Saturday, July 10, 2010

ਕਾਂਡ ਚੌਥਾ

ਕਾਂਡ ਚੌਥਾ
ਬਿੱਲੇ ਦਾ ਡਾਕਟਰ ਭਜਨ ਕੋਲ ਵਧੀਆ ਦਿਲ ਲੱਗ ਗਿਆ ਸੀ
ਭਜਨ ਬੜਾ ਹੀ ਕੂੰਨਾ ਇਨਸਾਨ ਸੀਕਦੇ ਕਿਸੇ ਨੂੰ ਤੰਗ ਨਾ ਕਰਦਾਬਿੱਲੇ ਦੇ ਪਿੰਡ ਦਾ ਮੁੰਡਾ ਬੱਬੂ ਵੀ ਭਜਨ ਕੋਲ ਡਾਕਟਰੀ ਸਿੱਖਦਾ ਸੀਡਾਕਟਰ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾਘੂਰਨਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀਦੁਪਿਹਰ ਦੀ ਰੋਟੀ ਉਹਨਾਂ ਦੀ ਭਜਨ ਦੇ ਘਰੋਂ ਹੀ ਬਣ ਕੇ ਆਉਂਦੀਰਾਤ ਨੂੰ ਉਹ ਪਿੰਡ ਆ ਜਾਂਦੇ
-"ਬਿੱਲਿਆ!"
-"ਹਾਂ!"
-"ਇਕ ਗੱਲ ਪੁੱਛਾਂ?" ਇਕ ਦਿਨ ਇਕੱਠੇ ਪਿੰਡ ਜਾਂਦਿਆਂ ਬੱਬੂ ਨੇ ਗੱਲ ਤੋਰੀਬੱਬੂ ਬਿੱਲੇ ਨਾਲੋਂ ਸਾਲ ਕੁ ਵੱਡਾ ਸੀ
-"ਪੁੱਛ।"
-"ਕਦੇ ਆਸ਼ਕੀ ਮਾਸ਼ੂਕੀ ਕੀਤੀ ਐ?" ਬੱਬੂ ਨੇ ਪੁੱਛਿਆ ਤਾਂ ਬਿੱਲੇ ਦਾ ਮੂੰਹ ਲਾਲ ਹੋ ਗਿਆ
-"ਤੂੰ ਮੇਰੀ ਗੱਲ ਦਾ ਜਵਾਬ ਨੀ ਦਿੱਤਾ?"
-"ਕਾਹਨੂੰ ਯਾਰ!"
-"ਕਿੰਨਾਂ ਸੋਹਣਾ ਸੁਨੱਖਾ ਤੂੰ ਮੁੰਡੈਂ? ਤੇਰੇ ਅਰਗੇ 'ਤੇ ਤਾਂ ਕੁੜੀਆਂ ਈ ਬਹੁਤ ਮਰਦੀਆਂ ਹੋਣਗੀਆਂ? ਤੇਰੇ ਅਰਗਾ ਮੁੰਡਾ ਆਸ਼ਕੀ ਮਾਸ਼ੂਕੀ ਨਾ ਕਰੇ?"
-"-----।" ਬਿੱਲਾ ਲਾਲ ਝਰੰਗ ਹੋਇਆ ਪਿਆ ਸੀ
-"ਬੋਲ ਹੁਣ?"
-"ਤੂੰ ਕੀਤੀ ਐ?" ਬਿੱਲੇ ਨੂੰ ਕੋਈ ਹੋਰ ਗੱਲ ਨਾ ਔੜੀ ਤਾਂ ਉਸ ਨੇ ਸਿੱਧੀ ਹੀ ਛੱਡ ਦਿੱਤੀ
-"ਮੈਂ ਤਾਂ ਅਜੇ ਵੀ ਕਰਦੈਂ-ਕਹੇਂ ਤਾਂ ਦਰਸ਼ਣ ਪੁਆ ਦਿਆਂਗੇ-ਪਰ ਤੂੰ ਆਬਦੇ ਬਾਰੇ ਦੱਸ?"
-"ਮੈਂ ਤਾਂ ਕਦੇ ਐਹੋ ਜੇ ਕੰਮਾਂ 'ਚ ਪਿਆ ਨਹੀਂ-ਸੱਚ ਮੰਨੀਂ!"
-"ਸਹੁੰ ਖਾ?"
-"ਤੇਰੀ ਸਹੁੰ!"
-"ਜਾਹ ਯਾਰ! ਜਮਾਂ ਈ ਕੋਹੜ੍ਹੀ ਐਂ! ਮੈਂ ਤੈਨੂੰ ਕੱਲ੍ਹ ਨੂੰ ਆਬਦੀ ਨੱਢੀ ਦੇ ਦਰਸ਼ਣ ਪੁਆਉਨੈਂ-ਕੀ ਐ ਦੇਖ ਕੇ ਤੈਨੂੰ ਵੀ ਰੀਸ ਆਜੇ? ਤੂੰ ਤਾਂ ਜਮਾਂ ਈ ਕੁੜੀਆਂ ਮਾਂਗੂੰ ਸੰਗੀ ਜਾਨੈਂ।"
-"----।" ਬਿੱਲਾ ਹੱਸ ਕੇ ਚੁੱਪ ਕਰ ਗਿਆ
-"ਉਹਦੀ ਇਕ ਮਿੱਤਰਨੀ ਵੀ ਹੈਗੀ ਐ-ਬੜੀ ਨਖਰੇ ਆਲੀ ਐ ਪੱਟ ਹੋਣੀਂ-ਪਿੰਡੇ 'ਤੇ ਮੱਖੀ ਨਹੀਂ ਬੈਠਣ ਦਿੰਦੀ-ਮੋਢਿਆਂ ਤੋਂ ਦੀ ਥੁੱਕਦੀ ਐ-ਅੱਖਾਂ ਨਾਲ ਮਿਰਚਾਂ ਭੋਰਦੀ ਐ-ਦਰਸ਼ਣ ਕਰ ਕੇ ਦੇਖੀਂ ਜੇ ਨਾ ਕਾਲਜਾ ਕੱਢ ਲਿਆ ਤਾਂ ਆਖੀਂ! ਜਮਾਂ ਈ ਤੇਰੇ ਮੇਚ ਦੀ ਐ-ਜੋੜੀ ਦੇ ਲੋਕ ਦਰਸ਼ਣ ਕਰਿਆ ਕਰਨਗੇ।"
-"----।" ਬਿੱਲੇ ਦਾ ਦਿਲ ਧੜਕੀ ਜਾ ਰਿਹਾ ਸੀਉਸ ਦੇ ਸਰੀਰ ਅੰਦਰ ਇਕ ਗੈਬੀ ਲਹਿਰ ਦੌੜ ਗਈ ਸੀਉਹ ਕਿਸੇ ਆਨੰਦਮਈ ਵਹਿਣ ਵਿਚ ਰੁੜ੍ਹਿਆ ਜਾ ਰਿਹਾ ਸੀ
-"ਅਜੇ ਦਰਸ਼ਣ ਕੀਤੇ ਨਹੀਂ ਨੱਢੀ ਦੇ-ਪਹਿਲਾਂ ਈ ਗੁੰਮ ਸੁੰਮ ਹੋ ਗਿਆ? ਜਦੋਂ ਦਰਸ਼ਣ ਪਾ ਲਏ-ਜੇ ਨਾ ਬੇਸੁਰਤ ਹੋ ਕੇ ਡਿੱਗ ਪਿਆ-ਫੇਰ ਆਖੀਂ!"
ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਪਿੰਡ ਆ ਗਿਆਉਹ ਆਪਦੇ-ਆਪਦੇ ਘਰਾਂ ਨੂੰ ਮੁੜ ਗਏ
ਸਾਰੀ ਰਾਤ ਬਿੱਲੇ ਨੂੰ ਨੀਂਦ ਨਾ ਆਈ
ਬੱਬੂ ਵੱਲੋਂ ਦੱਸੀ ਕੁੜੀ ਸਾਰੀ ਰਾਤ ਉਸ ਦੇ ਨਾਲ ਖਿਲਬਿਲੀਆਂ ਕਰਦੀ ਰਹੀ ਸੀਜਦੋਂ ਉਸ ਦੀ ਅੱਖ ਲੱਗਦੀ ਤਾਂ ਉਹ ਆਪਣੇ ਆਪ ਨੂੰ ਕੁੜੀ ਦੇ ਕਲਾਵੇ ਵਿਚ ਮਹਿਸੂਸ ਕਰਦਾਉਸ ਦੀ ਅੱਖ ਖੁੱਲ੍ਹ ਜਾਂਦੀਉਹ ਫਿਰ ਜ਼ਬਰਦਸਤੀ ਸੌਣ ਦੀ ਕੋਸਿ਼ਸ਼ ਕਰਦਾਕਲਪਤ ਕੁੜੀ ਉਸ ਦਾ ਦਿਲ-ਦਿਮਾਗ ਮੱਲੀ ਬੈਠੀ ਸੀਉਹ ਸਾਰੀ ਰਾਤ ਇੱਕ ਦੂਜੇ ਨਾਲ ਲੁਕਣਮੀਟੀ ਖੇਡਦੇ ਰਹੇ
ਤੜਕੇ ਜਦੋਂ ਜੀਤ ਕੌਰ ਚਾਹ ਲੈ ਕੇ ਆਈ ਤਾਂ ਬਿੱਲਾ ਘੁਰਾੜ੍ਹੇ ਮਾਰੀ ਜਾ ਰਿਹਾ ਸੀਬੇਬੇ ਨੇ ਉਸ ਨੂੰ ਹਲੂਣਿਆਂ ਤਾਂ ਉਸ ਨੇ ਅੱਖਾਂ ਖੋਲ੍ਹ ਕੇ ਬੇਬੇ ਵੱਲ ਓਪਰਿਆਂ ਵਾਂਗ ਤੱਕਿਆ ਸੁਪਨੇ ਵਾਲੀ ਕੁੜੀ ਦੀ ਥਾਂ ਜਦ ਉਸ ਨੇ ਬੇਬੇ ਨੂੰ ਦੇਖਿਆ ਤਾਂ ਉਸ ਦਾ ਹਾਸਾ ਨਿਕਲਦਾ-ਨਿਕਲਦਾ ਮਸਾਂ ਬਚਿਆ
ਉਸ ਨੇ ਉਠ ਕੇ ਬੁਰਸ਼ ਕਰਕੇ ਚਾਹ ਪੀ ਲਈ
ਅਜੇ ਨਹਾ ਕੇ ਹਟਿਆ ਹੀ ਸੀ ਕਿ ਬੱਬੂ ਆ ਗਿਆ
ਬੇਬੇ ਨੇ ਬੱਬੂ ਨੂੰ ਵੀ ਚਾਹ ਲਿਆ ਫੜਾਈ
-"ਤਾਈ ਜੀ ਅੱਜ ਤੋਂ ਅਸੀਂ ਬੱਸ 'ਤੇ ਜਾਇਆ ਕਰਾਂਗੇ।" ਬੱਬੂ ਨੇ ਚਾਹ ਫੜਦਿਆਂ ਕਿਹਾ
-"ਜਾ ਵੜਿਆ ਕਰੋ ਪੁੱਤ-ਬੱਸ 'ਤੇ ਜਾ ਵੜਿਆ ਕਰੋ।"
-"ਕਿਉਂ? ਕਾਹਤੋਂ?" ਬਿੱਲੇ ਨੇ ਹੈਰਾਨ ਹੁੰਦਿਆਂ ਪੁੱਛਿਆ ਤਾਂ ਬੱਬੂ ਨੇ ਉਸ ਨੂੰ ਗੁੱਝੀ ਅੱਖ ਮਾਰ ਦਿੱਤੀਬਿੱਲਾ ਚੁੱਪ ਹੋ ਗਿਆਉਸ ਨੂੰ ਇਕ ਗੱਲ ਦਾ ਜ਼ਰੂਰ ਵਿਸ਼ਵਾਸ ਹੋ ਗਿਆ ਸੀ ਕਿ ਉਸ ਨੂੰ ਕੋਈ "ਰੋਗ" ਜ਼ਰੂਰ ਲੱਗ ਗਿਆ ਸੀ!
-"ਬੱਬੂ ਤੂੰ ਵੀ ਨਾਲ ਈ ਖਾ ਲੈ।" ਬੇਬੇ ਬਿੱਲੇ ਅੱਗੇ ਰੋਟੀ ਰੱਖਦੀ ਹੋਈ ਬੋਲੀ
-"ਮੈਂ ਤਾਂ ਤਾਈ ਜੀ ਖਾ ਕੇ ਆਇਐਂ।"
-"ਖਾ ਲੈ ਪੁੱਤ ਇਕ ਅੱਧੀ।"
-"ਤਾਈ ਜੀ ਜਮਾਂ ਈ ਲੋੜ ਨਹੀਂ।"
ਅੱਡੇ 'ਤੇ ਆ ਕੇ ਉਹਨਾਂ ਬੱਸ ਫੜ ਲਈ
-"ਠੰਢ ਐ ਯਾਰ-ਹੁਣ ਬੱਸ 'ਤੇ ਈ ਚੱਲਿਆ ਕਰਾਂਗੇ।" ਬਿੱਲੇ ਦੇ ਰਹੱਸਮਈ ਤੱਕਣ 'ਤੇ ਬੱਬੂ ਬੋਲਿਆ ਪਰ ਬਿੱਲੇ ਨੂੰ ਪੂਰਾ ਸੱਚ ਨਹੀਂ ਆਇਆ ਸੀਉਸ ਦੀ ਸੋਚ ਅਨੁਸਾਰ ਗੱਲ ਕੋਈ ਹੋਰ ਸੀ ਬੱਬੂ ਉਸ ਨੂੰ ਪਾਗਲ ਬਣਾ ਰਿਹਾ ਸੀ
-"ਜਦੋਂ ਡਾਕਟਰ ਸਾਹਿਬ ਦੁਪਹਿਰੇ ਘਰੇ ਅਰਾਮ ਕਰਨ ਜਾਂਦੇ ਐ ਨਾ? ਉਦੋਂ ਸੱਦ ਕੇ ਵਿਖਾਊਂ ਤੈਨੂੰ ਆਪਦੀ---!" ਬੱਬੂ ਦੇ ਆਖਣ 'ਤੇ ਬਿੱਲਾ, "ਤੇ ਮੇਰੇ ਆਲੀ---?" ਪੁੱਛਦਾ-ਪੁੱਛਦਾ ਹੀ ਰਹਿ ਗਿਆ
ਉਹਨਾਂ ਨੇ ਮਸਾਂ ਦੁਪਿਹਰ ਦੇ ਦੋ ਵਜਾਏ
ਡਾਕਟਰ ਆਪਣੀ ਘਰਵਾਲੀ ਸਮੇਤ ਘਰ ਚਲਾ ਗਿਆਹੁਣ ਉਸ ਨੇ ਸ਼ਾਮ ਛੇ ਵਜੇ ਪਰਤਣਾ ਸੀਉਹ ਦੋਨੋਂ ਹੀ ਕਲੀਨਿਕ ਵਿਚ ਸਨਖਾਸ ਮਰੀਜ਼ਾਂ ਨੂੰ ਡਾਕਟਰ ਦੇ ਦੋ ਤੋਂ ਲੈ ਕੇ ਛੇ ਵਜੇ ਤੱਕ ਗੈਰਹਾਜ਼ਰ ਹੋਣ ਦਾ ਪਤਾ ਸੀ
