ਮੇਰੇਆਰ ਬਿਲਕੁਲ!"
-"ਫੇਰ ਅਸੀਂ ਆਪੇ ਈ ਲੈਜਾਂਗੇ।"
-"ਵਿਹਲੇ ਤਾਂ ਇਹ ਸਾਰੇ ਪਾਸਿਓਂ ਈ ਕਰ ਦਿਊ-ਜਰੈਂਦ ਕਰੋ!" ਬਾਬਾ ਬੋਲਿਆ
-"ਕਿਹੜੀ ਗੱਲ ਕਰ ਦਿੱਤੀ ਬਾਬਾ ਬਿਸ਼ਨ ਸਿਆਂ! ਹੈਂ? ਥੋਡੇ ਬਿਨਾ ਤਾਂ ਮੈਂ ਕੱਖ ਦਾ ਨ੍ਹੀ-ਸੇਠ ਸੋਨੇ ਦਾ ਬਣ ਕੇ ਖੜ੍ਹਜੇ-ਜੱਟ ਉਹਦੇ 'ਤੇ ਫੇਰ ਵੀ ਇਤਬਾਰ ਨਹੀਂ ਕਰਦਾ-ਜੇ ਚਾਰ ਰੁਪਈਆਂ 'ਚੋਂ ਇਕ ਪੈਸਾ ਵੀ ਮੇਰਾ ਹੋਵੇ-ਨਰਕਾਂ ਨੂੰ ਜਾਵਾਂ-ਸਹੁੰ ਰਾਮ ਦੀ-ਜੱਟ ਤੇ ਬਾਣੀਏਂ ਦੀ ਤਾਂ ਰੂਹ ਈ ਇਕ ਐ-ਧੁਰੋਂ ਸੰਜੋਗ ਲਿਖੇ ਐ-ਤੁਸੀਂ ਮੇਰੇ 'ਤੇ ਇਤਬਾਰ ਕਰੋ।"
-"ਜੇ ਰੱਬ ਜੱਟ ਦੇ ਸੰਜੋਗ ਸਿਠਾਣੀਂ ਨਾਲ ਕਰ ਦਿੰਦਾ-ਵਧੀਆ ਰਹਿੰਦਾ।" ਬੁੱਕਣ ਬੋਲਿਆ
-"ਲਓ! ਲਓ ਕਰ ਲਓ ਗੱਲ! ਬੁੱਕਣ ਸਿਉਂ ਨੂੰ ਬਿਨਾ ਪੀਤੀ ਤੋਂ ਈ ਚੜ੍ਹ ਗਈ-ਸਹੁੰ ਲੱਗੇ ਬੁੱਕਣ ਸਿਆਂ ਬੜੀ ਰੂਹ ਆਲਾ ਬੰਦੈਂ ਤੂੰ।"
ਉਹ ਉਠ ਕੇ ਤੁਰ ਆਏ
ਰਾਤ ਨੂੰ ਬੁੱਕਣ ਦੇਰ ਗਈ ਤੱਕ ਕਮਲਾ ਹੋਇਆ ਦਾਰੂ ਪੀਂਦਾ ਰਿਹਾਕਦੇ-ਕਦੇ ਉਹ ਕਿਸੇ ਹੇਰਵੇ ਵਿਚ ਗੁੱਝਾ ਰੋਣ ਵੀ ਲੱਗ ਪੈਂਦਾ ਸੀਪਤਾ ਨਹੀਂ ਉਸ ਨੂੰ ਕੀ ਗਮ ਸੀ?
