Friday, June 25, 2010

ਕਾਂਡ ਦੂਸਰਾ


 ਕਾਂਡ ਦੂਸਰਾ

ਅਗਲੇ ਦਿਨ ਟੀਕਾ ਲੁਆ ਕੇ ਬਲਿਹਾਰ ਸਿੰਘ ਖੇਤ ਪਹੁੰਚ ਗਿਆ
ਜੈਬਾ ਝੋਨੇ ਵਿਚੋਂ ਖੱਸਣ ਕੱਢਦਾ ਮੱਛੀਓਂ ਮਾਸ ਹੋਇਆ ਪਿਆ ਸੀ
-"ਕਰੀ ਜਾਨੈਂ ਕਮਾਲਾਂ?"
-"ਕਰੀ ਜਾਨੈਂ ਚਾਚਾ-ਹਾਏ--!" ਸਵੇਰ ਤੋਂ ਕੋਡਾ ਹੋ ਕੇ ਨਦੀਨ ਪੱਟਦੇ ਜੈਬੇ ਦੀ ਪਿੱਠ ਸਿੱਧੀ ਨਹੀਂ ਹੋ ਰਹੀ ਸੀਕੰਗਰੋੜ 'ਤੇ ਹੱਥ ਰੱਖੀ ਉਹ ਓਕੜੂ ਜਿਹਾ ਹੋਇਆ ਖੜ੍ਹਾ ਸੀ

-"ਮੋਟਰ ਨੀ ਚਲਾਈ?"
-"ਖਸਮਾਂ ਨੂੰ ਖਾਣੀ ਬਿਜਲੀ ਆਵੇ ਤਾਹੀਂ ਚਲਾਈਏ? ਲੈਟ ਤਾਂ ਧਗੜੇ ਛੱਡਦੇ ਈ ਨੀ-ਐਹੋ ਜੀ ਮੁਖਤ ਦੀ ਬਿਜਲੀ ਤੋਂ ਬੰਦੇ ਨੇ ਕੀ ਕਰਾਉਣੈਂ? ਜਿਹੜੀ ਪੁੱਤਾਂ ਪਿੱਟੀ ਦਰਸ਼ਣ ਈ ਨ੍ਹੀ ਦਿੰਦੀ! ਐਦੂੰ ਤਾਂ ਬਿੱਲ ਈ ਲੈ ਲਿਆ ਕਰਨ-ਬਿਜਲੀ ਤਾਂ ਛੱਡਣ-ਦੱਸੋ ਜੱਟ ਫਸਲਾਂ ਕਾਹਦੇ ਸਿਰ 'ਤੇ ਪਾਲੇ?" ਜੈਬੇ ਨੇ ਨਦੀਨਾਂ ਦੀ ਥੱਬੀ ਦੂਰ ਵਗਾਉਂਦਿਆਂ ਬੜਾ ਦੁਖੀ ਹੋ ਕੇ ਕਿਹਾ
-"ਇੰਜਣ ਚਲਾ ਲੈਣਾ ਸੀ?"
-"ਤੇਲ ਕਿਹੜੇ ਬਾਪੂ ਕੋਲੋਂ ਲਿਆਵਾਂ ਚਾਚਾ?"
-"ਬੜੇ ਦੁਖੀ ਕੀਤੇ ਐਂ ਐਸ ਗੌਰਮਿਲਟ ਨੇ ਜੈਬਿਆ-ਵੋਟਾਂ ਵੇਲੇ ਗੱਲੀਂ ਵਾਰੇ ਨੀ ਆਉਣ ਦਿੰਦੇ-ਅਸੀਂ ਆਹ ਕਰ ਦਿਆਂਗੇ ਜੀ-ਅਸੀਂ ਜੌਹ ਕਰ ਦਿਆਂਗੇ ਜੀ-ਆਹ ਦੇਖਲਾ ਕੀ ਕਰਦੇ ਐ?"
-"ਜਿੰਨਾਂ ਚਿਰ ਪੰਜਾਬ ਦਾ ਜੱਟ ਖੱਸੀ ਨੀ ਹੁੰਦਾ ਚਾਚਾ-ਉਨਾਂ ਚਿਰ ਇਹ ਜਮਾਂ ਨੀ ਬੋਲਦੇ-ਦੇਖ ਲਈਂ!"
-"ਮੈਨੂੰ ਇਕ ਗੱਲ ਸਮਝ ਨੀ ਆਉਂਦੀ ਜੈਬਿਆ-ਬਈ ਜੇ ਪੰਜਾਬ ਈ ਮਰ ਗਿਆ-ਇਹ ਰਾਜ ਕਿੱਥੇ ਕਰਨਗੇ? ਜਿਹੜੇ ਪਤੰਦਰਾਂ ਨੂੰ ਇਹ ਪੰਜਾਬ ਦਾ ਪਾਣੀ ਪਰੋਸ-ਪਰੋਸ ਕੇ ਦੇਈ ਜਾਂਦੇ ਐ-ਉਹਨਾਂ ਨੇ ਇਹਨਾਂ ਨੂੰ ਜਮਾਂ ਨ੍ਹੀ ਵੜਨ ਦੇਣਾ।"
-"ਅਗਲੇ ਕਹਿਣਗੇ, ਤੁਸੀਂ ਤਾਂ ਬੁੱਚੜੋ ਆਬਦਿਆਂ ਦੇ ਨੀ ਬਣੇ-ਸਾਡੇ ਕੀ ਬਣੋਗੇ?"
-"ਇਕ ਕਥਾ ਸੁਣਦੇ ਹੁੰਦੇ ਸੀ-ਇਕ ਆਰੀ ਹਿੰਦੂ-ਮੁਸਲਮਾਨ ਕਬੀਲਿਆਂ ਦੀ ਜੰਮ ਕੇ ਲੜਾਈ ਹੋਈ-ਹਿੰਦੂ ਪਾਸਾ ਲੜਾਈ 'ਚ ਭਾਰੀ ਪੈਂਦਾ ਜਾਵੇ-ਮੁਸਲਮਾਨਾਂ ਨੂੰ ਫਿਕਰ ਪੈ ਗਿਆ-ਬਈ ਇਹ ਤਾਂ ਸਾਨੂੰ ਜਿੱਤ ਜਾਣਗੇ ਤੇ ਸਾਨੂੰ ਦੇਸ਼ ਨਿਕਾਲਾ ਹੋਜੂ-ਇਹ ਇਲਾਕਾ ਛੱਡਣਾ ਪਊ-ਫੇਰ ਜਾਵਾਂਗੇ ਕਿੱਥੇ?"
-"--------।"
-"ਰੱਬ ਤੇਰਾ ਭਲਾ ਕਰੇ-ਫੇਰ ਉਹਨਾਂ ਨੇ ਮੰਦਰ ਦੇ ਇਕ ਪੁਜਾਰੀ ਨੂੰ ਹੱਥ 'ਚ ਲਿਆ-ਪੁਜਾਰੀ ਨੂੰ ਲਾਲਚ ਦਿੱਤਾ ਬਈ ਤੂੰ ਸਾਡੀ ਮੱਦਤ ਕਰ-ਜਦੋਂ ਅਸੀਂ ਜਿੱਤਗੇ-ਆਹ ਇਲਾਕਾ ਸਾਰਾ ਈ ਤੇਰੇ ਨਾਂ ਕਰ ਦਿਆਂਗੇ।"
-"--------।"
-"ਪੁਜਾਰੀ ਜੈਬਿਆ, ਲਾਲਚ 'ਚ ਆ ਗਿਆ-ਉਹਨੇ ਹਿੰਦੂਆਂ ਦੀ ਕਮਜੋਰੀ ਦੱਸੀ ਬਈ ਔਹ ਮੰਦਰ 'ਤੇ ਜਿਹੜਾ ਲਾਲ ਝੰਡਾ ਝੂਲਦੈ-ਕਿਮੇਂ ਨਾ ਕਿਮੇਂ ਓਸ ਝੰਡੇ ਨੂੰ ਸਿੱਟ ਦਿਓ-ਹਿੰਦੂ ਹਥਿਆਰ ਸਿੱਟ ਕੇ ਭੱਜ ਜਾਣਗੇ-ਉਹ ਫਰਾਟੇ ਮਾਰਦੇ ਝੰਡੇ ਦੇ ਹੌਂਸਲੇ 'ਚ ਈ ਲੜਦੇ ਐ-ਬਈ ਦੇਵੀ ਮਾਤਾ ਸਾਡੇ 'ਤੇ ਮਿਹਰਵਾਨ ਐਂ-ਜਦੋਂ ਝੰਡਾ ਤੁਸੀਂ ਡੇਗ ਲਿਆ-ਉਹਨਾਂ ਨੇ ਸੋਚਣੈਂ ਬਈ ਕਿਸੇ ਗੱਲੋਂ ਦੇਵੀ ਨਰਾਜ ਹੋ ਗਈ-ਤੇ ਉਹ ਝੰਡੇ ਨੂੰ ਡਿੱਗਿਆ ਦੇਖ ਕੇ ਭੱਜ ਜਾਣਗੇ।"
-"-----।"
-"ਰੱਬ ਤੇਰਾ ਭਲਾ ਕਰੇ-ਇਉਂ ਈ ਹੋਇਆ-ਕਿਸੇ ਨਾ ਕਿਸੇ ਤਰ੍ਹਾਂ ਮੁਸਲਮਾਨਾਂ ਨੇ ਰਾਤ ਨੂੰ ਮੰਦਰ 'ਤੇ ਝੂਲਦਾ ਝੰਡਾ ਡੇਗ ਲਿਆ ਤੇ ਹਿੰਦੂ ਹਥਿਆਰ ਸਿੱਟ ਕੇ ਗੱਡੀ ਬਣ ਗਏ-ਮੁਸਲਮਾਨਾਂ ਦੀ ਜਿੱਤ ਹੋਈ ਤੇ ਉਹਨਾਂ ਨੇ ਇਸ 'ਲਾਕੇ 'ਤੇ ਕਬਜਾ ਕਰ ਲਿਆ-।"
-"-------।"
-"ਮੁਸਲਮਾਨਾਂ ਦੇ ਮੋਢੀ ਨੇ ਪੁਜਾਰੀ ਨੂੰ ਇਨਾਮ ਦੇਣ ਵਾਸਤੇ ਬੁਲਾ ਲਿਆ-ਹੁੱਬ ਕੇ ਪੁਜਾਰੀ ਵੀ ਪਹੁੰਚ ਗਿਆ-ਬੋਦੀਆਂ ਚੋਪੜੀਆਂ ਵੀਆਂ।"
-"ਫੇਰ-?"