ਬੱਬੂ ਦੇ ਫ਼ੋਨ ਕਰਨ ਤੋਂ ਪੰਦਰਾਂ ਕੁ ਮਿੰਟਾਂ ਬਾਅਦ ਇਕ ਕੁੜੀ ਕਲੀਨਿਕ 'ਚ ਆ ਗਈਉਹ ਇਕ ਆਮ ਕੁੜੀਆਂ ਵਰਗੀ ਕੁੜੀ ਸੀਮੈਟ੍ਰਿਕ ਕਰਕੇ ਉਹ ਸਿਲਾਈ-ਕਢਾਈ ਦਾ ਕੋਰਸ ਕਰ ਰਹੀ ਸੀ
ਕੁੜੀ ਅਤੇ ਬੱਬੂ ਅੰਦਰ ਵੜ ਕੋਈ ਅੱਧਾ ਘੰਟਾ ਗੱਲਾਂ ਕਰਦੇ ਰਹੇਜਦੋਂ ਉਹ ਬਾਹਰ ਨਿਕਲੇ ਤਾਂ ਬੱਬੂ ਬੜਾ ਹੀ ਵਿਅੰਗਮਈ ਬੋਲਿਆ
-"ਕਿੱਟੀ! ਇਹ ਐ ਮੇਰਾ ਪੇਂਡੂ ਯਾਰ ਬਿੱਲਾ-ਇਹ ਨਾਂ ਪੱਖੋਂ ਈ ਬਿੱਲਾ ਐ-ਊਂ ਦੇਖਲਾ ਭਿੱਜੀ ਬਿੱਲੀ ਬਣਿਆਂ ਖੜ੍ਹੈ।"
ਕਿੱਟੀ ਹੱਸ ਪਈ
-"ਇਹਨੂੰ ਸੀਤਲ ਦੇ ਦਰਸ਼ਣ ਪੁਆਉਣੇ ਐਂ।"
-"ਕੱਲ੍ਹ ਨੂੰ ਈ ਪੁਆ ਦਿਆਂਗੇ-ਪਰ ਉਹਨੂੰ ਦੇਖ ਕੇ ਤਾਂ ਇਹ ਬਰਫ 'ਚ ਲੱਗ ਜਾਊ-ਇਹ ਤਾਂ ਹੁਣੇਂ ਈ ਮਾਊਂ ਬਣਿਆਂ ਖੜ੍ਹੈ।" ਕਿੱਟੀ ਨੇ ਵੀ ਹੱਡ 'ਤੇ ਲਾਈ
-"ਤੇਰਾ ਨਾਂ ਕਿੱਟੀ ਨਹੀਂ-ਕੱਟੀ ਹੋਣਾ ਚਾਹੀਦਾ ਸੀ!" ਬਿੱਲੇ ਨੇ ਕਿਸੇ ਕੁੜੀ ਨੂੰ ਪਹਿਲੀ ਵਾਰ ਝਹੇਡ ਕੀਤੀ ਸੀ
-"ਤੇ ਤੇਰਾ ਨਾਂ ਬਿੱਲਾ ਨਹੀਂ-ਚੂਹਾ ਹੋਣਾ ਚਾਹੀਦਾ ਸੀ।" ਕਿੱਟੀ ਵਾਰੀ ਦਾ ਵੱਟਾ ਲਾਹ ਕੇ ਤੁਰ ਗਈ
-"ਕਿਉਂ? ਕਰ ਗਈ ਨਾ ਕੁੱਤੇ ਫੇਲ੍ਹ? ਜੜ ਗਈ ਨਾ ਕੋਕੇ? ਅਜੇ ਤਾਂ ਕੱਲ੍ਹ ਨੂੰ ਦੇਖੀਂ ਜਦੋਂ ਸੀਤਲ ਬੀਬੀ ਨਾਲ ਆਈ-ਉਹਦਾ ਨਾਂ ਤਾਂ ਅਸਲ 'ਚ ਅੰਮ੍ਰਿਤ ਐ-ਪਰ ਊਂ ਸਾਰੇ ਉਹਨੂੰ ਸੀਤਲ ਆਖਦੇ ਐ-ਕਿਉਂ ਆਖਦੇ ਐ? ਇਹਦਾ ਮੈਨੂੰ ਨਹੀਂ ਪਤਾ! ਕੱਲ੍ਹ ਨੂੰ ਆਪ ਈ ਪੁੱਛ ਲਈਂ-ਦੇਖ ਕੇ ਮਿੱਤਰਾ ਇਕ ਆਰੀ ਤਾਂ ਮੀਲ-ਪੱਥਰ ਮਾਂਗੂੰ ਗੱਡਿਆ ਜਾਵੇਂਗਾ-ਕੁੜੀ ਕਾਹਦੀ ਐ? ਸਰੂ ਦੇ ਬੂਟੇ ਅਰਗੀ ਐ-ਕੇਰਾਂ ਤਾਂ ਧਤੂਰੇ ਮਾਂਗੂੰ ਚੜੂ!"
-"----।" ਬਿੱਲਾ ਗੁੰਮ ਸੁੰਮ ਹੋਇਆ ਖੜ੍ਹਾ ਸੀਉਸ ਦੇ ਦਿਮਾਗ, ਉਸ ਦੇ ਜਿ਼ਹਨ ਵਿਚ 'ਅੰਮ੍ਰਿਤ-ਸੀਤਲ' ਦੀ ਤਸਵੀਰ ਖੌਰੂ ਪਾ ਰਹੀ ਸੀਚਾਹੇ ਉਸ ਨੇ ਸੀਤਲ ਨੂੰ ਹੁਣ ਤੱਕ ਦੇਖਿਆ ਨਹੀਂ ਸੀਪਰ ਬੱਬੂ ਵੱਲੋਂ ਚਿਤਰੀ ਉਸ ਦੀ ਸਿਫ਼ਤ-ਮੂਰਤ ਬਿੱਲੇ ਦੇ ਸਬਰ ਦੀ ਕੰਧ ਨੂੰ ਖੋਰਾ ਲਾ ਰਹੀ ਸੀਉਸ ਲਈ ਰਹਿੰਦਾ 'ਕੱਲ੍ਹ' ਪਹਾੜ ਬਣ ਗਿਆ
ਉਹ ਸਾਰੀ ਦਿਹਾੜੀ ਸੋਚਾਂ ਦੇ ਸਿਆੜਾਂ ਵਿਚ ਰੁਲਿਆ ਜਿਹਾ ਫਿਰਦਾ ਰਿਹਾਸੀਤਲ ਹੀ ਉਸ ਦੇ ਦਿਲ ਦਿਮਾਗ 'ਤੇ ਛਾਈ ਰਹੀ ਸੀਉਸ ਦੇ ਦਿਲ ਵਿਚੋਂ ਅਜ਼ੀਬ ਜਿਹੀ, ਮਿੱਠੀ-ਮਿੱਠੀ ਲਰਜ਼ ਉਠਦੀ ਤਾਂ ਉਹ ਅਕਹਿ ਆਨੰਦ ਨਾਲ ਚੀਕ ਮਾਰਨ ਵਾਲਾ ਹੋ ਜਾਂਦਾ! ਉਸ ਦਾ ਰੋਮ-ਰੋਮ "ਅੰਮ੍ਰਿਤ-ਸੀਤਲ--ਅੰਮ੍ਰਿਤ-ਸੀਤਲ" ਪੁਕਾਰ ਰਿਹਾ ਸੀਜਦ ਉਸ ਨੇ ਬਾਹਰ ਨਿਕਲ ਕੇ ਦੁਮੇਲ ਵਿਚ ਖੜ੍ਹੇ ਸੂਰਜ ਵੱਲ ਤੱਕਿਆ ਤਾਂ ਉਸ ਨੂੰ ਅਦੁਤੀ ਲਾਲੀ ਨਾਲ ਆਪਣੀ ਝੋਲੀ ਭਰ ਗਈ ਜਾਪੀਉਹ ਡੁੱਬਦੇ ਸੂਰਜ ਵੱਲ ਬੜੀ ਹਸਰਤ ਨਾਲ ਤੱਕੀ ਗਿਆਉਹ ਕੁਦਰਤ ਨਾਲ ਇੱਕ-ਮਿੱਕ ਹੋਇਆ ਖੜ੍ਹਾ ਸੀ