ਅਗਲੇ ਦਿਨ ਸਵੇਰੇ ਨੌਂ ਵਜੇ ਜਾ ਕੇ ਇੰਸਪੈਕਟਰ ਆਇਆਸੇਠ ਅਤੇ ਕਿਸਾਨ ਉਸ ਅੱਗੇ ਹੱਥ ਜੋੜੀ ਖੜ੍ਹੇ ਸਨ
-"ਸਾਰੇ ਆਪਦੀਆਂ-ਆਪਦੀਆਂ ਢੇਰੀਆਂ ਕੋਲ ਚੱਲੋ ਬਈ-'ਕੱਠ ਨਾ ਮਾਰੋ! ਬਾਬੂ ਜੀ ਨੂੰ ਚਾਹ ਦਾ ਪਿਆਲਾ ਪੀ ਲੈਣ ਦਿਓ।" ਸੇਠ ਨੇ ਢੰਗ ਨਾਲ ਸਾਰੇ ਕਿਸਾਨ ਕੁੱਤੇ ਵਾਂਗ ਛਿਛਕਰ ਦਿੱਤੇ
ਬਾਬੂ ਨੇ ਚਾਹ ਪੀ ਲਈ
ਮਠਿਆਈ ਖਾ ਲਈ
ਬੋਲੀ ਲੱਗ ਗਈਝੋਨਾ ਤੁਲਵਾ ਕੇ ਜੱਟ ਵਿਹਲੇ ਹੋ ਗਏਇੰਸਪੈਕਟਰ ਬੋਰੀਆਂ ਗਿਣਨ ਲਈ ਆਪਣਾ ਖ਼ਾਸ ਬੰਦਾ ਉਥੇ ਛੱਡ ਗਿਆ ਸੀ
ਬੋਰੀਆਂ ਦੀ ਗਿਣਤੀ ਹੋ ਗਈ
ਪਰਦੇ ਨਾਲ ਸੇਠ ਨੇ ਇੰਸਪੈਕਟਰ ਦੇ ਬੰਦੇ ਨੂੰ ਦੋ ਰੁਪਏ ਦੇ ਹਿਸਾਬ ਨਾਲ ਪੈਸੇ ਦੇ ਕੇ ਤੋਰ ਦਿੱਤਾਬੋਰੀ ਮਗਰ ਉਸ ਨੂੰ ਖੁਦ ਪੂਰੇ ਦੋ ਰੁਪਏ ਸਿੱਧੇ ਹੀ ਬਚੇ ਸਨ
ਚਾਰ ਵਜੇ ਸਾਰੇ ਕਿਸਾਨਾਂ ਦਾ ਹਿਸਾਬ-ਕਿਤਾਬ ਕਰ ਦਿੱਤਾ ਗਿਆਜਾਨ ਤੋੜ ਕੇ ਅਤੇ ਪੇਟ ਬੰਨ੍ਹ ਕੇ ਪਾਲੀ ਫ਼ਸਲ ਨੇ ਲੱਗੇ ਵੀ ਨਹੀਂ ਮੋੜੇ ਸਨ
ਸਾਰਾ ਕੁਝ ਵੇਚ-ਵੱਟ ਕੇ, ਲੈ ਦੇ ਕੇ ਪੂਰਾ ਚਾਰ ਹਜ਼ਾਰ ਰੁਪਈਆ ਬਲਿਹਾਰ ਸਿੰਘ ਦੇ ਸਿਰ ਟੁੱਟ ਗਿਆਪੰਦਰਾਂ ਸੌ ਰੁਪਏ ਉਸ ਨੇ ਜੈਬੇ ਨੂੰ ਦੇਣ ਵਾਸਤੇ ਲੈ ਲਏ ਅਤੇ ਪੰਜ ਸੌ ਦਾ ਘਰ ਲਈ ਸਮਾਨ ਲੈ ਲਿਆਪੂਰੇ ਛੇ ਹਜ਼ਾਰ 'ਤੇ ਅੰਗੂਠਾ ਛਾਪ ਕੇ ਉਹ ਛਿੱਤਰ ਘੜੀਸਦਾ, ਸਾਹ ਵਰੋਲਦਾ ਪਿੰਡ ਆ ਗਿਆ ਅਤੇ ਬੈਠਕ ਵਿਚ ਖੇਸ ਲੈ ਕੇ ਪੈ ਗਿਆ
ਜੀਤ ਕੌਰ ਨੇ ਫਿ਼ਕਰ ਕੀਤਾ
-"ਕੀ ਹੋ ਗਿਆ? ਤੂੰ ਚੁੱਪ ਜਿਆ ਕਰਕੇ ਇਉਂ ਕਾਹਤੋਂ ਪੈ ਗਿਆ?"