-"ਫੇਰ ਕੀ? ਲਿਖਤਾ ਪੁਜਾਰੀ ਨੂੰ ਪਟਾ!"
-"ਕਿਮੇਂ?"
-"ਮੁਸਲਮਾਨਾਂ ਦਾ ਮੁਖੀ ਕਹਿੰਦਾ-ਇਹਨੂੰ ਬੇਈਮਾਨ ਪੁਜਾਰੀ ਨੂੰ ਗਾਂ ਦੀ ਖੱਲ 'ਚ ਮੜ੍ਹ ਕੇ ਧੁੱਪੇ ਸਿੱਟ ਦਿਓ-ਜਦੋਂ ਮਰ ਜਾਵੇ-ਇਹਨੂੰ ਘੜ੍ਹੀਸ ਕੇ ਜੰਗਲਾਂ 'ਚ ਸਿੱਟ ਆਇਓ।"
-"------?"
-"ਪੁਜਾਰੀ ਤਾਂ ਲੱਗ ਪਿਆ ਲੇਲ੍ਹੜੀਆਂ ਕੱਢਣ-ਕਹਿੰਦਾ ਮੈਂ ਤਾਂ ਥੋਡੀ ਮੱਦਤ ਕੀਤੀ ਐ-ਥੋਨੂੰ ਜਿਤਾਇਐ-ਤੁਸੀਂ ਮੇਰੇ ਨਾਲ ਆਹ ਕੀ ਸਲੂਕ ਕਰਨ ਲੱਗੇ ਓਂ ਜਹਾਂ ਪਨਾਂਹ?"
-"------।"
-"ਜਹਾਂ ਪਨਾਂਹ ਕਹਿਣ ਲੱਗਿਆ: ਐ ਬੇਈਮਾਨ ਪੁਜਾਰੀ! ਜਿਹੜਾ ਆਬਦੇ ਲੋਕਾਂ ਦਾ-ਆਬਦੇ ਭਰਾਵਾਂ ਦਾ ਨ੍ਹੀ ਬਣ ਸਕਿਆ-ਉਹ ਸਾਡਾ ਕੀ ਬਣੇਗਾ? ਜਿਹੜਾ ਲਾਲਚ 'ਚ ਆ ਕੇ ਆਪਣੀ ਮਾਂ-ਧਰਤੀ ਦੇ ਲੋਕਾਂ ਨਾਲ ਗੱਦਾਰੀ ਕਰ ਸਕਦੈ-ਉਹਨੇ ਸਾਡੇ ਨਾਲ ਵਫਾ ਕਦੋਂ ਕੀਤੀ?"
-"ਇਹ ਵੀ ਗੱਲ ਸਹੀ ਐ।"
-"ਫੇਰ ਜਹਾਂ ਪਨਾਂਹ ਨੇ ਹੁਕਮ ਸੁਣਾਇਆ ਬਈ ਇਹਨੂੰ ਗਾਂ ਦੀ ਖੱਲ 'ਚ ਮੜ੍ਹ ਕੇ ਧੁੱਪੇ ਸਿੱਟ ਦਿਓ ਤੇ ਜਿਹੜਾ ਕੋਈ ਇਹਦੇ ਕੋਲ ਦੀ ਲੰਘੇ-ਇਹਦੇ ਮੂੰਹ 'ਤੇ ਥੁੱਕੇ ਤੇ ਸਿਰ 'ਚ ਦੋ ਛਿੱਤਰ ਜਰੂਰ ਮਾਰੇ-ਆਹ ਹਾਲ ਤਾਂ ਪੁਜਾਰੀ ਦਾ ਉਹਨਾਂ ਨੇ ਕੀਤਾ।"
-"ਆਹੀ ਹਾਲ ਤਾਂ ਚਾਚਾ 'ਕਾਲੀਆਂ ਦਾ ਹਰਿਆਣੇ ਆਲਿਆਂ ਨੇ ਕਰਨੈਂ! ਬਈ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਦੇ ਨੀ ਬਣ ਸਕੇ-ਸਾਡੇ ਕੀ ਬਣੋਂਗੇ?"
-"ਇਕ ਗੱਲ ਦੀ ਸਮਝ ਨੀ ਆਉਂਦੀ ਜੈਬਿਆ?"
-"ਕਿਹੜੀ ਦੀ ਚਾਚਾ?"
-"ਹਰ ਮੰਤਰੀ ਆਬਦੇ-ਆਬਦੇ ਸੂਬੇ ਵਾਸਤੇ ਇਮਾਨਦਾਰ ਐ-ਆਪਣੇ 'ਕਾਲੀਆਂ ਨੂੰ ਪੰਜਾਬ ਦੇ ਹੱਕ 'ਚ ਖੜ੍ਹਦਿਆਂ ਨੂੰ ਪਤਾ ਨੀ ਕੀ ਗੋਲੀ ਪੈ ਜਾਂਦੀ ਐ?"
-"ਕੀ ਕਰੀਏ ਚਾਚਾ? ਡਮਾਕ ਚੱਕਿਆ ਪਿਐ।"
-"ਇਹ 'ਕਾਲੀ ਵੀ ਨਾਂ ਦੇ ਈ ਐ-ਛਟੇਜਾਂ 'ਤੇ ਗਾਤਰੇ ਪਾ ਲੈਣਗੇ-ਦਾਹੜ੍ਹੀਆਂ ਖੁੱਲ੍ਹੀਆਂ ਛੱਡ ਲੈਣਗੇ-ਵੱਡੀ ਕਿਰਪਾਨ ਹੱਥ 'ਚ ਫੜ ਲੈਣਗੇ-ਪਰ ਦਿੱਲੀ ਜਾ ਕੇ ਮੰਦਰਾਂ 'ਚ ਬੜੇ ਟੱਲ ਖੜਕਾਉਂਦੇ ਐ ਇਹੇ-ਮੱਥਿਆਂ 'ਤੇ ਤਿਲਕ ਲਵਾਉਂਦਿਆਂ ਦੀਆਂ ਫੋਟੂਆਂ ਛਪੀਆਂ ਤਾਂ ਸੀ 'ਖਬਾਰਾਂ 'ਚ-ਇਕ ਨੇ ਤਾਂ ਕਹਿੰਦੇ ਐ ਹਵਨ ਵੀ ਕਰਵਾਇਐ ਬੋਟਾਂ ਵੇਲੇ।"
-"ਵਾਹ ਬਈ ਵਾਹ! ਨਹੀਂ ਰੀਸਾਂ ਥੋਡੀਆਂ-ਤਰ ਗਈ ਹੋਊ ਥੋਨੂੰ ਜੰਮਣ ਆਲੀ ਮਾਈ।"
-"ਬੋਟਾਂ ਵੇਲੇ ਪੰਡਤਾਂ ਨੂੰ ਹੱਥ ਦਿਖਾਉਂਦੇ ਫਿਰਨਗੇ-ਬੰਦਾ ਪੁੱਛਣ ਆਲਾ ਹੋਵੇ ਬਈ 'ਕਾਲੀ ਤੁਸੀਂ ਸੁਆਹ ਦੇ ਐਂ?"
-"ਛੱਡ ਚਾਚਾ ਇਹਨਾਂ ਮੰਤਰੀਆਂ ਛੰਤਰੀਆਂ ਦੀਆਂ ਗੱਲਾਂ! ਤੂੰ ਸਿਹਤ ਦਾ ਹੁਲੀਆ ਦੱਸ?"
-"ਹੁਣ ਮੈਂ ਕੈਮ ਐਂ-ਬੱਸ ਕਮਜੋਰੀ ਜੀ ਮੰਨੀ ਜਾਂਦੈ ਸਰੀਰ।"
-"ਤਾਗਤ ਦਾ ਟੀਕਾ ਟੂਕਾ ਲੁਆ ਲੈਣਾ ਸੀ?"
-"ਲੁਆਉਨੈਂ ਸ਼ੇਰਾ! ਇਉਂ ਤਾਂ ਕੰਮ ਨੀ ਚੱਲਣਾ-ਜੱਟ ਦਾ ਮੰਜੇ 'ਤੇ ਪੈ ਕੇ ਕਦੋਂ ਵੇਲਾ ਪੂਰਾ ਹੁੰਦੈ?"
-"ਚਾਚਾ ਲੈਟ ਆਗੀ! ਮੈਂ ਮੋਟਰ ਚਲਾ ਆਵਾਂ!"