-"ਚੱਲੀਏ? ਬੱਸ ਆਉਣ ਆਲੀ ਐ।" ਪਿੱਛੇ ਬੱਬੂ ਖੜ੍ਹਾ ਸੀਉਸ ਦਾ ਦਿਲ ਕੀਤਾ ਕਿ ਬੱਬੂ ਦਾ ਮੂੰਹ ਚੁੰਮ ਲਵੇ ਬੱਬੂ ਉਸ ਨੂੰ ਕਿਸੇ ਦਰਵੇਸ਼, ਫ਼ੱਕਰ ਵਰਗਾ ਜਾਪਿਆ, ਜਿਸ ਨੇ ਉਸ ਨੂੰ ਜਿ਼ੰਦਗੀ ਵਿਚ ਰੰਗ ਭਰਨ ਦਾ 'ਵੱਲ' ਦੱਸਿਆ ਸੀਜਿ਼ੰਦਗੀ ਜੀਣ ਦਾ ਅਰਥ ਦੱਸਿਆ ਸੀਫੋਕੜ ਪੋਰੇ ਵਿਚ ਰਸ ਭਰਿਆ ਸੀਨਹੀਂ ਤਾਂ ਅੱਜ ਤੱਕ ਉਸ ਦੀ ਜਿ਼ੰਦਗੀ ਬੇਰੰਗ, ਬੇਮਾਹਨਾ, ਬੇਰਸ ਅਤੇ ਫ਼ੋਕੀ ਹੀ ਰਹੀ ਸੀਬਿੱਲੇ ਨੂੰ ਦੁਨੀਆਂ ਹੁਸੀਨ-ਹੁਸੀਨ ਲੱਗਣ ਲੱਗੀ ਸੀਕੰਨਾਂ ਵਿਚ ਹਿਰਦੇ ਨੂੰ ਧੂਹ ਪਾਉਣ ਵਾਲਾ 'ਨਾਦ' ਵੱਜਣ ਲੱਗਿਆਉਸ ਦਾ ਦਿਲ ਕਿਸੇ ਖੁਸ਼ੀ ਵਿਚ, ਛਾਲ ਮਾਰ ਕੇ ਕੰਧ 'ਤੇ ਚੜ੍ਹਨ ਨੂੰ ਕਰਦਾ ਸੀ
ਉਹ ਬੱਸ ਚੜ੍ਹ ਕੇ ਪਿੰਡ ਆ ਗਏ
ਸਾਰੀ ਰਾਤ ਉਹ ਸੀਤਲ ਨੂੰ ਯਾਦਾਂ ਦੇ ਕਲਾਵੇ ਵਿਚ ਲਈ ਪਿਆ ਰਿਹਾਕਦੇ-ਕਦੇ ਸੀਤਲ ਉਠ ਕੇ ਦੌੜਦੀ ਤਾਂ ਉਹ ਉਸ ਨੂੰ ਫਿਰ ਫੜ ਕੇ ਕਲਾਵੇ ਵਿਚ ਘੁੱਟ ਲੈਂਦਾਪਿਆ ਉਹ ਅੱਗ ਵਰਗੇ ਸਾਹ ਛੱਡ ਰਿਹਾ ਸੀ
ਜਦੋਂ ਸਵੇਰੇ ਬੇਬੇ ਨੇ ਉਸ ਨੂੰ ਜਗਾਇਆ ਤਾਂ ਉਹ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀਉਸ ਨੇ ਪਰਦੇ ਨਾਲ ਮੂੰਹ ਪੂੰਝ ਲਿਆ, ਬਾਹਰ ਨਿਕਲ ਕੇ ਅੰਗੜਾਈ ਲਈਸੂਰਜ ਦੀਆਂ ਕਿਰਨਾਂ ਨੂੰ ਜੱਫ਼ਾ ਮਾਰਿਆਹਵਾ ਨੂੰ ਗਲਵਕੜੀ ਪਾਈਦਿਲ ਕਿਸੇ ਅਨੋਖੇ ਚਾਅ ਨਾਲ ਭਰ ਗਿਆ
ਕਲੀਨਿਕ ਵਿਚ ਉਸ ਨੇ ਦੋ ਮਸਾਂ ਹੀ ਵਜਾਏ
ਜਦੋਂ ਡਾਕਟਰ ਘਰ ਚਲਾ ਗਿਆ ਤਾਂ ਬੱਬੂ ਕਿੱਟੀ ਨੂੰ ਫ਼ੋਨ ਕਰਨ ਤੁਰ ਗਿਆਬਿੱਲੇ ਦੀਆਂ ਤਲੀਆਂ ਅਤੇ ਕੱਛਾਂ ਪਸੀਨੇ ਨਾਲ ਤਰ-ਬਤਰ ਸਨਬੱਬੂ ਦੇ ਪਰਤਣ ਤੱਕ ਉਹ ਦੋ ਗਿਲਾਸ ਪਾਣੀ ਦੇ ਪੀ ਚੁੱਕਿਆ ਸੀ
ਕੁਝ ਪਲਾਂ ਮਗਰੋਂ ਕਿੱਟੀ ਦੇ ਨਾਲ 'ਸੀਤਲ' ਆ ਗਈ!
ਸੀਤਲ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਬਿੱਲਾ ਬਗੈਰ ਕਿਸ਼ਤੀ ਤੋਂ ਹੀ ਉਤਰ ਗਿਆਸੀਤਲ ਵੀ ਉਸ ਵਿਚੋਂ ਦੀ ਪੁਰੇ ਦੀ ਹਵਾ ਵਾਂਗ ਲੰਘ ਗਈ ਸੀਉਹ ਫੁੱਲ ਵਾਂਗ ਖਿੜੀ ਬਿੱਲੇ ਦੇ ਸਾਹਮਣੇ ਖੜ੍ਹੀ ਸੀਉਸ ਦੀ ਨਜ਼ਰ ਵਿਚ ਡਲ੍ਹਕ ਅਤੇ ਹੁਸੀਨ ਚਿਹਰੇ 'ਤੇ ਸੰਧੂਰੀ ਭਾਅ ਮਾਰਦੀ ਸੀ
ਬਿੱਲਾ ਅਵਾਕ ਤੱਕ ਰਿਹਾ ਸੀਕਾਦਰ, ਕੁਦਰਤ ਦੀ ਅਥਾਹ ਬਖਸਿ਼ਸ਼ ਦੀ ਬੰਦਾ ਕੀ ਸਿਫ਼ਤ ਕਰੇ? ਉਹ ਬਾਂਵਰਾ ਹੀ ਤਾਂ ਹੋ ਗਿਆ ਸੀਜਿਸ ਹੁਸਨ ਪਿੱਛੇ ਉਹ ਦੋ ਰਾਤਾਂ ਤੋਂ ਭਟਕ ਰਿਹਾ ਸੀ, ਉਹ ਹੁਸਨ ਤਾਂ ਕਸਤੂਰੀ ਵਾਂਗ ਪ੍ਰਤੱਖ ਉਸ ਦੇ ਸਾਹਮਣੇ ਖੜ੍ਹਾ ਸੀ!