-"ਊਂਈਂ ਪੈ ਗਿਆ-ਕਈਆਂ ਰਾਤਾਂ ਦਾ ਨੀਂਦਰੈਂ-ਸਿਰ ਜਿਆ ਦੁਖੀ ਜਾਂਦੈ।" ਬਲਿਹਾਰ ਸਿੰਘ ਖੇਸ ਹੇਠੋਂ ਹੀ ਮੁਰਦਿਆਂ ਵਾਂਗ ਬੋਲਿਆਹੋਰ ਉਹ ਕੀ ਦੱਸਦਾ? ਬਈ ਉਹ ਭੇਡ ਵਾਂਗ ਉੱਨ ਲੁਹਾ ਕੇ ਆਇਆ ਸੀ? ਕੀ ਦੱਸਦਾ ਬਈ ਜੋਰਾਵਰਾਂ ਨੇ ਉਸ ਨੂੰ ਦੁਪਿਹਰੇ ਦੀਵਾ ਬਾਲ ਕੇ ਲੁੱਟ ਲਿਆ ਸੀ?
-"ਤਾਪ ਤਾਂ ਨਹੀਂ ਹੋ ਗਿਆ ਤੈਨੂੰ?" ਜੀਤ ਕੌਰ ਨੇ ਉਸ ਦੇ ਮੱਥੇ 'ਤੇ ਹੱਥ ਰੱਖ ਕੇ ਪੁੱਛਿਆਪਰ ਮੱਥਾ ਠੰਢਾ ਠਾਰ ਪਿਆ ਸੀ
-"ਨਹੀਂ-ਤਾਪ ਤਾਂ ਜਮਾਂ ਈ ਹੈਨੀ-ਥਕਾਵਟ ਹੋਗੀ ਤੈਨੂੰ-ਚਾਹ ਬਣਾ ਕੇ ਦੇਵਾਂ?"
-"ਨਹੀਂ ਚਾਹ ਨੀਂ-ਤੂੰ ਅਚਾਰ ਤੇ ਪਾਣੀ ਲਿਆ-ਕਈ ਦਿਨਾਂ ਦਾ ਸਰੀਰ ਆਕੜਿਆ ਜਿਆ ਪਿਐ।"
ਜੀਤ ਕੌਰ ਨੇ ਖਾਲੀ ਗਿਲਾਸ, ਅਚਾਰ ਅਤੇ ਪਾਣੀ ਲੈ ਆਂਦਾ
-"ਤੂੰ ਪੇਕ ਪੂਕ ਪੀਲਾ-ਮੈਂ ਪਾਣੀ ਤੱਤਾ ਕਰਦੀ ਐਂ-ਤੱਤੇ-ਤੱਤੇ ਪਾਣੀ ਨਾਲ ਕੇਸੀਂ ਨਹਾਉਨੀ ਮੈਂ ਤੈਨੂੰ-ਕਿਹੜੇ ਹਾਲੀਂ ਹੋਇਆ ਪਿਐਂ।" ਜੀਤ ਕੌਰ ਉਸ ਦੇ ਸਾਹਮਣੇ ਦੂਜੇ ਮੰਜੇ 'ਤੇ ਬੈਠ ਗਈਬਲਿਹਾਰ ਸਿੰਘ ਨੇ ਇਕ ਕਰੜਾ ਪੈੱਗ ਅੰਦਰ ਸੁੱਟ ਲਿਆਘਰ ਦੀ ਕੱਢੀ ਦਾਰੂ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਹੇਠਾਂ ਉਤਰੀ ਸੀ