-"ਚਲਾਇਆ ਸ਼ੇਰਾ।"
ਦਾਤੀ ਸੁੱਟ ਜੈਬਾ ਮੋਟਰ ਵੱਲ ਨੂੰ ਭੱਜ ਗਿਆ
ਮੋਟਰ ਚਲਾ ਦਿੱਤੀ
ਖਾਲਾਂ, ਨੱਕਿਆਂ ਦਾ ਨਿਰੀਖਣ ਕਰਦਾ ਉਹ ਫਿਰ ਬਲਿਹਾਰ ਸਿੰਘ ਕੋਲ ਪੁੱਜ ਗਿਆ
-"ਆ ਤਾਂ ਗਈ-ਰਹੂ ਪਤਾ ਨੀ ਕਿੰਨਾਂ ਕੁ ਚਿਰ? ਛੜੇ ਜੇਠ ਦੀ ਨਿੱਕੀ ਭਰਜਾਈ ਮਾਂਗੂੰ ਇਹ ਵੀ ਕਦੇ ਈ ਮੂੰਹ ਦਿਖਾਉਂਦੀ ਐ।"
ਜੈਬੇ ਦੇ ਕਸੇ ਵਿਅੰਗ ਕਰਕੇ ਦੋਨੋਂ ਉਚੀ-ਉਚੀ ਹੱਸ ਪਏ
-"ਔਹ ਜੱਥੇਦਾਰ ਆਉਂਦੈ?" ਬਲਿਹਾਰ ਸਿੰਘ ਨੇ ਮੱਥੇ 'ਤੇ ਹੱਥ ਦੀ ਓਟ ਰੱਖ ਕੇ ਪੁੱਛਿਆ
-"ਜਮਾਂ ਈ ਉਹੋ ਐ!"
-"ਇਹ ਤਾਂ ਤੂੰ ਕਹਿੰਦਾ ਸੀ ਬਈ ਚੰਡੀਗੜ੍ਹ ਗਿਆ ਸੀ-ਮਾਛਟਰ ਮਗਰ?"
-"ਮੁੜ ਆਇਆ ਹੋਊ? ਅਣਜਕਾ ਜਿਆ ਹੈਗੈ-ਪੈਰ ਤਾਂ ਕਿਤੇ ਲਾਉਂਦਾ ਈ ਨੀ।"
-"ਉਤਲੇ ਪੈਰੀਂ ਹਵਾ 'ਚ ਈ ਰਹਿੰਦੈ।"
ਜੱਥੇਦਾਰ ਨੇੜੇ ਆਇਆ ਤਾਂ ਉਹ ਚੁੱਪ ਕਰ ਗਏ
-"ਆ ਬਈ ਜੱਥੇਦਾਰਾ---!"
-"ਆਏ-ਤੂੰ ਖੇਸ ਜਿਆ ਉਤੇ ਲਈ ਬੈਠੈਂ-ਸੁੱਖ ਐ?" ਜੱਥੇਦਾਰ ਦੀ 'ਝੱਗੀ' ਹੇਠ ਵੱਡਾ ਢਿੱਡ ਸਮਾ ਨਹੀਂ ਰਿਹਾ ਸੀ'ਨਿੱਕਲਜੂੰ-ਨਿੱਕਲਜੂੰ' ਕਰਦਾ ਸੀ
-"ਮੈਨੂੰ ਤਾਂ ਤਾਪ ਨੇ ਸਿੱਟ ਲਿਆ-ਇਕ ਦਿਨ 'ਚ ਈ ਮੋਛੇ ਪਾਤੇ।"
-"ਕੋਈ ਦੁਆਈ ਦਊਈ ਲੈ ਲੈਣੀ ਸੀ?"
-"ਟੀਕਾ ਲੁਆਇਐ-ਇਕ ਕੱਲ੍ਹ ਇਕ ਅੱਜ-ਦੁਆਈ ਕੈਵਸੂਲ ਖਾਈ ਜਾਨੈਂ-ਜਾਣੀ ਦੀ ਇਕ ਦਿਨ 'ਚ ਈ ਚਿੱਬ ਪਾਤੇ ਸਰੀਰ 'ਚ ਸਾਲੇ ਨੇ-ਅੱਜ ਤਾਗਤ ਦਾ ਟੀਕਾ ਲੁਆਉਨੈਂ-ਜਾਣੀ ਦੀ ਸੱਤਿਆ ਜੀ ਸੂਤ ਲਈ-ਕਮਜੋਰੀ ਹੋਈ ਪਈ ਐ।"
-"ਕਮਜੋਰੀ ਤਾਂ ਹੋ ਈ ਜਾਂਦੀ ਐ।"
-"ਮੈਂ ਤਾਂ ਆਪਣੇ ਮਾਛਟਰ ਕਰਕੇ ਤੇਰੇ ਵੱਲੀਂ ਆਉਣਾ ਸੀ-ਤਾਪ ਕਰਕੇ ਆ ਈ ਨੀ ਹੋਇਆ-ਮੈਨੂੰ ਤਾਂ ਆਪਣੇ ਜੈਬੇ ਨੇ ਕੱਲ੍ਹ ਆਥਣੇ ਦੱਸਿਆ ਸੀ।"
-"ਕੋਈ ਗੱਲ ਨੀ।"
-"ਕੀ ਗੱਲ ਕੀ ਹੋਗੀ ਜੱਥੇਦਾਰਾ?"
-"ਗੱਲ ਕੀ ਹੋਣੀ ਸੀ ਯਾਰ-ਪੰਜਾਬ 'ਚ ਕਈ ਐਹੋ ਜੇ ਸਕੂਲ ਪਏ ਐ-ਜਿੱਥੇ ਕਿੰਨਿਆਂ ਈ ਸਾਲਾਂ ਤੋਂ ਕੋਈ ਮਾਸਟਰ ਈ ਹੈਨੀ-ਜੁਆਕ ਸਕੂਲ ਆਉਂਦੇ ਐ ਤੇ ਨਾਲ ਲਿਆਂਦੇ ਪਰਾਉਂਠੇ ਖਾ ਕੇ ਢਿੱਡ 'ਤੇ ਹੱਥ ਫੇਰ ਕੇ ਮੁੜ ਜਾਂਦੇ ਐ-ਤੇ ਐਧਰ ਮੁੰਡੇ ਕੋਰਸ ਕਰ-ਕਰ ਕੇ ਵਿਹਲੇ ਬੈਠੇ ਮੱਖੀਆਂ ਮਾਰੀ ਜਾਂਦੇ ਐ-ਤੇ ਇਹਨਾਂ ਸਾਰੇ ਬੇਰੁਜ਼ਗਾਰਾਂ ਨੇ ਚੰਡੀਗੜ੍ਹ ਧਰਨਾ ਦੇਣ ਦਾ ਪ੍ਰੋਗਰਾਮ ਬਣਾ ਲਿਆ-ਧਰਨਾ ਕਈ ਦਿਨ ਚੱਲਦਾ ਰਿਹਾ-ਪੋਸਟਾਂ ਤਾਂ ਇਹਨਾਂ ਨੂੰ ਕੀ ਦੇਣੀਆਂ ਸੀ? ਪੁਲਸ ਨੂੰ ਹਰੀ ਝੰਡੀ ਦੇਤੀ-ਤੇ ਵੀਰ ਮੇਰਿਆ ਉਹਨਾਂ ਨੇ ਹੱਡ ਕੁੱਟ-ਕੁੱਟ ਹਸਪਤਾਲੀਂ ਲਿਜਾ ਸੁੱਟੇ-ਆਪਣੇ ਆਲੇ ਦੇ ਪੇਡੂ 'ਚ ਸੱਟ ਵੱਜੀ ਤੇ ਉਹਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ।" ਜੱਥੇਦਾਰ ਨੇ ਕਹਾਣੀ ਸੁਣਾਈ
-"ਹੁਣ ਕਿਮੇਂ ਐਂ?"
-"ਹੁਣ ਤਾਂ ਕੁਛ ਠੀਕ ਐ-ਕੱਲ੍ਹ ਨਾਲੀਆਂ ਨੂਲੀਆਂ ਪਾ ਕੇ ਪਿਸ਼ਾਬ ਕੱਢਦੇ ਰਹੇ-ਤੇ ਅੱਜ ਸਵੇਰੇ ਆਪ ਈ ਕਰ ਲਿਆ ਸੀ-ਸੀ ਤਾਂ ਬਹੁਤ ਤੰਗ-ਪਰ ਹੁਣ ਊਂ ਠੀਕ ਐ।"
-"ਜੱਥੇਦਾਰਾ! ਇਉਂ ਪੰਜਾਬ ਦਾ ਕੰਮ ਕਿੰਨਾਂ ਕੁ ਚਿਰ ਚੱਲੂ? ਇਕ ਪਾਸੇ ਤੂੰ ਕਹਿਨੈਂ ਬਈ ਮਾਛਟਰਾਂ ਅੱਲੋਂ ਸਕੂਲ ਖਾਲੀ ਪਏ ਐ-ਤੇ ਦੂਜੇ ਪਾਸੇ ਮਾਛਟਰ ਵਿਹਲੇ ਫਿਰਦੇ ਐ-ਜੱਟਾਂ ਨੂੰ ਇਕ ਪਾਸੇ ਝੋਨਾਂ ਲਾਉਣ ਨੂੰ ਆਖ ਦਿੱਤਾ-ਦੂਜੇ ਪਾਸੇ ਨਾ ਬਿਜਲੀ ਆਉਂਦੀ ਐ-ਨਾ ਤੇਲ ਮਿਲਦੈ-ਜੱਟ ਝੋਨਾਂ ਮਾਂ ਦੇ ਸਿਰ ਤੋਂ ਪਾਲੂ?"