-"ਇਹਦਾ ਤਾਂ ਬਲੱਡ ਘਟ ਗਿਆ।" ਬੱਬੂ ਨੇ ਟਿੱਚਰ ਕੀਤੀ ਤਾਂ ਬਿੱਲੇ ਤੋਂ ਬਗੈਰ ਸਾਰੇ ਹੱਸ ਪਏ ਸੀਤਲ ਹੱਸੀ ਸੀ ਤਾਂ ਉਸ ਦੇ ਮੋਤੀਆਂ ਦੀ ਮਾਲਾ ਵਰਗੇ ਦੰਦ ਅਸਮਾਨੀ ਬਿਜਲੀ ਵਾਂਗ ਲਿਸ਼ਕੇ ਸਨਬਿੱਲੇ ਦੀਆਂ ਅੱਖਾਂ ਚੁੰਧਿਆ ਗਈਆਂਪਰ ਬੱਬੂ ਦੀ ਕਰੀ ਟਾਂਚ 'ਤੇ ਉਸ ਦੀ ਸੁਰਤ ਪਰਤੀ ਤਾਂ ਉਹ ਛਿੱਥਾ ਜਿਹਾ ਪੈ ਗਿਆ
-"ਕਿਉਂ ਚੂਹਿਆ! ਹੋ ਗਿਆ ਨਾ ਕਮਲਾ?" ਕਿੱਟੀ ਨੇ ਵਿਅੰਗ ਕੱਸ ਕੇ ਉਸ ਦੀ ਵੱਖ ਤਹਿ ਲਾ ਦਿੱਤੀਉਹ ਥੱਕੇ ਖਿਡਾਰੀ ਵਾਂਗ ਚਿੱਤ ਹੀ ਤਾਂ ਹੋ ਗਿਆ ਸੀ
ਸੀਤਲ ਉਸ ਵੱਲ ਤਿਰਛੀ ਤੱਕ ਕੇ ਮੁਸਕਰਾਈ ਤਾਂ ਬਿੱਲਾ ਉਸ ਦੀ ਅਦਾ 'ਤੇ ਕਤਲ ਹੋ ਗਿਆਪਰ ਸੰਗਾਊ ਸੁਭਾਅ ਕਰਕੇ ਕਸੀਸ ਜਿਹੀ ਵੱਟ ਕੇ ਖੜ੍ਹਾ ਰਿਹਾ
-"ਹੁਣ ਤੁਸੀਂ ਮਸਾਲਿਆਂ 'ਚ ਤੇਲ ਨਾ ਫੂਕੋ-ਅੰਦਰ ਜਾ ਕੇ ਦਿਲ ਹੌਲੇ ਕਰ ਲਓ, ਚੂਹਾ ਜੀ! ਸੀਤਲ ਨੂੰ ਮੈਂ ਕੱਲ੍ਹ ਦੀ ਤੁਹਾਡੀਆਂ ਸਿਫਤਾਂ ਸੁਣਾਈ ਜਾਨੀ ਐਂ।" ਕਿੱਟੀ ਨੇ ਕਿਹਾ
-"ਸਾਡੀ ਵਿਚੋਲਗਿਰੀ ਦੀ ਛਾਪ ਬਾਰੇ ਵੀ ਰੈਅ ਕਰ ਲਿਓ!"
-"ਛਾਪ ਦੀ ਥਾਂ ਤੈਨੂੰ ਇਹ ਕਿਤੇ ਸੱਗੀਫੁੱਲ ਨਾ ਪਾ ਦੇਵੇ?" ਬੱਬੂ ਨੇ ਸੀਤਲ ਅਤੇ ਬਿੱਲੇ ਨੂੰ ਧੱਕਾ ਦੇ ਕੇ ਅੰਦਰ ਤੋਰ ਦਿੱਤਾ
ਬਿੱਲਾ ਅਤੇ ਸੀਤਲ ਇਕ ਦੂਜੇ ਨੂੰ ਸ਼ੀਸ਼ੇ ਵਾਂਗ ਦੇਖ ਰਹੇ ਸਨਅੱਖਾਂ 'ਚ ਅੱਖਾਂ ਪਾਈ ਉਹ ਇਕ ਦੂਜੇ ਨੂੰ ਡੀਕ ਲਾ ਕੇ ਪੀ ਰਹੇ ਸਨ ਜਾਂ ਘੁੱਟਾਂ ਭਰ ਰਹੇ ਸਨਇਕ ਚੁੱਪ ਹੀ ਬਹੁਤ ਕੁਝ ਕਹਿ ਰਹੀ ਸੀਦਿਲਾਂ ਦੇ ਵਟਾਂਦਰੇ ਹੋਏ, ਤਾਂ ਦੋਹਾਂ ਨੇ ਇਕ ਦੂਜੇ ਦੇ ਹੱਥ ਘੁੱਟ ਲਏ ਦੋਹਾਂ ਦੇ ਚਿਹਰੇ ਸੁਰਖ਼ ਹੋਏ ਪਏ ਸਨਦਿਲਾਂ ਅੰਦਰੋਂ ਲਾਟ ਉਠੀ ਤਾਂ ਉਹਨਾਂ ਨੇ ਇਕ-ਦੂਜੇ ਨੂੰ ਗਲਵਕੜੀ ਵਿਚ ਜਕੜ ਲਿਆਉਹਨਾਂ ਨੂੰ ਅੱਗ ਵਰਗੇ ਸਾਹ ਆ ਰਹੇ ਸਨਇਕ ਸਵਰਗੀ ਝੂਟਾ ਸੀ
-"ਰੱਬ ਕਰੇ! ਇਹ ਗਲਵਕੜੀ ਕਦੇ ਨਾ ਖੁੱਲ੍ਹੇ!" ਬਿੱਲਾ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਕਹਿ ਰਿਹਾ ਸੀ
-"ਰੱਬ ਕਰੇ-ਤੁਹਾਡੀ ਬੁੱਕਲ ਵਿਚ ਹੀ ਜਾਨ ਨਿਕਲ ਜਾਵੇ!" ਸੀਤਲ ਦੀ ਹਾਲਤ ਵੀ ਇਹੋ ਹੀ ਸੀਉਹ ਵਾਰ-ਵਾਰ ਲੰਮਾ ਸਾਹ ਖਿੱਚ ਕੇ "ਹਾਏ!" ਆਖਦੀ ਸੀਉਹ ਨਿਹਾਲ-ਨਿਹਾਲ ਹੋਏ ਪਏ ਸਨ
-"ਹੁਣ ਸਮਝ ਲੱਗਦੀ ਐ ਬਈ ਸੋਹਣੀ ਕਿਹੜੇ ਬਲ ਆਸਰੇ ਹਰ ਰਾਤ ਕੱਚੇ ਘੜੇ 'ਤੇ ਝਨਾਂ ਪਾਰ ਕਰਦੀ ਸੀ।"
-"ਸੱਚਾ ਇਸ਼ਕ ਹੀ ਬਾਰਾਂ ਸਾਲ ਮੱਝਾਂ ਚਾਰਨ ਦੀ ਮੁਸ਼ੱਕਤ ਕਰਵਾ ਸਕਦੈ।"
-"ਇਹਦਾ ਨਸ਼ਾ ਈ ਵਿਲੱਖਣ ਐਂ।"
-"ਬੰਦਾ ਬੋਲ ਕੇ ਨਹੀਂ ਦੱਸ ਸਕਦਾ।"
-"ਗੂੰਗੇ ਦੇ ਗੁੜ ਖਾਣ ਵਾਂਗ।"
-"ਇਹਨੂੰ ਮਹਿਸੂਸ ਹੀ ਕੀਤਾ ਜਾ ਸਕਦੈ।"
-"ਮਾਣਿਆਂ ਵੀ ਤਾਂ ਜਾ ਸਕਦੈ।"
-"ਕਿਤੇ ਇਹ ਸੁਪਨਾ ਟੁੱਟ ਤਾਂ ਨਹੀਂ ਜਾਵੇਗਾ?"