ਬਲਿਹਾਰ ਸਿੰਘ ਦੀਆਂ ਅੱਖਾਂ ਉਘੜ ਆਈਆਂਦਿਲ ਨੇ ਕੁਝ ਧਰਵਾਸ ਫੜਿਆਸਾਧ ਦੀਆਂ ਜਟਾਂ ਵਾਂਗ ਖਿੱਲਰਿਆ ਦਿਮਾਗ ਮੋਸ਼ਨ ਫੜਦਾ ਪ੍ਰਤੀਤ ਹੋਇਆਉਸ ਨੇ ਇਕ ਗਿਲਾਸ ਭਰ ਕੇ ਹੋਰ ਅੰਦਰ ਸੁੱਟਿਆਜੀਤ ਕੌਰ ਉਸ ਦੀ ਚੁੱਪ ਵਿਚੋਂ ਕੁਝ ਲੱਭਣ ਦੀ ਕੋਸਿ਼ਸ਼ ਕਰ ਰਹੀ ਸੀ
-"ਮੈਂ ਖੱਟੀ ਲੱਸੀ 'ਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰਦੀ ਆਂ।" ਉਹ ਉਠ ਕੇ ਖੜ੍ਹੀ ਹੋ ਗਈ
-"ਜੈਬਾ ਨੀ ਆਇਆ ਅਜੇ?"
-"ਆਉਣ ਆਲਾ ਈ ਐ-ਤੇਰੇ ਨ੍ਹਾਉਂਦਿਆਂ-ਨ੍ਹਾਉਂਦਿਆਂ ਆਜੂਗਾ।"
ਗਰਮ-ਗਰਮ ਪਾਣੀ ਨਾਲ ਕੇਸੀ ਨਹਾ ਕੇ ਬਲਿਹਾਰ ਸਿੰਘ ਹੌਲਾ ਫੁੱਲ ਹੋ ਗਿਆਜੈਬੇ ਨੇ ਵੀ ਪੱਠੇ ਲਿਆ ਸੁੱਟੇ
-"ਆ ਗਿਆ ਚਾਚਾ? ਸ਼ਹਿਰ ਈ ਜੀਅ ਲਾ ਕੇ ਬਹਿ ਗਿਆ ਸੀ।"
-"ਕਾਹਦਾ ਜੀਅ ਐ ਜੈਬਿਆ! ਆ ਜਾਹ ਅੰਦਰ ਆ ਕੇ ਪੇਕ ਲੈਲਾ-ਗਿਲਾਸ ਲਿਆ।" ਉਸ ਨੇ ਧੌਣ ਉਪਰ ਸਾਅਫ਼ਾ ਖਿਲਾਰ ਕੇ ਗਿੱਲੇ ਕੇਸ ਪਿੱਛੇ ਸੁੱਟ ਲਏ
-"ਕੁਛ ਨੀ ਜੱਟ ਦੀ ਜੂਨੀ ਜੈਬਿਆ-ਮਰਦਾ ਦਿਨ ਰਾਤ ਜੱਟ ਐ-ਉਹਦੀ ਜਿਣਸ ਦੇ ਫੈਸਲੇ ਕਰਾੜ ਕਰਦੇ ਐ।"
-"ਕੀ ਕਰੀਏ ਚਾਚਾ?" ਜੈਬੇ ਨੇ ਗਿਲਾਸ ਖਾਲੀ ਕਰਦਿਆਂ ਕਿਹਾਅਚਾਰੀ ਮਿਰਚ ਨੇ ਉਸ ਦਾ ਮੂੰਹ ਹੋਰ ਕੌੜਾ ਕਰ ਦਿੱਤਾ ਸੀ
-"ਐੱਲਸਪੈਲਟਰ ਨੇ ਇਕ ਬੋਰੀ ਮਗਰ ਪੂਰੇ ਚਾਰ ਰੁਪਈਏ ਲਏ ਐ।"
-"ਅੱਛਾ ਜੀ---!"