-"ਬਲਿਹਾਰ ਸਿਆਂ! ਜਿੰਨਾਂ ਚਿਰ ਪੰਜਾਬ ਬਿਲਕੁਲ ਕੰਗਾਲ ਨੀ ਹੁੰਦਾ-ਓਨਾਂ ਚਿਰ ਮੰਤਰੀਆਂ ਨੂੰ ਸਬਰ ਨੀ ਆਉਣਾ।"
-"ਜੇ ਪੰਜਾਬ ਈ ਮਰ ਗਿਆ-ਇਹੇ ਕਾਲੇ ਮੂੰਹ ਆਲੇ ਰਾਜ ਕਿੱਥੇ ਕਰਨਗੇ?"
-"ਮਾਂ ਦੇ ਸਿਰ 'ਚ! ਫੇਰ ਇਹ ਅਮਰੀਕਾ ਕਨੇਡਾ ਨਿਕਲ ਜਾਣਗੇ-ਬਥ੍ਹੇਰਾ ਪੈਸੈ ਇਹਨਾਂ ਕੋਲੇ-ਕੋਈ ਕਮੀ ਨੀ।"
-"ਪਰ ਕਿਸਾਨ ਕਿਹੜੇ ਖੂਹ ਵਿਚ ਜਾਊ?"
-"ਕਿਸਾਨ ਮਰੂ! ਹੋਰ ਕੀ ਕਰੂ? ਹੋਰ ਕਿਸਾਨ ਨੇ ਮਾਂ ਦੇ ਸਿਰ 'ਚ ਜਾਣੈਂ? ਉਹ ਤਾਂ ਐਥੇ ਈ ਫਾਹਾ ਲਊ-ਜਾਂ ਜਹਿਰ ਖਾਊ।"
-"-----।" ਬਲਿਹਾਰ ਸਿੰਘ ਜਿਵੇਂ ਡਰ ਗਿਆ ਸੀ
-"ਜੇ ਕਿਸਾਨ ਈ ਮਰ ਗਿਆ ਜੱਥੇਦਾਰਾ-ਫੇਰ ਮਹਾਤੜਾਂ ਦਾ ਕੀ ਬਣੂੰ?" ਜੈਬੇ ਨੂੰ ਆਪਣਾ ਪਾਅਲਾ ਮਾਰੀ ਜਾ ਰਿਹਾ ਸੀਉਸ ਨੂੰ ਸਹੇ ਨਾਲੋਂ ਪਹੇ ਦਾ ਜਿ਼ਆਦਾ ਡਰ ਸੀ
-"ਆਟੇ ਨਾਲ ਘੁਣ ਤਾਂ ਪੀਠਿਆ ਈ ਜਾਣੈਂ ਜੈਬਿਆ! ਥੋਨੂੰ ਇਹੇ ਪੈਨਸ਼ਣ ਨੀ ਲਾਉਣ ਲੱਗੇ-'ਕੱਲੇ ਜੱਟਾਂ ਨੂੰ ਈ ਨੀ-ਸਾਰੇ ਪੰਜਾਬ ਨੂੰ ਈ ਰਗੜਾ ਲੱਗਦਾ ਜਾਂਦੈ-ਜੱਟ ਪੰਜਾਬ ਦਾ ਧੁਰਾ ਐ-ਜੇ ਧੁਰਾ ਈ ਟੁੱਟ ਗਿਆ-ਪੁੜ ਕਾਹਦੇ ਆਸਰੇ ਤੁਰੂ? ਡਾਵਾਂਡੋਲ ਹੋਇਆ ਸਿਰ ਈ ਪਾੜੂ!"
-"-----।" ਜੈਬਾ ਅਤੇ ਬਲਿਹਾਰ ਸਿੰਘ ਸਤੰਭ ਹੋਏ ਸੁਣ ਰਹੇ ਸਨਜਿਵੇਂ ਉਹ ਬੇਹੋਸ਼ ਸਨਜਿਵੇਂ ਉਹ ਗੂੰਗੇ-ਬੋਲੇ ਹੋ ਗਏ ਸਨ
-"ਤੁਸੀਂ ਹੋਰ ਲੈ ਲਓ---!"
-"------।" ਦੋਨੋਂ ਡਰ ਕੇ ਜਿਹੇ ਜੱਥੇਦਾਰ ਵੱਲ ਝਾਕੇਜਿਵੇਂ ਜੱਥੇਦਾਰ ਨੇ ਕੋਈ ਮਨਹੂਸ ਗੱਲ ਸੁਣਾਉਣੀ ਸੀ
-"ਸਰਕਾਰ ਅੱਜ ਦੇ ਕਿਸਾਨ ਦੀ ਈ ਨਹੀਂ-ਅਗਲੀ ਪੀੜ੍ਹੀ ਦੀ ਜਿ਼ਆਦਾ ਦੁਸ਼ਮਣ ਬਣੀ ਹੋਈ ਐ।"
-"ਕਿਮੇਂ---?" ਬਲਿਹਾਰ ਸਿੰਘ ਨੇ ਬਿੱਲੇ ਬਾਰੇ ਸੋਚ ਕੇ ਚੰਘਿਆੜ ਜਿਹੀ ਮਾਰੀ
-"ਸਰਕਾਰ ਨੇ ਪਿੰਡ-ਪਿੰਡ ਠੇਕੇ ਖੋਲ੍ਹ ਰੱਖੇ ਐ-ਨਵੀਂ ਪਨੀਰੀ ਨਸਿ਼ਆਂ 'ਚ ਗਰਕਦੀ ਜਾਂਦੀ ਐ-ਕੀ ਭੁੱਕੀ?ਕੀ ਗੋਲੀਆਂ? ਕੀ ਫੈਨਸੀ ਡਰਿੱਲ? ਕੀ ਜਰਦਾ? ਕੀ ਸਿਗਟਾਂ? ਮੁੰਡਿਆਂ ਦੀ ਤਾਂ ਗੱਲ ਛੱਡੋ-ਹੁਣ ਤਾਂ ਕੁੜੀਆਂ ਵੀ ਸਹੁਰੀਆਂ ਸਕੂਲਾਂ 'ਚ ਘੱਟ ਨ੍ਹੀ--!"
-"ਅੱਛਾ ਜੀ---!" ਜੈਬੇ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ
-"ਮੈਨੂੰ ਬਿਲਾਸਪੁਰ ਆਲੇ ਹੈੱਡਮਾਸਟਰ ਜੰਗੀਰ ਸਿਉਂ ਨੇ ਦੱਸਿਆ-ਕਹਿੰਦਾ ਜੱਥੇਦਾਰਾ ਕੁੜੀਆਂ ਸਹੁਰੀਆਂ ਤਾਂ ਡਬਲਰੋਟੀ 'ਤੇ ਆਇਓਡੈਕਸ 'ਤੇ ਜੁੱਤੀਆਂ ਨੂੰ ਪਾਲਸ਼ ਕਰਨ ਆਲੀ ਕਰੀਮ ਜੀ ਲਾ ਕੇ ਖਾਂਦੀਐਂ-।"
-"ਅੱਛਾ ਜੀ--?"
-"ਹਾਂ! ਦੱਸੋ ਐਹੋ ਜੀਆਂ ਕੁੜੀਆਂ ਸਹੁਰੀਆਂ ਕਿੱਥੋਂ ਬੰਦੇ ਬਹਾਦਰ ਜਾਂ ਹਰੀ ਸਿੰਘ ਨਲੂਏ ਜੰਮ ਦੇਣਗੀਆਂ?"
-"----।"
-"ਹੈੱਡਮਾਸਟਰ ਕਹਿੰਦਾ: ਜੱਥੇਦਾਰਾ ਅੱਜ ਕੱਲ੍ਹ ਤਾਂ ਸਕੂਲਾਂ 'ਚ ਪੜ੍ਹਾਉਣ ਦਾ ਕੋਈ ਹੱਜ ਨਹੀਂ ਰਹਿ ਗਿਆ-ਇਹ ਨਹੀਂ ਪਤਾ ਕਿ ਅਸੀਂ ਕਿਸੇ ਮੁੰਡੇ ਦੇ ਥੱਪੜ ਮਾਰੀਏ ਤੇ ਅਗਲਾ ਮੂਹਰਿਓਂ ਥੱਪੜ ਕੱਢ ਮਾਰੇ-ਪਹਿਲਿਆਂ ਸਮਿਆਂ ਨੂੰ ਯਾਦ ਕਰ-ਕਰ ਝੁਰਦੇ ਐਂ-ਜਦੋਂ ਮੁੰਡੇ ਅੱਖ 'ਚ ਪਾਏ ਨੀ ਸੀ ਰੜਕਦੇ-ਕੁੱਟ ਖਾ ਕੇ ਵੀ ਪੈਰੀਂ ਹੱਥ ਲਾਉਂਦੇ ਸੀ-ਅੱਜ ਕੱਲ੍ਹ ਮੁੰਡੇ ਤਾਂ ਜਿਹੜੇ ਅਲੱਥ ਹੈਗੇ ਐ, ਹੈਗੇ ਈ ਐ-ਸਹੁਰੀਆਂ ਕੁੜੀਆਂ ਨੀ ਮਾਨ!"