-"ਜੇ ਜਾਨ ਚਲੀ ਗਈ ਤਾਂ ਕੋਈ ਗਰੰਟੀ ਨਹੀਂ।"
ਸੀਤਲ ਨੇ ਬਿੱਲੇ ਦੇ ਮੂੰਹ 'ਤੇ ਹੱਥ ਰੱਖ ਦਿੱਤਾ
-"ਸੀਤਲ ਆ ਚੱਲੀਏ ਹੁਣ! ਬਹੁਤ ਟਾਈਮ ਹੋ ਗਿਆ!" ਬਾਹਰੋਂ ਕਿੱਟੀ ਦੀ ਅਵਾਜ਼ ਆਈ
ਸੱਤਰੰਗੀ ਪੀਂਘ ਝੂਟਦੇ ਉਹ ਜਿਵੇਂ 'ਪਟੱਕ' ਧਰਤੀ 'ਤੇ ਡਿੱਗੇ ਸਨਰਾਗ ਅਲਾਪਦੇ ਸ਼ਾਂਤ ਸਮੁੰਦਰ ਵਿਚ ਜਿਵੇਂ ਭਾਰਾ ਪੱਥਰ ਡਿੱਗਿਆ ਸੀਉਹਨਾਂ ਦੀ ਗਲਵਕੜੀ 'ਕੜੱਕ' ਕਰਕੇ ਖੁੱਲ੍ਹੀ ਸੀ ਉਹ ਓਪਰਿਆਂ ਵਾਂਗ ਇਕ-ਦੂਜੇ ਵੱਲ ਝਾਕੇ! ਪਤਾ ਨਹੀਂ ਬੇਸੁਰਤੀ ਵਿਚ ਇਕ-ਦੂਜੇ ਨੂੰ ਕੀ-ਕੀ ਆਖ ਗਏ ਸਨ? ਅੱਖੀਆਂ ਹਮਾਇਤੀ ਸਨ ਅਤੇ ਦਿਲ ਚਸ਼ਮਦੀਦ ਗਵਾਹ!
ਉਹਨਾਂ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਡੂੰਘੀ ਨਜ਼ਰ ਨਾਲ ਤੱਕਿਆ ਅਤੇ ਬਾਹਰ ਆ ਗਏ, ਕਿਸੇ ਸ਼ਰਾਬੀ ਵਾਂਗ ਨਸ਼ਈ ਜਿਹੇ ਹੋਏਦਿਲਾਂ ਦੀ ਇੱਕ-ਮਿੱਕ ਹੋਈ ਧੜਕਣ "ਫੜ੍ਹੱਕ-ਫੜ੍ਹੱਕ" ਵੱਜੀ ਜਾ ਰਹੀ ਸੀ
ਕਿੱਟੀ ਸੀਤਲ ਦਾ ਹੱਥ ਖਿੱਚ ਕੇ ਲੈ ਗਈ
ਬਿੱਲੇ ਦੀ ਰੂਹ ਤੁਰ ਗਈ
ਜਿੰਦ ਤੁਰ ਗਈ
-"ਜਿ਼ੰਦਗੀ ਕਦੇ ਐਨੀ ਹੁਸੀਨ ਵੀ ਹੋਵੇਗੀ? ਸੁਪਨੇ ਵਿਚ ਵੀ ਨਹੀਂ ਚਿਤਵਿਆ ਸੀ।" ਆਪ ਮੁਹਾਰੇ ਬਿੱਲੇ ਦੇ ਮੂੰਹੋਂ ਨਿਕਲ ਗਿਆ
ਬੱਬੂ ਉਚੀ-ਉਚੀ ਹੱਸ ਪਿਆ
-"ਉਏ! ਤੂੰ ਤਾਂ ਪਹਿਲੇ ਗੇੜ 'ਚ ਈ ਫਿ਼ਲਾਸਫਰ ਬਣ ਤੁਰਿਆ---?"
-"ਇਹ ਕਿਹੜੇ ਪਿੰਡ ਦੀ ਐ?" ਬਿੱਲੇ ਨੇ ਬੇਧਿਆਨਾ ਹੋ ਕੇ ਬੱਬੂ ਨੂੰ ਪੁੱਛਿਆ
ਬੱਬੂ ਫਿਰ ਉਚੀ-ਉਚੀ ਹੱਸਿਆ
-"ਉਏ! ਤੂੰ ਇਹ ਵੀ ਨਹੀਂ ਪੁੱਛਿਆ!!" ਬੱਬੂ ਅਥਾਹ ਹੈਰਾਨ ਸੀ
-"ਸਮਾਂ ਈ ਬਹੁਤ ਘੱਟ ਸੀ-ਹੋਰ ਗੱਲਾਂ ਈ ਨਹੀਂ ਮੁੱਕੀਆਂ।"
-"ਤੂੰ ਪਾਵੇਂਗਾ ਪੂਰੀਆਂ!" ਉਹ ਬੋਲਿਆ
ਬਿੱਲਾ ਸ਼ੈਦਾਈਆਂ ਵਾਂਗ ਬਾਹਰ ਝਾਕ ਰਿਹਾ ਸੀ
-"ਇਹ ਨਾਲ ਦੇ ਪਿੰਡ ਬੱਲੂਆਣੇ ਦੀ ਐ!"
-"ਕਰਦੀ ਕੀ ਐ?" ਬਿੱਲਾ ਦਿਮਾਗ ਹਿੱਲਿਆਂ ਵਾਂਗ ਪੁੱਛ ਰਿਹਾ ਸੀ
-"ਜਿਵੇਂ ਕਹਿੰਦੇ ਹੁੰਦੇ ਐ-ਸਾਰੀ ਰਾਤ ਰਮਾਇਣ ਸੁਣਦੀ ਰਹੀ ਤੇ ਤੜਕਿਓਂ ਉਠ ਕੇ ਕਹਿੰਦੀ: ਸੀਤਾ ਬੁੜ੍ਹੀ ਸੀ ਕਿ ਬੰਦਾ ਸੀ? ਉਏ ਤੂੰ ਪੂਰਾ ਘੰਟਾ ਉਹਦੇ ਨਾਲ ਅੰਦਰ ਰਿਹੈਂ-ਪੁੱਛਿਆ ਕੀ? ਬਾਬੇ ਦਾ ਢਾਂਗਾ? ਉਏ ਜਾਹ ਉਏ ਪਰ੍ਹਾਂ! ਤੂੰ ਤਾਂ ਪੋਪਲ ਦਾ ਪੋਪਲ ਈ ਨਿਕਲਿਆ!"
-"ਤੈਨੂੰ ਦੱਸਿਆ ਤਾਂ ਹੈ-ਟਾਈਮ ਈ ਬਹੁਤ ਘੱਟ ਸੀ-ਗੱਲਾਂ ਹੋਰ ਈ ਨਹੀਂ ਮੁੱਕਣ 'ਚ ਆਈਆਂ।"
-"ਘੰਟੇ 'ਚ ਤਾਂ ਬੰਦਾ ਜੁਆਕ ਬਣਾ ਕੇ ਪਰਾਂਹ ਕਰਦੈ ਤੇ ਤੂੰ? ਜਾਹ ਉਏ ਤੇਰੇ ਗਡੋਡੂਆ!"
-"ਜੇ ਇਸ਼ਕ ਵਿਚੋਂ ਸੈੱਕਸ ਮਨਫ਼ੀ ਹੋ ਜਾਵੇ-ਇਸ਼ਕ ਦੇ ਰਿਸ਼ਤੇ ਹਮੇਸ਼ਾ ਹੀ ਪਵਿੱਤਰ ਰਹਿਣ-ਇਹਨਾਂ ਨੂੰ ਕਦੇ ਦਾਗ ਨਾ ਲੱਗੇ।"
-"ਤੂੰ ਤਾਂ ਜਮਾਂ ਈ ਟੈਗੋਰ ਬਣ ਤੁਰਿਆ?"