-"ਹਾਂ! ਜੈਬਿਆ ਇਹਨਾਂ ਦੇ ਵੱਸ ਈ ਨਹੀਂ-ਨਹੀਂ ਤਾਂ ਜੱਟ ਦੇ ਤੇੜ ਆਲੇ ਲੀੜੇ ਕਿਉਂ ਨਾ ਲਾਹ ਲੈਣ।"
-"ਅਸੀਂ ਤਾਂ ਰਹਿ ਗਏ ਫਿਰ ਖੱਸਣ ਕੱਢਣ 'ਤੇ।"
-"ਸਾਰਾ ਕਰ ਕਰਾ ਕੇ ਛੇ ਹਜਾਰ ਦਾ ਕਰਜਾ ਅਜੇ ਸਿਰ ਐ।"
-"ਦੱਸ? ਕੀ ਕਰੂ ਫਿਰ ਜੱਟ?"
-"ਆਹ ਲੈ! ਤੇਰੇ ਆਸਤੇ ਤਾਂ ਮੈਂ ਪੰਦਰਾਂ ਸੌ ਰੁਪਈਆ ਫੜ ਲਿਆਇਆ ਸੀ।" ਬਲਿਹਾਰ ਸਿੰਘ ਨੇ ਪੈਸੇ ਜੈਬੇ ਅੱਗੇ ਕਰਦਿਆਂ ਕਿਹਾ
-"ਕਾਹਨੂੰ ਲਿਆਉਣੇ ਸੀ ਚਾਚਾ-ਜੇ ਛੇ ਹਜਾਰ ਸਿਰ ਟੁੱਟਦਾ ਸੀ ਤਾਂ ਆਪਾਂ ਔਖੇ ਸੌਖੇ ਸਾਰ ਲੈਂਦੇ-ਅੱਗੇ ਕਿਹੜਾ ਤਿੱਲੇ ਦੀਆਂ ਜੁੱਤੀਆਂ ਹੰਢਾਉਂਦੇ ਆਂ?"
-"ਨਹੀਂ-ਤੂੰ ਵੀ ਕਬੀਲਦਾਰ ਟੱਬਰ ਟੀਹਰ ਆਲੈਂ।"
-"ਨਹੀਂ ਚਾਚਾ-ਇਹ ਤੂੰ ਰੱਖ-ਕੰਮ ਸਾਰ-ਮੈਂ ਆਪੇ ਸਾਰ ਲਊਂ-ਮੈਂ ਕਿਹੜਾ ਕੱਲ੍ਹੋ ਨੂੰ ਤੁੰਗਲ ਬਣਾ ਕੇ ਦੇਣੇ ਐਂ-ਮਜ੍ਹਬੀ ਦਾ ਤਾਂ ਫੇਰ ਵੀ ਕਿਮੇ ਨਾ ਕਿਮੇ ਡੰਗ ਸਰ ਜਾਂਦੈ-ਜੱਟ ਨੂੰ ਤਾਂ ਬੀਹ ਮੋਰੀਆਂ ਮੁੰਦਣੀਆਂ ਪੈਂਦੀਐਂ।" ਜੈਬੇ ਨੇ ਆਖਿਆ
ਬਲਿਹਾਰ ਸਿੰਘ ਨੇ ਚੁੱਪ-ਜਿ਼ਹਨ ਵਿਚ ਸੇਠ ਅਤੇ ਜੈਬੇ ਦੀ ਫਿ਼ਤਰਤ ਨੂੰ ਤੋਲ ਕੇ ਦੇਖਿਆ ਤਾਂ ਉਸ ਨੂੰ ਜੈਬੇ ਦੀ ਰੂਹ ਵਿਚੋਂ ਰੱਬ ਦਿਸਿਆਬਲਿਹਾਰ ਸਿੰਘ ਦੀਆਂ ਅੱਖਾਂ ਭਰ ਆਈਆਂ