-"ਉਹ ਕਿਵੇਂ ਜੱਥੇਦਾਰਾ--?"
-"ਜਿਮੇਂ ਹੈੱਡਮਾਸਟਰ ਜੰਗੀਰ ਸਿਉਂ ਦੱਸਦਾ ਸੀ ਬਈ ਅੱਗੇ ਮੁੰਡੇ ਕੁੜੀਆਂ ਨੂੰ ਚਿੱਠੀਆਂ ਫੜਾਉਂਦੇ ਹੁੰਦੇ ਸੀ-ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨੂੰ ਚਿੱਠੀਆਂ ਫੜਾਉਂਦੀਐਂ ਸਹੁਰੀਆਂ।"
-"ਹੈਅ ਬੇੜਾ ਗਰਕ ਹੋਜੇ ਥੋਡਾ--!"
-"ਇਹ ਪੰਜਾਬ ਦੀ ਮਾੜੀ ਕਿਸਮਤ ਐ ਵੀਰ ਮੇਰਿਆ! ਪੰਜਾਬ ਦਿਨੋਂ ਦਿਨ ਖੂਹ 'ਚ ਡਿੱਗਦਾ ਜਾਂਦੈ-ਪਰ ਬੋਲਣ ਆਲਾ ਕੋਈ ਨਹੀਂ-ਇਹ ਤਾਂ ਜਿੱਦੇਂ 'ਗੜ੍ਹੱਭ' ਹੋਈ-ਉਦੇਂ ਪਤਾ ਲੱਗੂ।"
-"ਫੇਰ ਜੱਥੇਦਾਰਾ-ਅਗਲੀ ਪੀੜ੍ਹੀ ਦਾ ਬਣੂੰ ਕੀ?"
-"ਅਗਲੀ ਪੀੜ੍ਹੀ ਦਾ ਬਣੂੰ ਚਕਰਚੂੰਢਾ! ਹੁਣ ਤੇਰੇ ਸਾਹਮਣੇ ਈ ਐਂ? ਪੰਜਾਬ ਭਈਆਸਤਾਨ ਬਣਿਆਂ ਪਿਐ-ਧੜਾ ਧੜ ਭਈਏ ਪੰਜਾਬ ਤੁਰੇ ਆਉਂਦੇ ਐ-ਭਈਆਂ ਦੇ ਰਾਸ਼ਣ ਕਾਰਡ ਬਣਦੇ ਐ-ਭਈਆਂ ਦੀਆਂ ਵੋਟਾਂ ਬਣਦੀਐਂ-ਭਈਏ ਪੰਚਾਇਤ ਮੈਂਬਰ ਬਣੇ ਹੋਏ ਐ-ਭਈਏ ਜਿ਼ਮੀਦਾਰਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨਾਲ ਖੇਹ ਖਾਂਦੇ ਐ-ਕਈ ਥਾਂ ਭਈਏ ਜਿਮੀਦਾਰਾਂ ਦੀਆਂ ਧੀਆਂ ਭੈਣਾਂ ਨੂੰ ਕੱਢ ਕੇ ਲੈ ਗਏ ਤੇ ਅਦਾਲਤਾਂ 'ਚ ਵਿਆਹ ਕਰ ਲਏ-ਕਈ ਥਾਂ ਭਈਆਂ ਨੇ ਕਿਸਾਨ ਮਾਰੇ ਐ-ਬੱਚੇ ਅਗਵਾਹ ਕੀਤੇ ਐ-ਬੈਂਕਾਂ ਲੁੱਟੀਐਂ-ਪੰਜਾਬੀ ਲੁੱਟੇ ਐ-ਕਈ ਥਾਂ ਭਈਏ ਜਮੀਨ ਦੇ ਮਾਲਕ ਬਣੇ ਬੈਠੇ ਐ-ਟਰੈਕਟਰ ਰੱਖੇ ਹੋਏ ਐ-ਦੱਸੋ ਇਹਨਾਂ ਦਿਹਾੜੀ ਕਰਨ ਆਲਿਆਂ ਕੋਲ ਐਨਾ ਪੈਸਾ ਕਿੱਥੋਂ ਆਇਆ?"
-"ਲੁੱਟਾਂ ਖੋਹਾਂ-ਬੇਈਮਾਨੀਆਂ ਤੇ ਕਾਲੇ ਕੱਛਿਆਂ ਆਲਿਆਂ ਕੋਲੋਂ-।"
-"ਕਾਲੇ ਕੱਛਿਆਂ ਆਲੇ ਕੌਣ ਐਂ? ਅੱਧੋਂ ਜਿਆਦਾ ਭਈਏ! ਆਪਣੀ ਅਗਲੀ ਪੀੜ੍ਹੀ ਵੀ ਪੂਰੀ ਤਰ੍ਹਾਂ ਸੁਚੇਤ ਨਹੀਂ-ਇਹਨਾਂ ਨੂੰ ਵੀ ਭਈਆਂ ਦਾ ਸੁਖ ਪੈ ਗਿਆ-।"
-"-----।" ਦੋਨੋਂ ਚੁੱਪ ਸਨਪਰ ਜੱਥੇਦਾਰ ਦੀਆਂ ਨਿੱਗਰ ਗੱਲਾਂ ਉਹਨਾਂ ਦੇ ਦਿਲ ਲੱਗੀਆਂ ਸਨ
-"ਤੂੰ ਆਪਣੀ ਗੱਲ ਈ ਲੈ-ਲਾ!"
-"-----।"
-"ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਖੇਤ ਹੁੰਦੇ ਸੀ ਤੇ ਨ੍ਹੇਰਾ ਹੋਏ ਤੋਂ ਬਾਅਦ ਖੇਤੋਂ ਘਰੇ ਵੜਦੇ ਸੀ-ਤੇ ਅੱਜ ਦੇ ਭਲਵਾਨ ਰੋਟੀ ਵੇਲੇ ਤਾਂ ਸੁੱਤੇ ਈ ਉਠਦੇ ਐ-ਫੇਰ ਚੱਕਦੇ ਐ ਸਕੂਟਰ ਤੇ ਸ਼ਹਿਰ ਜਾ ਵੱਜਦੇ ਐ-ਸ਼ਹਿਰ ਫਿਲਮ ਫੁਲਮ ਦੇਖ ਕੇ ਆ ਕੇ ਤਖਤਪੋਸ਼ 'ਤੇ ਬਹਿ ਕੇ ਤਾਸ਼ ਕੁੱਟਣ ਲੱਗ ਜਾਂਦੇ ਐ-ਸਾਰਾ ਕੰਮ ਭਈਏ ਦੇ ਹੱਥ ਐ-ਉਹ ਪੰਜ ਕਰੇ ਪੰਜਾਹ ਕਰੇ-ਪਸ਼ੂਆਂ ਤੋਂ ਲੈ ਕੇ ਟਰੈਕਟਰ ਵਾਹੁੰਣ ਤੱਕ ਭਈਆ ਮੁਹਰੈਲੀ ਐ-ਇਹ ਬਾਹਰ ਤਾਸ਼ ਦੀ ਬਾਜੀ ਲਾਉਂਦੇ ਐ ਤੇ ਭਈਆ ਘਰੇ ਧੀਆਂ ਭੈਣਾਂ ਨਾਲ ਅੱਖਾਂ ਤੱਤੀਆਂ ਕਰਦੈ-।"
-"-----।"
-"ਫੇਰ ਤਾਸ਼ ਤੋਂ ਵਿਹਲੇ ਹੋ ਕੇ ਆਥਣੇ ਇਹ ਨਸ਼ਾ ਪੱਤਾ ਪੂਰਾ ਕਰਦੇ ਐ-ਤੇ ਫੇਰ ਰਾਤ ਨੂੰ ਬੇਸੁਰਤ ਹੋ ਕੇ ਮੰਜੇ 'ਤੇ ਡਿੱਗਦੇ ਐ-ਕਿੰਨੀ ਵਾਰੀ ਅਖਬਾਰਾਂ 'ਚ ਪੜ੍ਹਿਐ ਬਈ ਰਾਤ ਨੂੰ ਭਈਆਂ ਦੀਆਂ ਰਜਾਈਆਂ ਕਿਵੇਂ ਨਿੱਘੀਆਂ ਹੁੰਦੀਐਂ?"