-"----।" ਬਿੱਲਾ ਚੁੱਪ ਰਿਹਾਉਸ ਲਈ ਹਰ ਨੈਗੇਟਿਵ ਨਜ਼ਰ ਖਤਮ ਹੋ ਚੁੱਕੀ ਸੀਪਾਜ਼ੇਟਿਵ ਸੋਚ ਪੱਖ ਪੂਰਨ ਲੱਗ ਪਈ ਸੀ
-"ਕਿਹੜੇ ਪਿੰਡ ਦੀ ਐ ਸੀਤਲ?"
-"ਤੈਨੂੰ ਦੱਿਸਆ ਤਾਂ ਹੈ! ਬੱਲੂਆਣੇ ਦੀ ਐ ਮਹਾਰਾਜ! ਇਹ 'ਤੇ ਕਿੱਟੀ ਇੱਕੋ ਪਿੰਡ ਦੀਐਂ-ਇਹਦਾ ਪਿਉ ਮਰਿਆ ਹੋਇਐ-ਇਕ ਨਿੱਕਾ ਭਰਾ ਐ-ਇਹਦੇ ਚਾਚੇ ਨੇ ਇਹਨੂੰ ਐੱਸ ਟੀ ਡੀ ਖੋਲ੍ਹ ਕੇ ਦੇ ਦਿੱਤੀ-ਹੁਣ ਐੱਸ ਟੀ ਡੀ ਚਲਾਉਂਦੀ ਐ-ਆਪਦੀ ਮਾਂ ਨਾਲ ਰਲਕੇ।" ਬੱਬੂ ਨੇ ਸੰਖੇਪ, ਪਰ ਸਾਰੀ ਕਹਾਣੀ ਕਹਿ ਸੁਣਾਈ
-"ਜੱਟਾਂ ਦੀ ਕੁੜੀ ਐ-ਫਿਕਰ ਨਾ ਕਰ!" ਬੱਬੂ ਉਸ ਨੂੰ ਚੁੱਪ ਜਿਹਾ ਦੇਖ ਕੇ ਬੋਲਿਆ
-"ਇਸ਼ਕ ਨਾ ਦੇਖੇ ਜਾਤ ਕੁਜਾਤ ਨੂੰ-ਭੁੱਖ ਨਾ ਦੇਖੇ ਮਾਸ।"
-"ਬਿੱਲਿਆ! ਦੇਖ ਛੋਟੇ ਭਾਈ! ਇਉਂ ਤਾਂ ਤੂੰ ਕਮਲਾ ਹੋਜੇਂਗਾ? ਇਹ ਬੂਰ ਦੇ ਲੱਡੂ ਐ-ਜਿਹੜਾ ਖਾਂਦੈ ਉਹ ਵੀ ਪਛਤਾਉਂਦੈ-ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦੈ-ਮੈਂ ਤਾਂ ਤੈਨੂੰ ਸੀਤਲ ਟਾਈਮ ਪਾਸ ਕਰਨ ਵਾਸਤੇ ਮਿਲਾਈ ਸੀ-ਤੇ ਤੂੰ ਤਾਂ ਉਹਦੇ ਚਿੱਕੜ 'ਚ ਊਂ ਈਂ ਗੋਡੇ ਗੋਡੇ ਖੁੱਭ ਗਿਆ?" ਬੱਬੂ ਨੇ ਕਿਹਾ ਤਾਂ ਬਿੱਲਾ ਉਸ ਵੱਲ ਇਕ ਦਮ ਮੁੜਿਆ
-"ਟਾਈਮ ਪਾਸ ਕਰਨ ਵਾਸਤੇ? ਅਸੀਂ ਤਾਂ ਇਕ ਦੂਜੇ ਦੇ ਸਾਹ ਬਣ ਗਏ ਆਂ ਬਾਈ! ਜੇ ਮੈਂ ਵੇਲ ਆਂ ਤਾਂ ਸੀਤਲ ਪਾਣੀ ਐਂ-ਜੇ ਮੈਂ ਚਕੋਰ ਐਂ ਤਾਂ ਉਹ ਚੰਦ ਐ-ਜੇ ਮੈਂ ਚੰਦਰਮਾ ਹਾਂ ਤਾਂ ਸੀਤਲ ਸੂਰਜ ਐ-ਮੈਂ ਉਸ ਤੋਂ ਰੋਸ਼ਨੀ ਉਧਾਰੀ ਲੈ ਕੇ ਚਮਕਦੈਂ ਬਾਈ- ਜੇ ਮੈਂ ਵਜੂਦ ਹਾਂ ਤਾਂ ਸੀਤਲ ਮੇਰੀ ਰੂਹ ਐ-ਜੇ ਮੈਂ ਦੀਵੇ ਦੀ ਲਾਟ ਹਾਂ ਤਾਂ ਸੀਤਲ ਮੇਰਾ ਤੇਲ ਅਤੇ ਬੱਤੀ ਹੈ ਬਾਈ! ਸਾਡੇ ਤਾਂ ਸਿਵਿਆਂ ਤੱਕ ਨਿਭਾਹੁਣ ਦੇ ਵਾਅਦੇ ਹੋ ਚੁੱਕੇ ਐ ਵੀਰੇ!" ਬਿੱਲਾ ਅੱਖਾਂ ਮੀਟ ਕੇ ਬੋਲੀ ਜਾ ਰਿਹਾ ਸੀ
-"ਤੇਰੇ ਅਰਗਾ ਜਜਬਾਤੀ ਆਸ਼ਕ ਜਾਂ ਤਾਂ ਫ਼ਾਹਾ ਲਊ ਜਾਂ ਫਿਰ ਖੂਹ 'ਚ ਡਿੱਗੂ-ਆਪ ਮੁਹਾਰਾ ਜਾਂ ਖੁਦ ਸਹੇੜਿਆ ਪ੍ਰੇਮ ਸਾਡੇ ਸਮਾਜ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਵੀਰ ਮੇਰਿਆ! ਇਤਿਹਾਸ ਗਵਾਹ ਹੈ ਕਿ ਹੀਰ ਨੂੰ ਜੋਰਾਵਰਾਂ ਦੀ ਜ਼ਹਿਰ ਹੀ ਖਾਣੀ ਪਈ ਐ-ਸੋਹਣੀ ਨੂੰ ਕੱਚੇ ਘੜ੍ਹੇ ਦੀ ਸਿ਼ਕਾਰ ਹੋ ਕੇ ਝਨਾਂ ਵਿਚ ਹੀ ਰੁੜ੍ਹਨਾ ਪਿਐ-ਸੱਸੀ ਦੀ ਅਮਾਨਤ ਨੂੰ ਡਾਢੇ ਚੁੱਕ ਕੇ ਲੈ ਜਾਂਦੇ ਰਹੇ ਐ-ਸੱਸੀਆਂ ਦੇ ਹਿੱਸੇ ਤਾਂ ਸੜਦਾ ਬਲਦਾ ਮਾਰੂਥਲ ਹੀ ਆਇਐ-ਸੋਹਣੀਆਂ ਪਾਣੀ ਦੀਆਂ ਛੱਲਾਂ ਨਾਲ ਘੁਲਦੀਆਂ ਰਹੀਆਂ-ਘੈਂਟ ਮਿਰਜ਼ੇ ਜੰਡ ਹੇਠ ਵੱਢੇ ਗਏ-ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਤੂੰ ਸਮਾਜ ਦਾ ਭਵਜਲ ਕਿਹੜੇ ਆਸਰੇ ਪਾਰ ਕਰੇਂਗਾ?" ਬੱਬੂ ਨੇ ਇਕ ਲੰਮਾ ਭਾਸ਼ਨ ਝਾੜ ਦਿੱਤਾ