-"ਤੂੰ ਫੜ ਜੈਬਿਆ ਸ਼ੇਰਾ! ਤੂੰ ਪੁੱਤਾਂ ਮਾਂਗੂੰ ਨਾਲ ਨਿਭਦਾ ਆਇਐਂ-ਦੁੱਖ-ਸੁੱਖ 'ਕੱਠੇ ਈ ਕੱਟਾਂਗੇ-ਸੋਚਿਆ ਸੀ ਐਤਕੀਂ ਝੋਨਾਂ ਵੇਚ ਕੇ ਤੈਨੂੰ ਕੁੜਤਾ ਪਜਾਮਾ ਸਮਾਂ ਕੇ ਦਿਊਂਗਾ-ਪਰ ਦਿਲ ਦੀਆਂ ਦਿਲ ਵਿਚ ਈ ਰਹਿ ਗਈਆਂ-ਕੋਈ ਪੇਸ਼ ਨਹੀਂ ਗਈ ਮੇਰੀ।" ਉਸ ਦਾ ਮਨ ਭਰ ਕੇ ਉਛਲ ਗਿਆਪੈਸੇ ਉਸ ਨੇ ਮੱਲੋਮੱਲੀ ਜੈਬੇ ਦੀ ਜੇਬ ਵਿਚ ਪਾ ਦਿੱਤੇਜੈਬੇ ਦਾ ਦਿਲ ਵੀ ਅਥਾਹ ਦੁਖੀ ਹੋ ਗਿਆਉਸ ਨੇ ਚਾਚੇ ਨੂੰ ਪਹਿਲੀ ਵਾਰ ਰੋਂਦਿਆਂ ਤੱਕਿਆ ਸੀ
-"ਸਮਾਰ ਕੇ ਪਾਲੈ-ਸਿੱਟ ਨਾ ਲਈਂ-ਮੈਨੂੰ ਤਾਂ ਆਹੀ ਦੁੱਖ ਐ ਸ਼ੇਰਾ ਜੈਬਿਆ-ਤੇਰੇ ਪੁੱਤਾਂ ਮਾਂਗੂੰ ਪਾਲੇ ਝੋਨੇ ਨੇ ਤਾਂ ਤੇਰੇ ਪੈਰਾਂ 'ਚ ਪਈਆਂ ਕਰਾਹੀਆਂ ਦਾ ਵੀ ਮੁੱਲ ਨਹੀਂ ਮੋੜਿਆ ਪੁੱਤ ਮੇਰਿਆ!" ਬਲਿਹਾਰ ਸਿੰਘ ਹੁਬਕੀਏਂ ਰੋਣ ਲੱਗ ਪਿਆ
-"ਦਿਲ ਨਾ ਹੌਲਾ ਕਰ ਚਾਚਾ-ਆਪਾਂ ਰੱਬ ਦੇ ਮੋਠ ਤਾਂ ਨੀ ਪੱਟ ਲਏ? ਲੈ ਪੇਕ ਪੀ!" ਜੈਬੇ ਨੇ ਉਸ ਦਾ ਗਿਲਾਸ ਅੱਧਾ ਕਰ ਦਿੱਤਾ
ਪੱਠੇ ਕੁਤਰ ਕੇ ਉਹ ਵੱਡੀ ਰਾਤ ਤੱਕ ਪੀਂਦੇ ਰਹੇ
ਜੈਬਾ ਰੋਟੀ ਲੈ ਕੇ ਚਲਾ ਗਿਆ
ਰੋਟੀ ਖਾਣ ਤੋਂ ਬਾਅਦ ਕਈ ਦਿਨਾਂ ਦਾ ਅਨੀਂਦਰਾ ਬਲਿਹਾਰ ਸਿੰਘ ਪੈਣ ਸਾਰ ਹੀ ਘੁਰਾੜ੍ਹੇ ਮਾਰਨ ਲੱਗ ਪਿਆ ਸੀ