-"------।" ਜੈਬਾ ਅਤੇ ਬਲਿਹਾਰ ਸਿੰਘ ਸਿਰ ਫੜੀ ਬੈਠੇ ਸਨ
-"ਪਿੰਡ ਦਾ ਪੰਜਾਬੀ ਸੀਰੀ ਹੋਊ-ਧੀ ਭੈਣ ਦੀ ਸ਼ਰਮ ਤਾਂ ਕਰੂ? ਪਰ ਗਧੇ ਦੀ ਗਾਂ ਕੀ ਲੱਗਦੀ ਐ? ਪੰਜਾਬੀਆਂ ਦੀਆਂ ਧੀਆਂ ਭੈਣਾਂ ਇਹਨਾਂ ਦੀਆਂ ਕੀ ਲੱਗਦੀਐਂ? ਨਸ਼ਾ ਬੰਦੇ ਨੂੰ ਕੋਹੜੀ ਤੇ ਬੇਗੈਰਤ ਬਣਾ ਦਿੰਦੈ ਵੀਰ ਮੇਰਿਆ! ਨਸਿ਼ਆਂ 'ਚ ਡੁੱਬਦੇ ਜਾਂਦੇ ਪੰਜਾਬੀਆਂ ਦੀ ਗੈਰਤ ਤੇ ਜਮੀਰ ਮਰਦੀ ਜਾਂਦੀ ਐ-ਭਈਆਂ ਦੀ ਧੜਾ ਧੜ ਆਮਦ ਤੇ ਉਹਨਾਂ ਨੂੰ ਗੌਰਮਿੰਟ ਵੱਲੋਂ ਮਿਲਦੀਆਂ ਆਮ ਸਹੂਲਤਾਂ ਪੰਜਾਬ ਲਈ ਘਾਤਕ ਈ ਨਹੀਂ-ਜੜ੍ਹ ਪੱਟ ਤੇ ਮਾਰੂ ਵੀ ਐ-ਮੈਨੂੰ ਤਾਂ ਹੋਰ ਡਰ ਲੱਗਦੈ-।"
-"----।"
-"ਜੇ ਆਹੀ ਬੈਹਾਂ ਤੇ ਆਹੀ ਕੁਹਾੜੀ ਰਹੀ ਤਾਂ ਇਕ ਨਾ ਇਕ ਦਿਨ ਪੰਜਾਬ ਵਿਚ ਭਈਆ ਜਮੀਨ ਦਾ ਮਾਲਕ ਤੇ ਅੱਜ ਦਾ ਜਿਮੀਦਾਰ ਉਸ ਦਾ ਕਰਿੰਦਾ ਹੋਇਆ ਕਰੂਗਾ-।"
-"ਇਹ ਤਾਂ ਲੋਹੜੈ ਬਈ-।"
-"ਇਹ ਸਾਰਾ ਕੁਛ ਹੋ ਰਿਹੈ ਆਪਣੇ ਮੰਤਰੀਆਂ ਦੀ ਲਾਪਰਵਾਹੀ ਕਰਕੇ-ਇਕ ਗੱਲ ਯਾਦ ਰੱਖਿਓ! ਮੈਨੂੰ ਤਾਂ ਇਉਂ ਲੱਗਦੈ ਬਈ ਇਕ ਦਿਨ ਪੰਜਾਬ ਦਾ ਮੁੱਖ ਮੰਤਰੀ ਵੀ ਭਈਆ ਬਣੂੰ-ਪੰਜਾਬ ਨੂੰ ਟੋਭੇ ਸੁੱਟਣ ਲਈ ਭਈਆ ਇਕ ਮੁੱਖ ਹਥਿਆਰ ਵਜੋਂ ਠੋਕ ਕੇ ਵਰਤਿਆ ਜਾ ਰਿਹੈ।"
-"ਲੈ-ਲੈਟ ਫੇਰ ਚਲੀ ਗਈ।" ਜੈਬਾ ਪਿੱਟਣ ਵਾਲਾ ਹੋ ਗਿਆ
-"ਚੱਲਦੇ ਆਂ ਬਲਿਹਾਰ ਸਿਆਂ।"
-"ਕੋਈ ਕੰਮ ਆਇਆ ਸੀ ਜੱਥੇਦਾਰਾ?"
-"ਨਹੀਂ-ਮੈਂ ਤਾਂ ਖੇਤ ਚੱਲਿਆ ਸੀ-ਤੈਨੂੰ ਖੇਸ ਲਈ ਬੈਠਾ ਦੇਖ ਕੇ ਐਧਰ ਦੀ ਹੋ ਗਿਆ।"
-"ਵਧੀਆ ਕੀਤਾ।"
ਜੱਥੇਦਾਰ ਤੁਰ ਗਿਆ
-"ਗੱਲਾਂ ਤਾਂ ਚਾਚਾ ਜੱਥੇਦਾਰ ਦੀਆਂ ਲੱਖ ਰੁਪਈਏ ਦੀਐਂ।" ਜੈਬੇ ਨੇ ਕਿਹਾ
-"ਹੈ ਕਮਲਾ! ਤੁਰਿਆ ਫਿਰਿਆ ਬੰਦੈ-ਬਾਹਰ ਅੰਦਰ ਬੰਦਿਆਂ 'ਚ ਬਹਿੰਦਾ ਉਠਦੈ-'ਖਬਾਰਾਂ ਪੜ੍ਹਦੈ-ਖਬਰਾਂ ਪੜ੍ਹ ਪੜ੍ਹ ਕੇ ਬੰਦੇ ਨੂੰ ਸੋਝੀ ਆਉਂਦੀ ਐ ਬਈ ਦੁਨੀਆਂ 'ਚ ਕੀ ਹੁੰਦੈ-ਆਪਾਂ ਤਾਂ ਘਰੋਂ ਖੇਤ-ਖੇਤੋਂ ਘਰੇ-ਸੋਝੀ ਸੁਆਹ ਦੀ ਆਉਣੀ ਐਂ?"
-"ਮੈਂ ਇਕ ਕਰੜੀ ਝੁੱਟੀ ਹੋਰ ਮਾਰਲਾਂ ਚਾਚਾ-ਤੂੰ ਡਾਕਦਾਰ ਤੋਂ ਟੀਕਾ ਟੱਲਾ ਲੁਆ ਚੱਲ ਕੇ।" ਜੈਬੇ ਨੇ ਦਾਤੀ ਚੁੱਕ ਲਈ
-"ਚੰਗਾ-ਤੂੰ ਪੱਠੇ ਲੈ ਕੇ ਟੈਮ ਨਾਲ ਈ ਆਜੀਂ-ਐਥੇ ਈ ਨਾ ਲਾਲਚ ਲੱਗਿਆ ਰਹੀਂ-ਨਦੀਨਾਂ ਨੂੰ ਇਕ ਦਿਨ ਵੱਧ ਲੱਗਜੂ-ਕੋਈ ਫਰਕ ਨੀ ਪੈਂਦਾ।"
ਖੇਸ ਦੀ ਬੁੱਕਲ ਮਾਰ ਬਲਿਹਾਰ ਸਿੰਘ ਡਾਕਟਰ ਵੱਲ ਨੂੰ ਤੁਰ ਪਿਆ
ਪ੍ਰਛਾਵੇਂ ਢਲਦਿਆਂ ਹੀ ਉਹ ਡਾਕਟਰ ਕੋਲ ਪੁੱਜ ਗਿਆ
-"ਆ ਤਾਇਆ-ਕਿਵੇਂ ਐਂ ਹੁਣ? ਪਿਆ ਅੱਜ ਸਵੇਰ ਆਲੇ ਟੀਕੇ ਨਾਲ ਫਰਕ?" ਡਾਕਟਰ ਨੇ ਬੜੀ ਅਪਣੱਤ ਨਾਲ ਪੁੱਛਿਆ
-"ਤਾਪ ਤਾਂ ਨਹੀਂ ਸ਼ੇਰਾ ਮੁੜਕੇ ਚੜ੍ਹਿਆ-ਕਮਜੋਰੀ ਜੀ ਬਹੁਤ ਹੋਈ ਪਈ ਐ।"
-"ਤਾਕਤ ਦਾ ਟੀਕਾ ਲਾ ਦਿੰਨੇ ਐਂ ਤਾਇਆ-ਸਵੇਰ ਨੂੰ ਘੋੜਾ ਬਣਜੇਂਗਾ।"
-"ਜੈਬਾ 'ਕੱਲਾ ਐ ਸ਼ੇਰਾ-ਕੰਮ ਦਾ ਸਰਦਾ ਨਹੀਂ-ਕੋਈ ਵਧੀਆ ਜਿਆ ਟੀਕਾ ਲਾ-ਜਿਹੜਾ ਇਕ ਅੱਧੇ ਦਿਨ 'ਚ ਕੰਮ ਜੋਕਰਾ ਹੋਜਾਂ।"
-"ਕੱਲ੍ਹ ਤੱਕ ਬੈਠਕਾਂ ਕੱਢਣ ਲੱਗਜੇਂਗਾ ਤਾਇਆ-ਵਹਿਮ ਨਾ ਕਰ!"
-"ਜਿਉਂਦਾ ਰਹਿ ਸ਼ੇਰਾ!"
ਡਾਕਟਰ ਨੇ ਟੀਕਾ ਲਾ ਦਿੱਤਾ
ਪੁੜਾ ਮਲਦਾ ਬਲਿਹਾਰ ਸਿੰਘ ਉਠ ਕੇ ਬੈਠ ਗਿਆ
-"ਤਾਇਆ-ਇਕ ਗੱਲ ਕਰਾਂ?"
-"ਕਰ ਸ਼ੇਰਾ!"
-"ਅੱਜ ਮੇਰੇ ਕੋਲੇ ਬਿੱਲਾ ਆਇਆ ਸੀ ਆਪਣਾ।"
-"ਕਾਹਦੇ ਆਸਤੇ?"
-"ਦਸਵੀਂ ਉਹਨੇ ਕਰ ਈ ਲਈ ਐ।"
-"ਹਾਂ-ਕਰਲੀ।"
-"ਹੁਣ ਉਹ ਡਾਕਟਰੀ ਸਿੱਖਣ ਨੂੰ ਕਹਿੰਦੈ।"
-"ਹਲਾ! ਬੜਾ ਕੰਜਰ ਐ ਬਈ ਚੁੱਪ ਕੀਤਾ ਜਿਆ-ਮੈਨੂੰ ਤਾਂ ਦੱਸਿਆ ਈ ਨੀ ਘੁੱਗੂ ਜਿਹੇ ਨੇ?"