-"ਸਾਡੇ ਸੱਚੇ ਪਿਆਰ ਆਸਰੇ! ਸਬਰ ਸੰਤੋਖ ਆਸਰੇ-ਸਵੈ-ਵਿਸ਼ਵਾਸ ਆਸਰੇ ਤੇ ਸਭ ਤੋਂ ਵੱਡੀ ਗੱਲ ਐ ਸੀਤਲ ਦੇ ਮੋਢੇ ਆਸਰੇ।"
-"ਬਾਹਲਾ ਮੋਹ ਨਾ ਪਾ-ਡੋਲੀ ਚੜ੍ਹੀ ਤੋਂ ਔਖਾ ਹੋਵੇਂਗਾ! ਉਨਾਂ ਕੁ ਈ ਵਾਹ ਪਾਈਏ ਬਈ ਵਿਛੜਨ ਮੌਕੇ ਹੰਝੂ ਨਾ ਕੇਰਨੇ ਪੈਣ।"
-"ਤੂੰ ਕਿੱਟੀ ਨੂੰ ਮੋਹ ਨਹੀਂ ਕਰਦਾ?" ਬਿੱਲਾ ਘੋਰ ਹੈਰਾਨ ਹੋ ਗਿਆਉਸ ਨੂੰ ਬੱਬੂ ਦੀਆਂ ਗੱਲਾਂ 'ਚੋਂ ਸ਼ੱਕ ਦੀ ਗੁੰਜਾਇਸ਼ ਦਿਸੀ
-"ਜਿਹੜੀ ਚੀਜ਼ ਨਾਲ ਵਾਹ ਪੈਂਦੈ-ਉਹਦੇ ਨਾਲ ਮੋਹ ਪੈਣਾ ਕੁਦਰਤੀ ਐ-ਮੈਂ ਉਹਨੂੰ ਪ੍ਰੇਮ ਕਰਦੈਂ-ਉਹ ਮੈਨੂੰ ਚਾਹੁੰਦੀ ਐ-ਪਰ ਨੌਬਤ ਇੱਥੋਂ ਤੱਕ ਨਹੀਂ ਪਹੁੰਚੀ ਕਿ ਕਦੇ ਵੱਖ ਹੋਣਾ ਪਿਆ ਤਾਂ ਇਕ ਦੂਜੇ ਬਿਨਾ ਮਰ ਈ ਜਾਵਾਂਗੇ-ਹਰ ਇਕ ਚੀਜ਼ ਦੀ ਕੋਈ ਹੱਦ ਹੁੰਦੀ ਐ-ਕੋਈ ਬਾਡਰ ਹੁੰਦੈ-ਕਿਸੇ ਵੀ ਚੀਜ਼ ਦਾ ਦੁਰ-ਉਪਯੋਗ ਕਰੋ-ਕਹਿਣ ਦਾ ਮਤਲਬ ਹੱਦੋਂ ਵੱਧ ਸੇਵਨ ਕਰੋ-ਸਿੱਟਾ ਤਬਾਹੀ ਹੀ ਨਿਕਲਦੈ-।"
-"-----।" ਬਿੱਲਾ ਚੁੱਪ ਸੀਫੁੱਲ ਵਾਂਗ ਸੀਤਲ ਦੀ ਸੁਗੰਧੀ ਵਿਚ ਮਸਤ ਸੀ
-"ਹੁਣ ਤੂੰ ਆਹੀ ਲਾ ਲੈ-ਆਪਣਾ ਦਿਨ ਰਾਤ ਦੁਆਈਆਂ ਨਾਲ ਵਾਹ ਪੈਂਦੈ-ਉਦਾਹਰਣ ਵਜੋਂ ਕੁਨੀਨ ਮਲੇਰੀਏ ਦੀ ਜੜ੍ਹ ਪੱਟਦੀ ਐ-ਜੇ ਮਰੀਜ ਨੂੰ ਵੱਧ ਡੋਜ਼ ਦੇ ਦੇਈਏ-ਫੇਰ? ਚੱਕਰ ਆਉਣਗੇ-ਦਿਲ ਘਿਰੂ-ਇਕ ਦੇ ਦੋ-ਦੋ ਦਿਸਣਗੇ-ਹੈ ਕਿ ਨਹੀਂ?"
-"ਬਾਈ! ਸ਼ਾਇਦ ਕੁਨੀਨ ਅਤੇ ਇਨਸਾਨ ਵਿਚ ਆਹੀ ਫਰਕ ਐ-ਹੀਰ, ਰਾਂਝਾ-ਰਾਂਝਾ ਕਰਦੀ-ਕਰਦੀ ਆਪ ਈ ਰਾਂਝਾ ਹੋ ਜਾਂਦੀ ਐ-ਆਸ਼ਕ ਵਜੂਦ ਅਤੇ ਮਾਸ਼ੂਕ ਰੂਹ ਬਣ ਜਾਂਦੀ ਐ-ਫੇਰ ਤਾਂ ਦੂਜ-ਤੀਜ ਰਹਿ ਹੀ ਨਹੀਂ ਜਾਂਦੀ-ਫਿਰ ਤਾਂ ਸਾਹ ਹੀ ਬਾਈ ਇਕ-ਦੂਜੇ ਵਿਚੋਂ ਦੀ ਆਉਂਦੈ।"
ਬੱਬੂ ਬੇਵੱਸ ਹੋ ਗਿਆ
ਬਿੱਲੇ ਦੇ ਦਿਲ ਅੰਦਰ ਠਾਠਾਂ ਮਾਰਦਾ ਪ੍ਰੇਮ-ਸਮੁੰਦਰ ਬੱਬੂ ਦੇ ਠੂਠੇ ਪੈਣ ਵਾਲਾ ਨਹੀਂ ਸੀ ਬਿੱਲਾ ਤਾਂ ਅਣਚਾਹੇ ਹੀ ਉਸ ਰਸਤੇ ਤੁਰ ਪਿਆ ਸੀ, ਜਿਹੜਾ ਸਵਰਗ ਤੇ ਜਾਂ ਫਿਰ ਰੋਹੀ-ਬੀਆਬਾਨ ਨੂੰ ਜਾਂਦਾ ਸੀਨਤੀਜਿਆਂ ਬਾਰੇ ਉਸ ਨੂੰ ਕੋਈ ਚਿੰਤਾ ਨਹੀਂ ਸੀਜੇ ਨਿੱਘ ਲੈਣਾ ਹੋਵੇ ਤਾਂ ਧੂਣੀ ਤਪਾਉਣੀ ਹੀ ਪੈਂਦੀ ਹੈਜੇ ਪਾਣੀ ਪੀਣਾ ਹੋਵੇ ਤਾਂ ਨਲਕਾ ਗੇੜਨਾ ਹੀ ਪੈਂਦਾ ਹੈਜੇ ਸ਼ਹੀਦੀ ਪ੍ਰਾਪਤ ਕਰਨੀ ਹੋਵੇ ਤਾਂ ਸਿਰ ਕਟਵਾਉਣਾ ਹੀ ਪੈਂਦਾ ਹੈਜੇ ਦਿਲ ਦੇ ਜਾਨੀ ਨੂੰ ਪਾਉਣਾ ਹੋਵੇ ਤਾਂ ਕੋਈ ਨਾ ਕੋਈ ਕੁਰਬਾਨੀ ਤਾਂ ਕਰਨੀ ਹੀ ਪਵੇਗੀ! ਬਿੱਲਾ ਦਿਲੋਂ ਦ੍ਰਿੜ੍ਹ ਸੀਉਸ ਦਾ ਸਵੈ-ਵਿਸ਼ਵਾਸ ਕਾਇਮ ਸੀਸਭ ਤੋਂ ਜਿ਼ਆਦਾ ਹੌਸਲਾ ਉਸ ਨੂੰ ਇਹ ਸੀ ਕਿ ਸੀਤਲ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਦੇ ਨਾਲ ਸੀ!

No comments:

Post a Comment