-"ਤੈਥੋਂ ਡਰਦੈ ਤਾਇਆ-ਕਾਲਜ ਤਾਂ ਤੂੰ ਲਾਉਂਦਾ ਨੀ-ਉਹਨੂੰ ਇਸ ਕਿੱਤੇ 'ਚ ਪਾ ਦੇਹ-ਵਾਹੀ ਨਾਲੋਂ ਚੰਗਾ ਰਹੂ।"
-"ਇਹ ਵੀ ਠੀਕ ਐ ਸ਼ੇਰਾ-ਬਾਹੀ 'ਚ ਤਾਂ ਧੱਕੇ ਐ-ਜਿੰਨੇ ਮਰਜੀ ਐ ਖਾਈ ਜਾਵੋ-ਜੱਟ ਦੀ ਅੱਜ ਕੋਈ ਜੂਨ ਐਂ?"
-"ਫੇਰ ਕੀ ਸੋਚਿਐ ਤਾਇਆ?"
-"ਕੋਈ ਮਾੜੀ ਗੱਲ ਨੀ-ਪਰ ਇਹ ਸਿੱਖੂ ਕਿੱਥੋਂ? ਜਾਂ ਤਾਂ ਇਹਨੂੰ ਤੂੰ ਸਿਖਾ ਦੇ!"
-"ਨਹੀਂ ਤਾਇਆ! ਇਹਨੂੰ ਆਪਣੇ ਪਿੰਡ ਆਲੇ ਡਾਕਟਰ ਭਜਨ ਕੋਲੇ ਬੱਧਣੀਂ ਛੱਡ ਦਿੰਨੇ ਐਂ-ਦੋਨੋਂ ਮੀਆਂ ਬੀਵੀ ਡਾਕਟਰ ਐ-ਆਪਣੇ ਕੋਲੇ ਐਥੇ ਐਨਾ ਕੰਮ ਵੀ ਹੈਨੀ-ਭਜਨ ਕੋਲੇ ਤਾਂ ਵਾਰੀ ਨਹੀਂ ਆਉਂਦੀ-।"
-"ਤੇਰੀ ਭਜਨ ਮੰਨਦੈ?"
-"ਪੂਰੀ ਤਾਇਆ।"
-"ਫੇਰ ਇਹਨੂੰ ਤੂੰ ਈ ਆਖ ਤੇ ਨਾਲੇ ਕਰ ਗੱਲ ਕਰ ਭਜਨ ਨਾਲ!"
-"ਗੱਲ ਤਾਂ ਮੈਂ ਕਰ ਲਊਂ ਤਾਇਆ-ਪਰ ਤੂੰ ਮੇਰੇ ਨਾਲ ਚੱਲ।"
-"ਕਦੋਂ?"
-"ਮੇਰੇ ਵੱਲੋਂ ਕੱਲ੍ਹ ਨੂੰ ਈ ਚੱਲ।"
-"ਪਰਸੋਂ ਚੱਲਾਂਗੇ-ਕੱਲ੍ਹ ਨੂੰ ਇਕ ਦੋ ਕੰਮ ਕਰਨੇ ਐਂ-ਵੱਡੀ ਗੱਲ ਤਾਂ ਡੀਜਲ ਲਿਆਉਣੈਂ।"
-"ਚੱਲ ਪਰਸੋਂ ਚੱਲ ਵੜਾਂਗੇ।"
ਖੁਸ਼ੀ ਦੇ ਪਰਾਂ 'ਤੇ ਉਡਦਾ ਬਲਿਹਾਰ ਸਿੰਘ ਘਰੇ ਆ ਗਿਆਬੈਠਕ ਵਿਚੋਂ "ਰੂੜੀ-ਮਾਰਕਾ" ਦੀ ਬੋਤਲ ਕੱਢ ਕੇ ਉਹ ਦੋ ਕਰੜੇ ਪੈੱਗ ਮਾਰ ਗਿਆ
-"ਤਾਪ 'ਚੋਂ ਉਠਿਐਂ-ਅੱਜ ਕਾਹਨੂੰ ਪੀਣੀ ਸੀ?" ਜੀਤ ਕੌਰ ਨੇ ਕਿਹਾ
-"ਮੈਂ ਅੱਜ ਬਹੁਤ ਖੁਸ਼ ਐਂ-ਤੂੰ ਵਿਚ ਨਾ ਬੋਲ।"
-"ਕਾਹਦੀ ਖੁਸ਼ੀ ਐ-ਮੈਨੂੰ ਵੀ ਦੱਸ ਦੇਹ!"
-"ਜੈਬੇ ਨੂੰ ਆ ਲੈਣਦੇ-ਫੇਰ ਦੱਸੂੰ।"
ਉਸ ਨੇ ਦੋ ਲਲਕਰੇ ਮਾਰ ਦਿੱਤੇ
ਜੀਤ ਕੌਰ ਹੱਸਦੀ ਬਾਹਰ ਆ ਗਈ
ਬਲਿਹਾਰ ਸਿੰਘ ਕਦੇ ਕਦਾਈਂ ਖੁਸ਼ੀ ਵਿਚ ਹੀ ਪੀਂਦਾ ਸੀਕੋਈ ਝਗੜਾ ਨਹੀਂ ਕਰਦਾ ਸੀਖੁਸ਼ੀ ਪੂਰੀ ਕਰਕੇ, ਰੋਟੀ ਖਾ ਕੇ ਪੈ ਜਾਂਦਾ ਸੀ
ਪਰ ਅੱਜ ਤਾਂ ਉਹ ਦਿਨ ਖੜ੍ਹੇ ਹੀ ਕਰੜੇ ਪੈੱਗ ਮਾਰ ਗਿਆ ਸੀਜੀਤ ਕੌਰ ਅਨੁਸਾਰ ਅੱਜ ਖੁਸ਼ੀ ਕੋਈ ਵੱਡੀ ਹੀ ਸੀਜਿਹੜਾ ਉਹ ਦਿਨੇ ਹੀ ਸ਼ੁਰੂ ਹੋ ਗਿਆ ਸੀ
ਜਦੋਂ ਜੈਬਾ ਖੇਤੋਂ ਪੱਠੇ ਲੈ ਕੇ ਆਇਆ ਤਾਂ ਬਲਿਹਾਰ ਸਿੰਘ ਬੈਠਕ ਵਿਚ "ਬਾਬੂ" ਬਣਿਆਂ ਬੈਠਾ ਸੀਉਸ ਨੇ ਜੈਬੇ ਨੂੰ ਦੇਖ ਕੇ ਦੋ ਲਲਕਾਰੇ ਫਿਰ ਮਾਰ ਦਿੱਤੇ
ਜੈਬਾ ਹੈਰਾਨ ਹੋ ਕੇ ਬੈਠਕ ਵੱਲ ਝਾਕਿਆ
-"ਅੱਜ ਚਾਚੇ ਨੇ ਦਿਨੇ ਈ ਪਟਰੌਲ ਪਾ ਲਿਆ ਲੱਗਦੈ?" ਉਸ ਨੇ ਜੀਤ ਕੌਰ ਨੂੰ ਪੁੱਛਿਆ
-"ਇਹ ਤਾਂ ਚਾਹਾਂ ਵੇਲੇ ਦਾ ਪੀ ਜਾਂਦੈ-ਕਹਿੰਦਾ ਖੁਸ਼ੀ ਐ-ਜੈਬੇ ਆਏ ਤੋਂ ਦੱਸੂੰ।"
-"ਅੱਛਾ!"
-"ਉਏ ਜੈਬਿਆ!"
-"ਹਾਂ ਚਾਚਾ?"
-"ਚਾਹ ਨਾ ਪੀਣ ਲੱਗਪੀਂ! ਐਥੋਂ ਗਿਲਾਸ ਲਿਆ ਪੁੱਤ-ਆ ਜਾਹ ਮੇਰਾ ਸ਼ੇਰ!"
ਜੈਬਾ ਗਿਲਾਸ ਲੈ ਕੇ ਬੈਠਕ ਵਿਚ ਵੜ ਗਿਆਬਲਿਹਾਰ ਸਿੰਘ ਮੰਜੇ ਦੀਆਂ ਬਾਹੀਆਂ 'ਤੇ ਭਾਰ ਪਾ ਕੇ 'ਮੰਤਰੀ' ਬਣਿਆਂ ਬੈਠਾ ਸੀਸਾਹਮਣੇ ਬੋਤਲ ਅਤੇ ਅਚਾਰ ਪਿਆ ਸੀ
-"ਚਾਚਾ-ਅੱਜ ਐਨੀ ਸੁਦੇਹਾਂ?"
ਬਲਿਹਾਰ ਸਿੰਘ ਨੇ ਜੈਬੇ ਦੇ ਮੂੰਹੋਂ ਗੱਲ ਖੋਹ ਲਈ
-"ਮੇਰੇ ਨੇੜੇ ਹੋ।"
ਜੈਬਾ ਨੇੜੇ ਹੋ ਗਿਆ
-"ਆਪਾਂ ਆਪਣੇ ਬਿੱਲੇ ਨੂੰ ਡਾਕਦਾਰ ਬਣਾ ਦੇਣੈਂ-ਗਿਲਾਸ ਕਰ ਐਧਰ ਐਸ ਖੁਸ਼ੀ '।" ਉਹ ਤੋਤਲਾ ਬੋਲਿਆਉਸ ਦੀ ਮੋਟੀ ਜੁਬਾਨ ਮੂੰਹ ਵਿਚ 'ਡੱਕ-ਡੱਕ' ਵੱਜਦੀ ਸੀ
-"ਅੱਛਾ ਜੀ!" ਭਰਿਆ ਗਿਲਾਸ ਜੈਬੇ ਨੇ ਅੰਦਰ ਡੋਲ੍ਹ ਲਿਆ
-"ਹਾਂ ਜੀ!"
ਉਹ ਪੀਂਦੇ ਗੱਲਾਂ ਕਰਦੇ ਰਹੇ
-"ਜੈਬਿਆ-ਪੱਠੇ ਨੀ ਕੁਤਰਨੇ ਪੁੱਤ?" ਜੀਤ ਕੌਰ ਨੇ ਆ ਕੇ ਕਿਹਾ
-"ਨਹੀਂ ਕੁਤਰਨੇ!" ਬਲਿਹਾਰ ਸਿੰਘ ਬੋਲਿਆ
-"ਪਸੂਆਂ ਨੂੰ ਕੀ ਪਾਮਾਂਗੇ?"
-"ਅੱਜ ਉਹਨਾਂ ਨੂੰ ਵੀ ਘੁੱਟ-ਘੁੱਟ ਲੁਆ ਕੇ ਪਾ ਦਿਆਂਗੇ।"
-"ਲੈ ਗੱਲਾਂ ਦੇਖ ਕੀ ਕਰਨ ਲੱਗ ਪਿਐ-ਜੇ ਜੈਬਿਆ ਤੂੰ ਨੀ ਕੁਤਰ ਸਕਦਾ ਪੁੱਤ-ਅਸੀਂ ਆਪੇ ਕੁਤਰ ਲੈਨੀਐਂ।"
-"ਨਹੀਂ ਚਾਚੀ-ਤੂੰ ਮੇਰੇ ਹੁੰਦੇ ਕੁਤਰੇ ਆਲੀ ਮਸ਼ੀਨ ਨੂੰ ਹੱਥ ਨਾ ਲਾਈਂ-ਮੈਂ ਆਇਆ ਬੱਸ-ਚਾਚਾ ਤਾਂ ਅੱਜ ਬੰਬੂਕਾਟ 'ਤੇ ਸਵਾਰ ਐ-ਇਹਨੂੰ ਧਰਤੀ ਕਾਹਨੂੰ ਦੀਂਹਦੀ ਐ।"
ਜੀਤ ਕੌਰ ਹੱਸਦੀ ਤੁਰ ਗਈ
-"ਲੈ ਪਾ ਚਾਚਾ ਫੇਰ-ਮੈਂ ਤਾਂ ਹੋਵਾਂ ਵਿਹਲਾ-ਇਹਦੇ ਲਾਲਚ ਈ ਲੱਗੇ ਬੈਠੇ ਐਂ।"
ਉਹਨਾਂ ਆਖਰੀ ਪੈੱਗ ਪਾ ਕੇ ਬੋਤਲ ਖਤਮ ਕਰ ਦਿੱਤੀ ਅਤੇ ਜੈਬਾ ਆਪਦੇ ਕੰਮ ਜਾ ਲੱਗਿਆ
ਤੀਜੇ ਦਿਨ ਡਾਕਟਰ ਆਤਮਾ ਸਿੰਘ ਅਤੇ ਬਲਿਹਾਰ ਸਿੰਘ ਬੱਧਣੀ ਡਾਕਟਰ ਕੋਲ ਚਲੇ ਗਏਡਾਕਟਰ ਭਜਨ ਬੜਾ ਰੱਬੀ-ਰੂਹ ਬੰਦਾ ਸੀਹਰ ਕਿਸੇ ਨੂੰ ਬੜੀ ਨਿਮਰਤਾ ਨਾਲ ਲਿਫ਼ ਕੇ ਮਿਲਣਾ ਉਸ ਦਾ ਕਰਮ ਅਤੇ ਮੀਰੀ ਗੁਣ ਸੀਗਰੀਬ ਨਾਲ ਹਮਦਰਦੀ ਕਰਨੀ ਅਤੇ ਰੱਬ ਦੇ ਬੜਾ ਨਜ਼ਦੀਕ ਰਹਿਣਾ ਉਸ ਦੀ ਵਿਲੱਖਣਤਾ ਸੀਹਰ ਕਿਸੇ ਨਾਲ ਮਿੱਠਾ ਬੋਲਣਾ ਅਤੇ ਹਾਉਮੈਂ ਹੰਕਾਰ ਤੋਂ ਕੋਹਾਂ ਦੂਰ ਰਹਿਣਾ ਉਸ ਦੀ ਆਗੰਮੀ ਫਿ਼ਤਰਤ ਸੀ!
ਡਾਕਟਰ ਆਤਮਾ ਸਿੰਘ ਅਤੇ ਬਲਿਹਾਰ ਸਿੰਘ ਨੂੰ ਉਹ ਬੜਾ ਉਡ ਕੇ ਮਿਲਿਆ
-"ਕੋਈ ਕੰਮ ਆਏ ਸੀ ਚਾਚਾ?" ਉਹ ਮਰੀਜ਼ਾਂ ਵੱਲੋਂ ਬੇਧਿਆਨਾ ਹੋ ਕੇ ਬਲਿਹਾਰ ਸਿੰਘ ਨੂੰ ਸੰਬੋਧਿਤ ਹੋਇਆ
-"ਕੰਮ ਆਏ ਸੀ ਸ਼ੇਰਾ-ਤੂੰ ਕਰਲਾ ਕੰਮ ਅਜੇ-ਮਰੀਜਾਂ ਨੂੰ ਤੋਰਲੈ।"
-"ਜਾਹ ਬੱਬੂ ਚਾਹ ਆਖ ਕੇ ਆ।"
-"ਚਾਹ ਦੀ ਤਾਂ ਸ਼ੇਰਾ ਕੋਈ ਜਰੂਰਤ ਨਹੀਂ-ਹੁਣੇ ਪਿੰਡੋਂ ਪੀ ਕੇ ਤੁਰੇ ਸੀ।"
-"ਕੋਈ ਨਾ ਚਾਚਾ ਜੀ-ਊਂ ਤਾਂ ਤੁਸੀਂ ਆਉਂਦੇ ਨੀ-ਅੱਜ ਥੋਨੂੰ ਚਾਹ ਤੋਂ ਬਿਨਾ ਈ ਤੋਰ ਦੇਈਏ?" ਭਜਨ ਦੀ ਘਰਵਾਲੀ ਬੋਲੀ
-"ਭਾਈ ਕਿੱਥੇ ਨਿਕਲਿਆ ਜਾਂਦੈ ਘਰਾਂ 'ਚੋਂ? ਪੰਜ ਪਾਂਜੇ ਈ ਭੂਤਨੀ ਭੁਲਾਈ ਰੱਖਦੇ ਐ।"
-"ਆਜੋ ਚਾਚਾ-ਅੰਦਰੇ ਈ ਆਜੋ।" ਅੰਦਰੋਂ ਭਜਨ ਨੇ ਹਾਕ ਮਾਰ ਲਈ
ਉਹ ਅੰਦਰ ਚਲੇ ਗਏ
ਬਲਿਹਾਰ ਸਿੰਘ ਨੇ ਆਤਮਾ ਸਿੰਘ ਵੱਲ ਝਾਤੀ ਮਾਰੀ ਤਾਂ ਆਤਮੇ ਨੇ ਸਾਰੀ ਗੱਲ ਬਗੈਰ ਵਲ-ਫੇਰ ਤੋਂ ਭਜਨ ਅੱਗੇ ਰੱਖ ਦਿੱਤੀ
-"ਕੋਈ ਗੱਲ ਨਹੀਂ-ਤੁਸੀਂ ਜਦੋਂ ਚਾਹੋਂ ਬਿੱਲੇ ਨੂੰ ਛੱਡ ਜਾਓ-ਮੈਂ ਪੂਰੀ ਵਾਹ ਲਾ ਦਿਆਂਗਾ ਚਾਚਾ।"
ਬਲਿਹਾਰ ਸਿੰਘ ਦੇ ਦਿਲ ਦੀ ਹੋ ਗਈ
-"ਤੁਸੀਂ 'ਕੱਲੇ ਈ ਆ ਜਾਂਦੇ-ਆਤਮੇ ਨੂੰ ਕਾਹਨੂੰ ਤਕਲੀਫ ਦੇਣੀ ਸੀ?" ਭਜਨ ਨੇ ਆਖਿਆ
-"ਮੈਂ ਸੋਚਿਆ ਬਈ ਡਾਕਦਾਰਾਂ ਦੀ ਡਾਕਦਾਰ ਬਾਹਲੀ ਮੰਨਦੇ ਹੁੰਦੇ ਐ।" ਖੁਸ਼ੀ ਬਲਿਹਾਰ ਸਿੰਘ ਦੀਆਂ ਕੱਛਾਂ ਵਿਚ ਦੀ ਬਾਹਰ ਡੁੱਲ੍ਹ ਰਹੀ ਸੀ
-"ਮੈਂ ਸਾਰਿਆਂ ਦੀ ਈ ਮੰਨਦੈਂ ਚਾਚਾ।"
ਸਾਰੇ ਹੱਸ ਪਏ
ਚਾਹ ਆ ਗਈ
ਚਾਹ ਪੀਕੇ ਉਹ ਪਿੰਡ ਪਰਤ ਆਏ
ਬਿੱਲੇ ਨੂੰ ਡਾਕਟਰ ਭਜਨ ਸਿੰਘ ਪਾਸ ਛੱਡ ਦਿੱਤਾ ਗਿਆ
**********

No comments:

Post a Comment